
ਚੀਨ ਵਿਚ ਜਾਰੀ ਹੈ ਕੋਰੋਨਾ ਵਾਇਰਸ ਦਾ ਕਹਿਰ
ਨਵੀਂ ਦਿੱਲੀ : ਚੀਨ ਵਿਚ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਚੀਨ ਦੀ ਇਕ ਨਾਮੀ ਕੰਪਨੀ ਦਾ ਡਾਟਾ ਲੀਕ ਹੋਇਆ ਹੈ ਜਿਸ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ 24 ਹਜ਼ਾਰ ਦੱਸੀ ਗਈ ਹੈ ਪਰ ਉੱਥੇ ਹੀ ਦੂਜੇ ਪਾਸੇ ਚੀਨੀ ਸਰਕਾਰ ਦੇ ਅੰਕੜਿਆ ਅਨੁਸਾਰ 563 ਲੋਕਾਂ ਨੇ ਕੋਰੋਨਾ ਵਾਇਰਸ ਨਾਲ ਆਪਣੀ ਜਾਨ ਗਵਾਈ ਹੈ।
File Photo
ਦਰਅਸਲ ਤਾਈਵਾਰਨ ਨਿਊਜ਼ ਦੀ ਰਿਪੋਰਟ ਅਨੁਸਾਰ ਕਈਂ ਦੇਸ਼ਾਂ ਵਿਚ ਫੈਲੀ ਚੀਨ ਦੀ ਕੰਪਨੀ ਟੇਨਸੇਂਟ ਦਾ ਗਲਤੀ ਨਾਲ ਇਕ ਡਾਟਾ ਲੀਕ ਹੋ ਗਿਆ ਹੈ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਹਣ ਤੱਕ 154,023 ਲੋਕਾਂ ਨੂੰ ਲੱਗ ਚੁੱਕੀ ਹੈ ਅਤੇ 24,589 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਜਦੋਂ ਡਾਟਾ ਲੀਕ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਫੈਲੀ ਤਾਂ ਕੰਪਨੀ ਨੇ ਤੁਰੰਤ ਇਸ ਨੂੰ ਹਟਾ ਲਿਆ ਅਤੇ ਨਵੇਂ ਅੰਕੜੇ ਜਾਰੀ ਕਰ ਦਿੱਤੇ ਜਿਸ ਵਿਚ ਦੱਸਿਆ ਗਿਆ ਕਿ 14,446 ਲੋਕ ਹੁਣ ਇਸ ਬੀਮਾਰੀ ਨਾਲ ਪੀੜਤ ਹਨ ਅਤੇ 340 ਲੋਕਾਂ ਦੀ ਮੌਤ ਹੋ ਗਈ ਹੈ।
File Photo
ਸੋਸ਼ਲ ਮੀਡੀਆ 'ਤੇ ਇਸ ਲੀਕ ਹੋਏ ਡਾਟੇ ਨੂੰ ਲੈ ਕੇ ਲੋਕਾਂ ਦੀ ਵੀ ਆਪੋ ਆਪਣੇ ਰਾਏ ਹੈ ਕਿਸੇ ਦਾ ਕਹਿਣਾ ਹੈ ਕਿ ਇਹ ਡਾਟਾ ਗਲਤੀ ਨਾਲ ਲੀਕ ਹੋਇਆ ਜਦਕਿ ਕਿਸੇ ਨੇ ਕਿਹਾ ਕਿ ਕੰਪਨੀ ਦੇ ਕਰਮਚਾਰੀ ਨੇ ਜਾਨ-ਬੁੱਝ ਕੇ ਇਹ ਡਾਟਾ ਲਿਕ ਕੀਤਾ ਤਾਂ ਜੋ ਲੋਕਾਂ ਨੂੰ ਇਸ ਦੀ ਸਚਾਈ ਦਾ ਪਤਾ ਲੱਗ ਸਕੇ।
File Photo
ਦੱਸ ਦਈਏ ਕਿ ਪਹਿਲਾਂ ਵੀ ਇਹ ਰਿਪੋਰਟਾਂ ਸਾਹਮਣੇ ਆਈਆ ਸਨ ਕਿ ਚੀਨ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਡਾਕਟਰਾਂ ਅਤੇ ਹਸਪਤਾਲਾਂ ਵਿਚ ਸੇਵਾਵਾਂ ਸਖ਼ਤ ਕਰਨ ਦੀ ਬਜਾਏ ਸੋਸ਼ਲ ਮੀਡੀਆਂ ਨੂੰ ਕੰਟਰੋਲ ਕਰਨ ਵੱਲ ਜਿਆਦਾ ਧਿਆਨ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਸਰਕਾਰ ਵੱਲੋਂ ਆਪਣੇ ਦੇਸ਼ ਵਿਚ ਕੋਰੋਨਾ ਵਾਇਰਸ ਦੀਆਂ ਫੈਲ ਰਹੀਆਂ ਖਬਰਾਂ ਨੂੰ ਦੁਨੀਆਂ ਤੋਂ ਛਪਾਉਣ ਦੇ ਲਈ ਸੋਸ਼ਲ ਮੀਡੀਆ ਅਤੇ ਵੈਬਸਾਈਟਾਂ ਉੱਤੇ ਨਕੇਲ ਕਸੀ ਜਾ ਰਿਹਾ ਹੈ। ਸਰਕਾਰ ਨੇ ਤਾਂ ਸੋਸ਼ਲ ਮੀਡੀਆ ਰਾਹੀਂ ਇਸ ਵਾਇਰਸ ਦੇ ਬਾਰੇ ਜਾਣਕਾਰੀ ਦੇਣ ਤੋਂ ਵੀ ਮਨਾ ਕੀਤਾ ਹੈ ।