ਅਮਰੀਕੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਬਣੀ ਭਾਰਤੀ ਮੂਲ ਦੀ ਤੇਜਲ ਮਹਿਤਾ
Published : Mar 6, 2023, 3:43 pm IST
Updated : Mar 6, 2023, 3:43 pm IST
SHARE ARTICLE
Indian-American Woman Appointed To Key Judicial Post In US District Court
Indian-American Woman Appointed To Key Judicial Post In US District Court

ਮੈਸਾਚਿਉਸੇਟਸ ਸੂਬੇ ਦੀ ਆਇਰ ਜ਼ਿਲ੍ਹਾ ਅਦਾਲਤ ਦੀ ਜੱਜ ਵਜੋਂ ਚੁੱਕੀ ਸਹੁੰ

 

ਵਾਸ਼ਿੰਗਟਨ: ਭਾਰਤੀ ਮੂਲ ਦੀ ਮਹਿਲਾ ਜੱਜ ਤੇਜਲ ਮਹਿਤਾ ਨੇ ਅਮਰੀਕਾ ਦੇ ਮੈਸਾਚਿਉਸੇਟਸ ਸੂਬੇ ਦੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਵਜੋਂ ਸਹੁੰ ਚੁੱਕੀ ਹੈ।ਉਹ ਆਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਵਜੋਂ ਕੰਮ ਕਰੇਗੀ। ਉਹਨਾਂ ਨੇ ਬੀਤੇ ਵੀਰਵਾਰ ਨੂੰ ਇਸ ਅਦਾਲਤ ਦੇ ਜੱਜ ਵਜੋਂ ਸਹੁੰ ਚੁੱਕੀ।

ਇਹ ਵੀ ਪੜ੍ਹੋ: NDP ਆਗੂ ਜਗਮੀਤ ਸਿੰਘ ਨੇ ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ

ਮਹਿਤਾ ਭਾਰਤੀ-ਅਮਰੀਕੀ ਭਾਈਚਾਰੇ 'ਤੇ ਅਸਲ ਪ੍ਰਭਾਵ ਪਾਉਣ ਅਤੇ ਲੋਕਾਂ ਨਾਲ ਦਿਆਲਤਾ ਨਾਲ ਪੇਸ਼ ਆਉਣ ਦਾ ਵਾਅਦਾ ਕਰਕੇ ਸੁਰਖੀਆਂ ਵਿਚ ਆਈ ਸੀ। ਉਹ ਆਇਰ ਜ਼ਿਲ੍ਹਾ ਅਦਾਲਤ ਦੇ ਸਹਾਇਕ ਜੱਜ ਵਜੋਂ ਸੇਵਾਵਾਂ ਨਿਭਾ ਚੁੱਕੀ ਹੈ। ਮੀਡੀਆ ਰਿਪੋਰਟ ਅਨੁਸਾਰ ਮਹਿਤਾ ਨੂੰ ਸਰਬਸੰਮਤੀ ਨਾਲ ਅਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਚੁਣਿਆ ਗਿਆ। ਜ਼ਿਲ੍ਹਾ ਅਦਾਲਤ ਦੇ ਚੀਫ਼ ਜਸਟਿਸ ਸਟੈਸੀ ਫੋਰਟਸ ਨੇ 2 ਮਾਰਚ ਨੂੰ ਉਹਨਾਂ ਨੂੰ ਸਹੁੰ ਚੁਕਾਈ।

ਇਹ ਵੀ ਪੜ੍ਹੋ: ਪੰਜਾਬ ਭਾਜਪਾ ਨੇ ਕਾਨੂੰਨ ਵਿਵਸਥਾ ’ਤੇ ਚਰਚਾ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਕੀਤੀ ਮੰਗ 

ਜਸਟਿਸ ਫੋਰਟਸ ਨੇ ਕਿਹਾ, "ਮੈਨੂੰ ਯਕੀਨ ਹੈ ਕਿ ਤੁਹਾਡੀ ਅਗਵਾਈ ਨਾਲ... ਆਇਰ ਜ਼ਿਲ੍ਹਾ ਅਦਾਲਤ ਦਾ ਸਰਵੋਤਮ ਪ੍ਰਦਰਸ਼ਨ ਅਜੇ ਬਾਕੀ ਹੈ।" ਉਧਰ ਮਹਿਤਾ ਨੇ ਕਿਹਾ, “ਇਕ ਵਕੀਲ ਵਜੋਂ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ ਹੋ, ਪਰ ਤੁਸੀਂ ਉਹਨਾਂ ਦੀ ਮਦਦ ਸਿਰਫ ਇਕ ਸੀਮਾ ਤੱਕ ਕਰ ਸਕਦੇ ਹੋ। ਜੱਜ ਵਜੋਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਤੁਸੀਂ ਮੁੱਦੇ ਦੀ ਜੜ੍ਹ ਤੱਕ ਜਾ ਸਕਦੇ ਹੋ। ਤੁਸੀਂ ਲੋਕਾਂ ਨਾਲ ਇਸ ਤਰੀਕੇ ਨਾਲ ਗੱਲ ਕਰ ਸਕਦੇ ਹੋ ਕਿ ਇਹ ਅਸਲ ਵਿਚ ਉਹਨਾਂ ਤੱਕ ਪਹੁੰਚੇ।"

ਇਹ ਵੀ ਪੜ੍ਹੋ: ਪਤਨੀ ਦੇ ਇਲਜ਼ਾਮਾਂ ’ਤੇ ਪਹਿਲੀ ਵਾਰ ਬੋਲੇ ਨਵਾਜ਼ੂਦੀਨ ਸਿੱਦੀਕੀ, “ਮੇਰੀ ਚੁੱਪ ਕਾਰਨ ਮੈਂ ਹਰ ਥਾਂ ਗਲਤ ਸਾਬਤ ਹੋਇਆ”

ਦੱਸ ਦੇਈਏ ਕਿ ਮਹਿਤਾ ਦੇ ਪਿਤਾ ਇਕ ਕੈਮਿਸਟ ਸਨ ਅਤੇ ਉਹਨਾਂ ਦੀ ਮਾਂ ਇਕ ਹਸਪਤਾਲ ਵਿਚ ਕੰਮ ਕਰਦੀ ਸੀ। ਮਹਿਤਾ ਨੇ 1997 ਵਿਚ ਨੋਟਰ ਡੈਮ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿਚ ਬੈਚਲਰ ਦੀ ਡਿਗਰੀ ਹਾਸਲ ਕੀਤੀ। ਫਿਰ ਉਸ ਨੇ ਬੋਸਟਨ ਯੂਨੀਵਰਸਿਟੀ ਸਕੂਲ ਆਫ ਲਾਅ ਤੋਂ ਸਾਲ 2000 ਵਿਚ ਆਪਣੀ ਜੇਡੀ ਪੂਰੀ ਕੀਤੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement