
ਇਮੀਗਰੇਸ਼ਨ ਅਧਿਕਾਰੀਆਂ ਵਲੋਂ ਲੜਕੀ ਦਾ ਪਾਸਪੋਰਟ ਵੀ ਕਬਜ਼ੇ ਵਿਚ ਲੈ ਲਿਆ ਗਿਆ
ਅੰਮ੍ਰਿਤਸਰ: ਅੱਜ ਕਲ੍ਹ ਦੇ ਮੁੰਡੇ ਕੁੜੀਆਂ ਵਿਚ ਕੈਨੇਡਾ ਜਾਣ ਦਾ ਕਰੇਜ਼ ਵਧਦਾ ਹੀ ਜਾ ਰਿਹਾ ਹੈ। ਚਾਹੇ ਉਹ ਸਿੱਧਾ ਤਰੀਕਾ ਹੋਵੇ ਚਾਹੇ ਪੁੱਠਾ ਕੈਨੇਡਾ ਜਾਣ ਦੀ ਤਾਂਘ ਉਨ੍ਹਾਂ ਵਿਚ ਵਧਦੀ ਹੀ ਜਾ ਰਹੀ ਹੈ। ਇਸੇ ਤਰ੍ਰਾਂ ਰਾਜਾਸਾਂਸੀ ਹਵਾਈ ਅੱਡੇ ‘ਤੇ ਇਮੀਗਰੇਸ਼ਨ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਇੱਕ ਕੁੜੀ ਨੂੰ ਜਾਅਲੀ ਵੀਜ਼ੇ ‘ਤੇ ਕੈਨਡਾ ਜਾਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
Photoਹਵਾਈ ਅੱਡਾ ਰਾਜਾਸਾਂਸੀ ‘ਤੇ ਕੈਨੇਡਾ ਦੇ ਜਾਅਲੀ ਵੀਜ਼ੇ ‘ਤੇ ਆਈ ਕਿਰਨਦੀਪ ਕੌਰ ਵਾਸੀ ਦਬੁਰਜੀ ਨੂੰ ਕਾਬੂ ਕਰ ਲਿਆ ਗਿਆ। ਇਮੀਗਰੇਸ਼ਨ ਅਧਿਕਾਰੀ ਨਿਰਮਲ ਵਾਸੂਦੇਵ ਨੇ ਜਦੋਂ ਉਕਤ ਲੜਕੀ ਕੋਲੋਂ ਪੁਛਗਿੱਛ ਕੀਤੀ ਤਾਂ ਜਾਂਚ ਦੌਰਾਨ ਕੈਨੇਡਾ ਦਾ ਵੀਜ਼ਾ ਜਾਅਲੀ ਪਾਇਆ ਗਿਆ। ਇਸ ਦੌਰਾਨ ਇਮੀਗਰੇਸ਼ਨ ਅਧਿਕਾਰੀਆਂ ਵਲੋਂ ਲੜਕੀ ਦਾ ਪਾਸਪੋਰਟ ਵੀ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਲੜਕੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
Photoਇਸ ਸਬੰਧ ਵਿਚ ਹਵਾਈ ਅੱਡਾ ਚੌਕੀ ਵਲੋਂ ਇਸ ਕੁੜੀ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਮੀਗਰੇਸ਼ਨ ਅਧਿਕਾਰੀਆਂ ਵਲੋਂ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਗੁਰਦਾਸਪੁਰ ਦੇ ਪਿੰਡ ਦਬੁਰਜੀ ਦੀ ਇਹ ਕੁੜੀ ਜਾਅਲੀ ਵੀਜ਼ੇ ‘ਤੇ ਕੈਨੇਡਾ ਜਾ ਰਹੀ ਸੀ। ਦਸ ਦਈਏ ਕਿ ਅਜਿਹੇ ਕਈ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਪੁਲਿਸ ਵੱਲੋਂ ਇਹਨਾਂ ਤੇ ਠੱਲ੍ਹ ਤਾਂ ਪਾਈ ਜਾਂਦੀ ਹੈ ਪਰ ਲੋਕਾਂ ਨੂੰ ਪੁਲਿਸ ਦਾ ਖੌਫ ਘਟ ਹੀ ਹੈ।
Amritsar Airport ਦਸ ਦਈਏ ਕਿ ਪਿਛੇ ਜਿਹੇ ਇਕ ਅਜਿਹੀ ਹੀ ਖਬਰ ਸਾਹਮਣੇ ਆਈ ਸੀ ਜਿਸ ਵਿਚ 28 ਲੱਖ ਰੁਪਏ ਲੈ ਕੇ ਨਕਲੀ ਵੀਜ਼ਾ ਦੇ ਕੇ ਕਿਸਾਨ ਨੂੰ ਅਮਰੀਕਾ ਭੇਜਣ ਵਾਲੇ ਟ੍ਰੈਵਲ ਏਜੰਟ 'ਤੇ ਥਾਣਾ ਨੰਬਰ 1 ਦੀ ਪੁਲਸ ਨੇ ਕੇਸ ਦਰਜ ਕੀਤਾ ਸੀ। ਏਜੰਟ ਦੇ ਕਾਲੇ ਕਾਰਨਾਮੇ ਕਾਰਨ ਅਮਰੀਕਾ ਨੇ ਕਿਸਾਨ 'ਤੇ 20 ਸਾਲ ਦਾ ਐਂਟਰੀ ਬੈਨ ਵੀ ਲਗਾ ਦਿੱਤਾ, ਜਦਕਿ ਹੁਣ ਉਹ ਪੈਸੇ ਵੀ ਨਹੀਂ ਦੇ ਰਿਹਾ ਸੀ। ਮੁਲਜ਼ਮ ਏਜੰਟ ਅਤੇ ਉਸ ਦਾ ਸਾਥੀ ਫਰਾਰ ਹੋ ਗਿਆ ਸੀ।
2 Sikh Youth Charity workers arrestedਕਿਸਾਨ ਜੀਵਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੱਖਣ ਕਲਾ ਕਪੂਰਥਲਾ ਨੇ ਪੁਲਸ 'ਚ ਸ਼ਿਕਾਇਤ ਦਿੱਤੀ ਸੀ ਕਿ 2016 'ਚ ਉਸ ਨੇ ਅਮਰੀਕਾ ਜਾਣ ਲਈ ਆਪਣੇ ਦੋਸਤ ਕੁਲਵੰਤ ਸਿੰਘ ਚੁਗਾਵਾਂ ਪੁੱਤਰ ਸੁੱਚਾ ਸਿੰਘ ਵਾਸੀ ਲੱਖਨ ਖੁਰਦ ਕਪੂਰਥਲਾ ਨਾਲ ਗੱਲ ਕੀਤੀ ਸੀ। ਕੁਲਵੰਤ ਨੇ ਉਸ ਦੀ ਮੁਲਾਕਾਤ ਟ੍ਰੈਵਲ ਏਜੰਟ ਗੁਰਚਰਨ ਸਿੰਘ ਰੰਧਾਵਾ ਪੁੱਤਰ ਦਲੀਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਕਪੂਰਥਲਾ ਨਾਲ ਕਰਵਾ ਦਿੱਤੀ।
ਗੁਰਚਰਨ ਨੇ ਅਮਰੀਕਾ ਲਈ 30 ਲੱਖ ਰੁਪਏ ਦੀ ਮੰਗ ਕੀਤੀ ਪਰ 28 ਲੱਖ ਰੁਪਏ 'ਚ ਸੌਦਾ ਤੈਅ ਹੋ ਗਿਆ। ਗੁਰਚਰਨ ਨੇ 3 ਮਹੀਨਿਆਂ 'ਚ ਉਸ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ, ਜਿਸ ਕਾਰਨ ਉਸ ਨੇ ਮਾਰਚ 2016 ਨੂੰ ਸ਼ਾਂਤੀ ਵਿਹਾਰ ਵਿਚ ਗੁਰਚਰਨ ਸਿੰਘ ਰੰਧਾਵਾ ਨੂੰ 6 ਲੱਖ ਰੁਪਏ ਅਤੇ ਪਾਸਪੋਰਟ ਦੇ ਦਿੱਤੇ।
ਇਸ ਤੋਂ ਬਾਅਦ ਡੇਢ ਕਿੱਲਾ ਜ਼ਮੀਨ ਵੇਚ ਕੇ 11 ਲੱਖ 50 ਹਜ਼ਾਰ ਰੁਪਏ ਅਤੇ ਦੋਸਤ ਤੋਂ ਉਧਾਰ ਫੜ ਕੇ 10 ਲੱਖ 50 ਹਜ਼ਾਰ ਰੁਪਏ ਦਿੱਤੇ ਅਤੇ ਕੁਲ 28 ਲੱਖ ਰੁਪਏ ਗੁਰਚਰਨ ਸਿੰਘ ਨੂੰ ਦੇ ਦਿੱਤੇ। ਪੈਸੇ ਲੈਣ ਤੋਂ ਡੇਢ ਸਾਲ ਤੱਕ ਗੁਰਚਰਨ ਨੇ ਕਿਸਾਨ ਨੂੰ ਅਮਰੀਕਾ ਨਹੀਂ ਭੇਜਿਆ ਤੇ ਟਾਲ-ਮਟੋਲ ਕਰਦਾ ਰਿਹਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।