ਸਿੰਗਾਪੁਰ 'ਚ ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਸਫਲ, ਧੀ ਨੇ ਦਿੱਤਾ ਆਪਣਾ ਗੁਰਦਾ
Published : Dec 5, 2022, 2:36 pm IST
Updated : Dec 5, 2022, 2:36 pm IST
SHARE ARTICLE
Lalu Prasad Yadav's kidney transplant successful
Lalu Prasad Yadav's kidney transplant successful

ਲਾਲੂ ਦੇ ਛੋਟੇ ਬੇਟੇ ਅਤੇ ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਨੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ।


ਸਿੰਗਾਪੁਰ: ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਸਿੰਗਾਪੁਰ ਦੇ ਇਕ ਹਸਪਤਾਲ 'ਚ ਕਿਡਨੀ ਟਰਾਂਸਪਲਾਂਟ ਸਫਲ ਰਿਹਾ। ਇਹ ਆਪਰੇਸ਼ਨ 1 ਘੰਟੇ ਤੱਕ ਚੱਲਿਆ। ਉਹਨਾਂ ਦੀ ਬੇਟੀ ਰੋਹਿਣੀ ਨੇ ਲਾਲੂ ਨੂੰ ਕਿਡਨੀ ਦਾਨ ਕੀਤੀ ਹੈ। ਲਾਲੂ ਤੋਂ ਪਹਿਲਾਂ ਰੋਹਿਣੀ ਦਾ ਆਪਰੇਸ਼ਨ ਹੋਇਆ ਸੀ। ਫਿਲਹਾਲ ਦੋਵੇਂ ਆਈਸੀਯੂ ਵਿਚ ਹਨ।

ਲਾਲੂ ਦੇ ਛੋਟੇ ਬੇਟੇ ਅਤੇ ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਨੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਉਹਨਾਂ ਲਿਖਿਆ ਕਿ ਪਿਤਾ ਹੋਸ਼ 'ਚ ਹਨ। ਗੱਲ ਕਰ ਰਹੇ ਹਨ। ਤੁਹਾਡੀਆਂ ਸ਼ੁਭਕਾਮਨਾਵਾਂ ਲਈ ਬਹੁਤ ਬਹੁਤ ਧੰਨਵਾਦ। ਮੀਸਾ ਭਾਰਤੀ ਨੇ ਵੀ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਪਿਤਾ ਠੀਕ ਹਨ।

ਅਪਰੇਸ਼ਨ ਤੋਂ ਪਹਿਲਾਂ ਰੋਹਿਣੀ ਨੇ ਲਾਲੂ ਨਾਲ ਇਕ ਫੋਟੋ ਟਵੀਟ ਕੀਤੀ। ਲਿਖਿਆ- ਰੌਕ ਐਂਡ ਰੋਲ ਲਈ ਤਿਆਰ। ਮੇਰੇ ਲਈ ਇਹ ਹੀ ਕਾਫੀ ਹੈ, ਤੁਹਾਡੀ ਤੰਦਰੁਸਤੀ ਹੀ ਮੇਰੀ ਜ਼ਿੰਦਗੀ ਹੈ। ਆਰਜੇਡੀ ਸੁਪਰੀਮੋ ਦੀ ਕਿਡਨੀ ਟ੍ਰਾਂਸਪਲਾਂਟ ਦੀ ਪ੍ਰਕਿਰਿਆ 3 ਦਸੰਬਰ ਤੋਂ ਸ਼ੁਰੂ ਹੋਈ ਸੀ। ਰੋਹਿਣੀ ਅਤੇ ਲਾਲੂ ਦੋਵਾਂ ਦਾ ਬਲੱਡ ਗਰੁੱਪ ਏਬੀ ਪਾਜ਼ੀਟਿਵ ਹੈ। ਸਿੰਗਾਪੁਰ ਦੇ ਮਾਊਂਟ ਐਲਿਜ਼ਾਬੇਥ ਹਸਪਤਾਲ ਵਿਚ ਲਾਲੂ ਦੀ ਸਰਜਰੀ ਹੋਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement