
ਦੇਖ ਕੇ ਰਹਿ ਜਾਓਗੇ ਹੈਰਾਨ
ਮਿਆਮੀ: ਦੁਨੀਆ ਦੀ ਪਹਿਲੀ ਜ਼ਮੀਨ ਚੱਲਣ ਅਤੇ ਹਵਾ ’ਚ ਉੱਡਣ ਵਾਲੀ ਕਾਰ ਨੂੰ ਅਮਰੀਕਾ ਦੇ ਮਿਆਮੀ ’ਚ ਪੇਸ਼ ਕੀਤਾ ਗਿਆ ਇਸ ਕਾਰ ਦੀ ਹਵਾ ’ਚ ਵੱਧ ਤੋਂ ਵੱਧ ਰਫਤਾਰ 321 ਅਤੇ ਜ਼ਮੀਨ ’ਤੇ 160 ਕਿ.ਮੀ. ਪ੍ਰਤੀ ਘੰਟਾ ਹੈ। ਇਸ ਦਾ ਨਾਂ ਹੈ ‘ਪਲ-ਵੀ’ ਮਤਲਬ ਪਾਓਨੀਅਰ ਪਰਸਨਲ ਏਅਰ ਲੈਂਡਿੰਗ ਵ੍ਹੀਕਲ। ਨੀਦਰਲੈਂਡ ਦੀ ਕੰਪਨੀ ਦੀ ਕਾਰ ਦੀ ਕੀਮਤੀ 4.29 ਕਰੋੜ ਰੁਪਏ ਰੱਖੀ ਗਈ ਹੈ ਅਤੇ ਇਸਦੀ ਡਿਲਵਰੀ 2021 ਤੋਂ ਸ਼ੁਰੂ ਹੋਵੇਗੀ।
Photo ਰਿਪੋਰਟ ਦੇ ਮੁਤਾਬਕ ਇਸ ਦਾ ਉਤਪਾਦਨ ਸ਼ੁਰੂ ਹੋ ਚੁੱਕਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 11, 500 ਫੁੱਟ ਦੀ ਉਚਾਈ ਤਕ ਪਹੁੰਚ ਸਕਦੀ ਹੈ ਅਤੇ ਇਸ ’ਚ ਦੋ ਲੋਕ ਬੈਠ ਸਕਦੇ ਹਨ। ਇਸ ਕਾਰ ਨੂੰ ਉਡਾਨ ਭਰਨ ਲਈ 540 ਫੁੱਟ ਰਨਵੇ ਦੀ ਲੋੜ ਹੋਵੇਗੀ ਜਦਕਿ ਸਿਰਫ 100 ਮੀ. ਲੰਬੇ ਰਨਵੇ ’ਤੇ ਕਾਰ ਲੈਂਡ ਕੀਤੀ ਜਾ ਸਕਦੀ ਹੈ। ਦਸ ਦਈਏ ਕਿ ਬਹੁਤ ਸਾਰੀਆਂ ਕਾਰਾਂ ਬਾਜ਼ਾਰ ਵਿਚ ਲਾਂਚ ਹੋਈਆਂ ਹਨ।
Photo ਟਾਟਾ ਮੋਟਰਸ ਨੇ ਆਪਣੀ ਨਵੀਂ ਹੈਚਬੈਕ ਕਾਰ ਟਿਯਾਗੋ ਲਾਂਚ ਕਰ ਦਿੱਤੀ ਹੈ। ਇਸ ਕਾਰ ਨੂੰ 3.20 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਬਾਜ਼ਾਰ 'ਚ ਉਤਾਰਿਆ ਗਿਆ ਸੀ। ਟਾਟਾ ਦੀ ਨਵੀਂ ਹੈਚਬੈਕ ਟਿਆਗੋ ਨੂੰ ਕਾਫੀ ਉਤਰਾ-ਚੜਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੇ ਮਾਰਚ ਮਹੀਨੇ ਦੀ 28 ਤਰੀਕ ਨੂੰ ਟਾਟਾ ਟਿਆਗੋ ਲਾਂਚ ਹੋਣ ਵਾਲੀ ਸੀ ਅਤੇ ਇਸ ਕਾਰ ਨੂੰ ਪਿਛਲੇ ਸਾਲ ਦਸੰਬਰ 'ਚ ਅਨਵਹੀਲ ਕੀਤਾ ਗਿਆ ਸੀ।
Photoਟਾਟਾ ਟਿਆਗੋ ਦਾ ਸਿੱਧਾ ਮੁਕਾਬਲਾ ਮਾਰੂਤੀ ਸੁਜ਼ੂਕੀ ਸੇਲੇਰੀਓ, ਹੋਂਡਾ ਬ੍ਰਾਯੋ, ਸ਼ੇਵਰੋਲੇ ਬੀਟ ਅਤੇ ਹੁੰਡਈ ਗ੍ਰੈਂਡ ਆਈ 10 ਨਾਲ ਹੋਵੇਗਾ। ਇਸ ਤੋਂ ਪਹਿਲਾਂ ਦੱਖਣੀ ਅਮਰੀਕਾ 'ਚ ਫੈਲੇ ਖਤਰਨਾਕ ਜ਼ੀਕਾ ਵਾਇਰਸ ਕਾਰਨ ਇਸ ਕਾਰ ਦਾ ਨਾਂਅ ਜ਼ੀਕਾ ਤੋਂ ਟਿਆਗੋ ਰੱਖਣਾ ਪਿਆ ਸੀ। ਇਸ ਕਾਰ ਨੂੰ ਫਰਵਰੀ 'ਚ ਆਟੋ ਐਕਸਪੋ ਅਤੇ ਉਸ ਮਗਰੋਂ ਜੇਨੇਵਾ ਮੋਟਰ ਸ਼ੋਅ 'ਚ ਵੀ ਦੇਖਿਆ ਜਾ ਚੁਕਿਆ ਹੈ।
Photoਡੀਲਰਸ਼ਿਪ 'ਤੇ ਇਸ ਨੂੰ ਕਈ ਵਾਰ ਸਪੋਟ ਵੀ ਕੀਤਾ ਜਾ ਚੁਕਿਆ ਹੈ ਅਤੇ ਇਸੇ ਮਹੀਨੇ ਟਿਆਗੋ ਦੀ ਐਡਵਾਂਸ ਬੂਕਿੰਗ ਵੀ 10 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਗਈ ਹੈ। ਟਿਯਾਗੋ 'ਚ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਦਾ 1.05 ਲੀਟਰ ਦਾ ਤਿੰਨ ਸਿਲੈਂਡਰ ਰੇਵੋਟਾਰਕ ਡੀਜ਼ਲ ਇੰਜਣ 69 ਪੀਐਸ ਦੀ ਤਾਕਤ ਦੇ ਨਾਲ 140 ਐਨਐਮ ਦਾ ਟਾਰਕ ਦਿੰਦਾ ਹੈ।
ਉਥੇ ਹੀ ਇਸ ਦੇ ਪੈਟਰੋਲ ਮਾਡਲ 'ਚ 1.2 ਲੀਟਰ ਦਾ ਰੇਵੋਟ੍ਰਾਨ ਇੰਜਣ ਲੱਗਾ ਹੈ, ਜੋ 85 ਪੀਐਸ ਦੀ ਤਾਕਤ ਨਾਲ 114 ਐਨਐਮ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਦੋਵਾਂ ਹੀ ਇੰਜਣਾਂ ਦੇ ਨਾਲ ਸਟੈਂਡਰਡ 5 ਸਪੀਡ ਮੈਨੁਅਲ ਗਿਅਰ ਬਾਕਸ ਆਵੇਗਾ। ਆਉਣ ਵਾਲੇ ਸਮੇਂ 'ਚ ਏਐਮਟੀ ਗਿਅਰ ਬਾਕਸ (ਆਟੋਮੈਟਿਕ) ਦਾ ਵਿਕਲਪ ਵੀ ਦੇਖਣ ਨੂੰ ਮਿਲ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।