
ਚੀਨ ਵਿਚ ਪੈਦਾ ਹੋਏ ਖਤਰਨਾਕ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਅਪਣੀ ਚਪੇਟ ਵਿਚ ਲੈ ਲਿਆ ਹੈ।
ਨਵੀਂ ਦਿੱਲੀ: ਚੀਨ ਵਿਚ ਪੈਦਾ ਹੋਏ ਖਤਰਨਾਕ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਅਪਣੀ ਚਪੇਟ ਵਿਚ ਲੈ ਲਿਆ ਹੈ। ਇਸ ਵਾਇਰਸ ਦਾ ਖਤਰਾ ਹੁਣ ਦੁਨੀਆਂ ਦੇ ਤੇਲ ਬਜ਼ਾਰ ‘ਤੇ ਵੀ ਦਿਖਣ ਲੱਗਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਕਾਰਨ ਉੱਥੋਂ ਦੀ ਆਵਾਜਾਈ ਅਤੇ ਆਵਾਜਾਈ ਦੇ ਸਾਧਨਾਂ ਦੇ ਬੰਦ ਹੋਣ ਕਾਰਨ ਤੇਲ ਦਾ ਉਤਪਾਦਨ ਕਰਨ ਵਾਲੇ ਦੇਸ਼ ਵੀ ਉਤਪਾਦਨ ਘੱਟ ਕਰ ਸਕਦੇ ਹਨ।
Photo
ਇਸ ਦੇ ਪਿੱਛੇ ਇਕ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੀਨ ਵਿਚ ਜਦ ਤੋਂ ਕੋਰੋਨਾ ਵਾਇਰਸ ਫੈਲਿਆ ਹੈ, ਉਸ ਤੋਂ ਬਾਅਦ ਉੱਥੋਂ ਦੇ ਬਜ਼ਾਰ ਬੰਦ ਹਨ।ਕਈ ਏਅਰ ਲਾਈਨਸ ਨੇ ਚੀਨ ਵਿਚ ਅਪਣੇ ਜਹਾਜ਼ਾਂ ਦਾ ਆਣ-ਜਾਣ ਰੋਕ ਦਿੱਤਾ ਹੈ। ਚੀਨ ਸਰਕਾਰ ਨੇ ਇੱਥੇ ਮਾਰਕਿਟ ਆਦਿ ਨੂੰ ਬੰਦ ਕਰ ਦਿੱਤਾ ਹੈ। ਇੱਥੋਂ ਦੀਆਂ ਸੜਕਾਂ ਸੁੰਨਸਾਨ ਹਨ।
Photo
ਅਬਾਦੀ ਦਾ ਇਕ ਵੱਡਾ ਹਿੱਸਾ ਅਪਣੇ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਰਿਹਾ ਹੈ। ਇਸ ਕਾਰਨ ਇੱਥੇ ਤੇਲ ਦੀ ਵਰਤੋਂ ਬੰਦ ਹੈ। ਨਾ ਤਾਂ ਹਵਾਈ ਅੱਡਿਆਂ ‘ਤੇ ਹਵਾਈ ਜਹਾਜ਼ ਲੈਂਡ ਕਰ ਰਹੇ ਹਨ ਤੇ ਨਾ ਹੀ ਇੱਥੋਂ ਜਹਾਜ਼ ਉਡਾਨ ਭਰ ਰਹੇ ਹਨ। ਇਸ ਸਭ ਦੇ ਚਲਦਿਆਂ ਕਿਹਾ ਜਾ ਰਿਹਾ ਹੈ ਕਿ ਦੁਨੀਆਂ ਦੇ ਵੱਡੇ ਤੇਲ ਉਤਪਾਦਕ ਦੇਸ਼ ਤੇਲ ਦਾ ਉਤਪਾਦਨ ਵੀ ਘੱਟ ਕਰ ਸਕਦੇ ਹਨ।
Photo
ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਇਸੇ ਕਾਰਨ ਕਿਹਾ ਜਾਂਦਾ ਹੈ ਕਿ ਦੁਨੀਆ ਦੀ ਅਰਥ ਵਿਵਸਥਾ ਵਿਚ ਜੋ ਤਰੱਕੀ ਹੋ ਰਹੀ ਹੈ, ਚੀਨ ਦੀ ਉਸ ਵਿਚ ਅਹਿਮ ਭੂਮਿਕਾ ਹੈ। ਜੇਕਰ ਉੱਥੇ ਕਿਸੇ ਤਰ੍ਹਾਂ ਦੀ ਮੁਸੀਬਤ ਆਉਂਦੀ ਹੈ ਤਾਂ ਅਰਥ ਵਿਵਸਥਾ ‘ਤੇ ਇਸ ਦਾ ਅਸਰ ਹੁੰਦਾ ਹੈ। ਚੀਨ ‘ਤੇ ਕੋਰੋਨਾ ਵਾਇਰਸ ਦੇ ਸੰਕਟ ਦੇ ਨਕਾਰਾਤਮਕ ਅਸਰ ਦਾ ਝਟਕਾ ਦੁਨੀਆ ਭਰ ਵਿਚ ਮਹਿਸੂਸ ਕੀਤਾ ਜਾਵੇਗਾ।
Photo
ਤੇਲ ਉਤਪਾਦਕ ਦੇਸ਼ਾਂ ਦੀ ਹੋਣ ਵਾਲੀ ਹੈ ਬੈਠਕ
ਅੰਤਰਰਾਸ਼ਟਰੀ ਬਜ਼ਾਰ ਵਿਚ ਤੇਲ ਕੀਮਤਾਂ ਨੂੰ ਬਰਕਰਾਰ ਰੱਖਣ ਦੀ ਮੰਗ ਦੇ ਮੱਦੇਨਜ਼ਰ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਉਸ ਦੇ ਸਹਿਯੋਗੀਆਂ ਦੀ ਇਸ ਹਫਤੇ ਇਕ ਬੈਠਕ ਹੋਣ ਦੀ ਸੰਭਾਵਨਾ ਹੈ। ਜੇਕਰ ਕੱਚੇ ਤੇਲ ਦੀਆਂ ਸਾਲ ਭਰ ਦੀਆਂ ਕੀਮਤਾਂ ਦੇ ਲਿਹਾਜ਼ ਵਿਚ ਦੇਖੀਏ ਤਾਂ ਇਸ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਅਪਣੇ ਹੇਠਲੇ ਪੱਧਰ ‘ਤੇ ਹਨ। ਜਨਵਰੀ ਤੋਂ ਇਸ ਦੀ ਕੀਮਤ ਵਿਚ 20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
Photo
ਤੇਲ ਦੀਆਂ ਕੀਮਤਾਂ ਡਿੱਗਣ ਦਾ ਕਾਰਨ
ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਚੀਨ ਦੇ ਵੱਡੇ ਹਿੱਸੇ ਵਿਚ ਸਾਰੀਆਂ ਚੀਜ਼ਾਂ ਬੰਦ ਪਈਆਂ ਹਨ। ਸਰਕਾਰ ਨੇ ਨਵੇਂ ਸਾਲ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ ਅਤੇ ਇਸ ਦੇ ਨਾਲ ਹੀ ਯਾਤਰਾ ‘ਤੇ ਰੋਕ ਹੈ। ਇੱਥੇ ਫੈਕਟਰੀਆਂ, ਦਫਤਰ ਅਤੇ ਸ਼ੋਅ ਰੂਮਜ਼ ਆਦਿ ਸਭ ਕੁੱਝ ਬੰਦ ਹੈ।
Photo
ਚੀਨ ਇਕ ਤਰ੍ਹਾਂ ਨਾਲ ਦੁਨੀਆ ਵਿਚ ਕੱਚੇ ਤੇਲ ਦਾ ਵੱਡਾ ਖਰੀਦਦਾਰ ਹੈ ਕਿਉਂਕਿ ਇੱਥੇ ਵੱਡੇ ਪੱਧਰ ‘ਤੇ ਪਾਬੰਦੀਆਂ ਲਾਗੂ ਹਨ ਇਸੇ ਕਾਰਨ ਕੱਚੇ ਤੇਲ ਦੀ ਖਰੀਦਦਾਰੀ ਵੀ ਘੱਟ ਹੈ। ਇਸੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆ ਰਹੀ ਹੈ। ਆਮ ਤੌਰ ‘ਤੇ ਚੀਨ ਹਰ ਦਿਨ ਔਸਤਨ ਇਕ ਕਰੋੜ ਚਾਲੀ ਲੱਖ ਬੈਰਲ ਤੇਲ ਦੀ ਖਪਤ ਕਰਦਾ ਹੈ ਪਰ ਜਦ ਤੋਂ ਕੋਰੋਨਾ ਵਾਇਰਸ ਫੈਲਿਆ ਹੈ, ਉਸ ਤੋਂ ਬਾਅਦ ਖਰੀਦਦਾਰੀ ਘੱਟ ਹੋ ਗਈ ਹੈ।
Photo
ਤੇਲ ਦੀ ਮੰਗ ਵਿਚ ਕਮੀ
ਇਸ ਹਫਤੇ ਆਈ ਰਿਪੋਰਟ ਮੁਤਾਬਕ ਚੀਨ ਵਿਚ ਕੱਚੇ ਤੇਲ ਦੀ ਖਪਤ ਵਿਚ 20 ਫੀਸਦੀ ਗਿਰਾਵਟ ਆਈ ਹੈ। ਚੀਨ ਦੀ ਘਰੇਲੂ ਖਪਤ ਵਿਚ ਇਹ ਗਿਰਾਵਟ ਓਨੀ ਹੀ ਹੈ ਜਿੰਨੀ ਇਟਲੀ ਅਤੇ ਬ੍ਰਿਟੇਨ ਨੂੰ ਮਿਲਾ ਕੇ ਤੇਲ ਦੀ ਲੋੜ ਪੈਂਦੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਸਿਨੋਪੇਕ ਨੇ ਕੱਚੇ ਤੇਲ ਦੀ ਪ੍ਰੋਸੈਸਿੰਗ ਵਿਚ 12 ਫੀਸਦੀ ਯਾਨੀ ਛੇ ਲੱਖ ਬੈਰਲ ਪ੍ਰਤੀਦਿਨ ਦੀ ਕਟੌਤੀ ਕੀਤੀ ਹੈ।
Photo
ਤੇਲ ਉਤਪਾਦਕ ਦੇਸ਼ਾਂ ਸਾਹਮਣੇ ਚੁਣੌਤੀ
ਚੀਨ ਵਿਚ ਘੱਟ ਹੋਈਆਂ ਕੱਚੇ ਤੇਲ ਨੂੰ ਲੈ ਕੇ ਦੁਨੀਆ ਦੇ ਤੇਲ ਉਤਪਾਦਕ ਦੇਸ਼ ਵੀ ਚਿੰਤਤ ਹਨ। ਹੁਣ ਤੇਲ ਉਤਪਾਦਕ ਦੇਸ਼ ਤੇਲ ਉਤਪਾਦਨ ਵਿਚ ਕਟੌਤੀ ‘ਤੇ ਚਰਚਾ ਕਰ ਰਹੇ ਹਨ। ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਰੂਸ ਸਮੇਤ ਓਪੇਕ ਪਲੱਸ ਦੇ ਦੇਸ਼ ਇਸ ਹਫਤੇ ਹੋਣ ਵਾਲੀ ਇਕ ਬੈਠਕ ਵਿਚ ਤੇਲ ਉਤਪਾਦਨ ਵਿਚ 5 ਲੱਖ ਤੋਂ 10 ਲੱਖ ਬੈਰਲ ਪ੍ਰਤੀ ਦਿਨ ਦੀ ਕਟੌਤੀ ਕਰਨ ਬਾਰੇ ਚਰਚਾ ਕਰਨਗੇ। ਕੁਝ ਤੇਲ ਉਤਪਾਦਕ ਦੇਸ਼ ਇਸ ਗੱਲ ਨੂੰ ਲੈ ਕੇ ਵੀ ਚਰਚਾ ਕਰ ਰਹੇ ਹਨ ਜੇਕਰ ਹਾਲਾਤ ਹੋਰ ਖਰਾਬ ਹੋਏ ਤਾਂ ਉਤਪਾਦਨ ਵਿਚ ਹੋਰ ਵੀ ਕਟੌਤੀ ਕਰਨੀ ਪੈ ਸਕਦੀ ਹੈ।