
ਸਾਨੂੰ ਸਾਰੀਆਂ ਨੂੰ ਚੰਗੇ ਅਪ੍ਰੈਲ ਫੂਲ ਜੋਕ ਪਸੰਦ ਆਉਂਦੇ ਹਨ। ਇਸ ਖਾਸ ਦਿਨ ਨੂੰ ਧਿਆਨ 'ਚ ਰੱਖਦੇ ਹੋਏ ਰਿਲਾਇੰਸ ਜੀਓ ਨੇ ਸਮਾਰਟਫ਼ੋਨ ਬੈਟਰੀ ਲਾਈਫ਼ ਦੇ ਮਸਲੇ ਨੂੰ..
ਨਵੀਂ ਦਿੱਲੀ: ਸਾਨੂੰ ਸਾਰੀਆਂ ਨੂੰ ਚੰਗੇ ਅਪ੍ਰੈਲ ਫੂਲ ਜੋਕ ਪਸੰਦ ਆਉਂਦੇ ਹਨ। ਇਸ ਖਾਸ ਦਿਨ ਨੂੰ ਧਿਆਨ 'ਚ ਰੱਖਦੇ ਹੋਏ ਰਿਲਾਇੰਸ ਜੀਓ ਨੇ ਸਮਾਰਟਫ਼ੋਨ ਬੈਟਰੀ ਲਾਈਫ਼ ਦੇ ਮਸਲੇ ਨੂੰ ਚੁੱਕਿਆ ਹੈ ਅਤੇ ਇਸ ਪ੍ਰੈਂਕ ਨੂੰ ਬਦਲ ਦਿਤਾ ਹੈ। ਕੰਪਨੀ ਨੇ ਇਕ ਵੀਡੀਓ ਰਿਲੀਜ਼ ਕੀਤਾ ਹੈ ਜੋ ਕਿ ਜੀਓ ਜੂਸ ਦੇ ਫੀਚਰਜ਼ ਨੂੰ ਹਾਈਲਾਈਟ ਕਰਦਾ ਹੈ। ਕੰਪਨੀ ਜੀਓ ਜੂਸ ਨੂੰ ਕੁੱਝ ਦਿਨਾਂ ਤੋਂ ਟੈਸਟ ਕਰ ਰਹੀ ਹੈ।
Jio Juice
ਜੀਓ ਨੇ ਅਪਣਾ ਨਵਾਂ ਪ੍ਰੋਡਕਟ ਟੀਜ਼ ਕੀਤਾ ਹੈ ਅਤੇ ਇਸ ਦਾ ਨਾਂ ਹੈ 'ਜੀਓ ਜੂਸ'। ਕੰਪਨੀ ਨੇ ਇਸ ਸਬੰਧ 'ਚ ਆਫਿਸ਼ਲ ਟਵੀਟ ਵੀ ਕੀਤਾ ਹੈ। ਜੀਓ ਜੂਸ ਇਕ ਖਾਸ ਤਰ੍ਹਾਂ ਦੀ ਤਕਨੀਕ ਹੈ ਜੋ ਕਿ ਤੁਹਾਡੇ ਸਮਾਰਟਫ਼ੋਨ ਦੀ ਬੈਟਰੀ ਨੂੰ ਬਿਨਾਂ ਬਿਜਲੀ ਜਾਂ ਪਾਵਰਬੈਂਕ ਹੀ ਚਾਰਜ ਕਰੇਗੀ। ਕੰਪਨੀ ਦੇ ਟੀਜ਼ਰ ਵਿਡੀਓ ਤੋਂ ਅਜਿਹਾ ਲਗ ਰਿਹਾ ਹੈ ਕਿ ਇਹ ਇਕ ਬੈਟਰੀ ਸੇਵਿੰਗ ਐਪ ਹੋ ਸਕਦਾ ਹੈ। ਰਿਲਾਇੰਸ ਨੇ ਹਲੇ ਇਸ ਬਾਰੇ 'ਚ ਪੂਰੀ ਜਾਣਕਾਰੀ ਨਹੀਂ ਦਿਤੀ ਹੈ। ਕਮਿੰਗ ਸੂਨ ਲਿਖਿਆ ਹੈ ਯਾਨੀ ਇਹ ਛੇਤੀ ਹੀ ਲਾਂਚ ਕੀਤਾ ਜਾ ਸਕਦਾ ਹੈ।
Jio Juice
ਜੋ ਵੀਡੀਓ ਜਾਰੀ ਕੀਤਾ ਗਿਆ ਹੈ ਉਸ 'ਚ ਇਹ ਦਿਖਾਇਆ ਗਿਆ ਹੈ ਕਿ ਇਕ ਯੂਜ਼ਰ ਸਮਾਰਟਫ਼ੋਨ 'ਚ ਜੀਓ ਸਿਮ ਇਨਸਰਟ ਕਰਦਾ ਹੈ ਅਤੇ ਫ਼ੋਨ ਚਾਰਜ ਹੋਣਾ ਸ਼ੁਰੂ ਹੋ ਜਾਂਦਾ ਹੈ। ਵੀਡੀਓ 'ਚ ਕਿਹਾ ਜਾ ਰਿਹਾ ਕਿ ਜੀਓ ਜੂਸ ਵਾਇਰਲੈਸ ਜੀਓ ਨੈੱਟਵਰਕ ਦੀ ਮਦਦ ਨਾਲ ਟ੍ਰਾਂਸਮੀਟਰ ਅਤੇ ਰਿਸੀਵਰ ਦੇ ਵਿੱਚ ਇਲੈਕਟਰੋਮੈਗਨੈਟਿਕ ਫ਼ੀਲਡ ਬਣਾਉਂਦੀ ਹੈ।
Jio Juice
ਇਸ ਨਾਲ ਇਲੈਕਟਰੋਮੈਗਨੈਟਿਕ ਇੰਡਕਸ਼ਨ ਦੇ ਜ਼ਰੀਏ ਐਨਰਜੀ ਟਰਾਂਸਫ਼ਰ ਹੁੰਦੀ ਹੈ। ਕਈ ਲੋਕਾਂ ਨੂੰ ਇਹ ਅਪ੍ਰੈਲ ਫੂਲ ਬਣਾਉਣ ਦਾ ਤਰੀਕਾ ਵੀ ਲੱਗ ਸਕਦਾ ਹੈ ਪਰ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੰਪਨੀ ਕੋਈ ਨਵਾਂ ਐਪ ਲਿਆਉਣ ਵਾਲੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਅਪ੍ਰੈਲ ਫੂਲ-ਡੇ 'ਤੇ ਪ੍ਰੈਂਕ ਸੀ ਜਾਂ ਫਿਰ ਹਕੀਕਤ 'ਚ ਕੋਈ ਨਵਾਂ ਐਪ ਆ ਰਿਹਾ ਹੈ।