
ਸਿਡਨੀ ਵਿਚ ਪਿਛਲੇ ਤਿੰਨ ਦਿਨ ਤੋਂ ਚੱਲ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੌਰਾਨ ...
ਆਕਲੈਂਡ : ਸਿਡਨੀ ਵਿਚ ਪਿਛਲੇ ਤਿੰਨ ਦਿਨ ਤੋਂ ਚੱਲ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਨੇ ਸਿਡਨੀ ਵਲੋਂ ਕੀਤੇ ਗਏ ਪ੍ਰਬੰਧ ਦੀ ਖ਼ੂਬ ਪ੍ਰਸ਼ੰਸਾ ਕੀਤੀ। ਇਸ ਖੇਡ ਮੇਲੇ ਵਿਚ ਨਿਊਜ਼ੀਲੈਂਡ, ਮਲੇਸ਼ੀਆ, ਕੈਨੇਡਾ, ਅਮਰੀਕਾ, ਭਾਰਤ, ਸਿਡਨੀ, ਮੈਲਬੌਰਨ, ਬ੍ਰਿਸਬੇਨ, ਐਡੀਲੇਡ, ਵੁੱਲਗੂਲਗਾ ਸਮੇਤ ਵੱਖ-ਵੱਖ ਦੇਸ਼ਾਂ ਅਤੇ ਸ਼ਹਿਰਾਂ ਤੋਂ 2925 ਖਿਡਾਰੀਆਂ ਨੇ ਹਿੱਸਾ ਲਿਆ। ਸਿਡਨੀ ਦੇ ਖੇਡ ਮੈਦਾਨਾਂ ਚ ਕਬੱਡੀ, ਵਾਲੀਬਾਲ, ਫੁੱਟਬਾਲ, ਕ੍ਰਿਕਟ, ਟੈਨਿਸ, ਨੈੱਟਬਾਲ, ਬਾਸਕਟਬਾਲ, ਹਾਕੀ ਆਦਿ ਦੇ ਮੁਕਾਬਲੇ ਕਰਵਾਏ ਗਏ।
australian sikh games,
ਕਬੱਡੀ ਦਾ ਫਾਈਨਲ ਮੁਕਾਬਲਾ, ਜੋ ਕਿ ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵੁੱਲਗੂਲਗਾ ਦਰਮਿਆਨ ਖੇਡਿਆ ਜਾਣਾ ਸੀ, ਪਰ ਆਸਟ੍ਰੇਲੀਅਨ ਸਿੱਖ ਕਮੇਟੀ ਵੱਲੋਂ ਖੇਡਾਂ ਨੂੰ ਪੂਰਨ ਤੌਰ ‘ਤੇ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਲਾਗੂ ਕੀਤੇ ‘ਡੋਪ ਟੈਸਟ’ ਵਿਚ ਕੁਝ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਵਲੋਂ ਇਨਕਾਰੀ ਹੋਣ ਕਰਕੇ ਇਹ ਮੁਕਾਬਲਾ ਨਾ ਹੋ ਸਕਿਆ।
australian sikh games,
ਕੁੱਝ ਦਰਸ਼ਕਾਂ ਵਲੋਂ ਕਬੱਡੀ ਦਾ ਫਾਈਨਲ ਮੁਕਾਬਲਾ ਨਾ ਕਰਵਾਏ ਜਾਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਪਰ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਸਿੱਖ ਖੇਡਾਂ ਨੂੰ ਮੁਕੰਮਲ ਤੌਰ 'ਤੇ ‘ਨਸ਼ਾ ਰਹਿਤ’ ਕਰਵਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਇਨ੍ਹਾਂ ਖੇਡਾਂ ਵਿਚ ਕਬੱਡੀ ਤੋਂ ਇਲਾਵਾ ਫੁੱਟਬਾਲ ਅਤੇ ਹਾਕੀ ਖਿਡਾਰੀਆਂ ਦੇ ਡੋਪ ਟੈਸਟ ਵੀ ਕੀਤੇ ਗਏ।
australian sikh games,
ਪ੍ਰਾਪਤ ਹੋਏ ਖੇਡ ਨਤੀਜਿਆਂ ਮੁਤਾਬਕ ਪ੍ਰੀਮੀਅਰ ਸਾਕਰ ਮੁਕਾਬਲਿਆਂ ਵਿਚ ਨਿਊ ਫਾਰਮ ਦੀ ਟੀਮ ਨੂੰ ਪਹਿਲਾ ਤੇ ਵੈਸਟ ਸਿਡਨੀ ਯੂਨਾਈਟਡ ਦੀ ਟੀਮ ਨੂੰ ਦੂਜਾ ਦਰਜਾ ਪ੍ਰਾਪਤ ਹੋਇਆ। ਸਾਕਰ ਡਵੀਜ਼ਨ-1 ਮੁਕਾਬਲਿਆਂ ਵਿਚ ਸਿਡਨੀ ਖ਼ਾਲਸਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਹਾਕੀ ਦੇ ਮੁਕਾਬਲੇ ਵਿਚ ਮਲੇਸ਼ੀਆ ਅਤੇ ਕ੍ਰਿਕਟ ਵਿਚ ਬ੍ਰਿਸਬੇਨ ਦੀ ਟੀਮ ਦੀ ਸਰਦਾਰੀ ਰਹੀ।
australian sikh games,
ਬਾਸਕਟਬਾਲ ਵਿਚ ਵੈਸਟ ਸਿਡਨੀ ਯੂਨਾਈਟਡ ਦੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜੇਤੂ ਖਿ਼ਤਾਬ ਹਾਸਲ ਕੀਤਾ। ਸਿੱਖ ਖੇਡਾਂ ਦੌਰਾਨ ਪੰਜ-ਆਬ ਰੀਡਿੰਗ ਗਰੁੱਪ ਆਸਟ੍ਰੇਲੀਆ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਸਾਹਿਤ ਪ੍ਰੇਮੀਆਂ ਨੇ ਸਾਹਿਤ ਪ੍ਰਤੀ ਖ਼ਾਸ ਰੁਚੀ ਵਿਖਾਈ। ਪੰਜਾਬੀ ਮੀਡੀਆ ਕਾਨਫ਼ਰੰਸ ਵਿਚ ਪੱਤਰਕਾਰੀ ਦੇ ਖੇਤਰ ਵਿਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਸਿੱਖ ਫ਼ੋਰਮ ਵਿਚ ਸਿੱਖ ਮਸਲਿਆਂ 'ਤੇ ਉਸਾਰੂ ਚਰਚਾ ਕੀਤੀ ਗਈ।
australian sikh games,
ਤਿੰਨ ਦਿਨਾਂ ਤਕ ਚੱਲੇ ਇਸ ਖੇਡ ਮੇਲੇ ਵਿਚ ਆਸਟ੍ਰੇਲੀਆ ਅਤੇ ਵੱਖ-ਵੱਖ ਦੇਸ਼ਾਂ ਤੋਂ ਕਰੀਬ 90,000 ਦਰਸ਼ਕਾਂ ਨੇ ਹਾਜ਼ਰੀ ਭਰ ਕੇ ਖੇਡਾਂ ਦਾ ਆਨੰਦ ਮਾਣਿਆ। ਸਿਡਨੀ ਵਾਸੀਆਂ ਵਲੋਂ ਖੇਡ ਮੇਲੇ ਦੌਰਾਨ ਆਏ ਹੋਏ ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਮਹਿਮਾਨਾਂ ਦੀ ਵਿਸ਼ੇਸ਼ ਪ੍ਰਾਹੁਣਚਾਰੀ ਅਤੇ ਸੁਚੱਜੇ ਪ੍ਰਬੰਧ ਚਰਚਾ ਦਾ ਵਿਸ਼ਾ ਰਹੇ। ‘ਰੂਹ ਪੰਜਾਬ ਦੀ ਭੰਗੜਾ’ ਅਕਾਦਮੀ ਵੱਲੋਂ ਪੇਸ਼ ਕੀਤੇ ਲੋਕ ਨਾਚ ਗਿੱਧਾ-ਭੰਗੜਾ, ਪੰਜਾਬੀ ਸੱਥ, ਸੱਭਿਆਚਾਰਕ ਵੰਨਗੀਆਂ ਅਤੇ ਪੰਜਾਬੀ ਵਿਚ ਲਿਖੀਆਂ ਸੂਚਨਾ ਤਖਤੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਸੀ।
australian sikh games,
ਇਨ੍ਹਾਂ ਖੇਡਾਂ ਵਿਚ ਸੂਬਾ ਅਤੇ ਸੰਘੀ ਸਰਕਾਰ ਦੇ ਸੰਸਦ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਾਜ਼ਰੀ ਭਰੀ। ਸੰਗਤਾਂ ਨੂੰ ਖੇਡ ਮੈਦਾਨਾਂ ਤਕ ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦੁਨੀਆਂ ਭਰ ਦੇ ਪੰਜਾਬੀ ਮੀਡੀਆ ਦੇ ਨੁੰਮਾਇੰਦਿਆਂ ਨੇ ਇਨ੍ਹਾਂ ਖੇਡਾਂ ਦੀ ਵਿਸ਼ੇਸ਼ ਕਵਰੇਜ਼ ਕਰਕੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। 2019 ਦੀਆਂ ਸਿੱਖ ਖੇਡਾਂ ਮੈਲਬੌਰਨ ਵਿਚ ਕਰਵਾਉਣ ਦੇ ਫ਼ੈਸਲੇ ਨਾਲ ਇਹ ਖੇਡ ਮੇਲਾ ਸਫ਼ਲਤਾ ਪੂਰਵਕ ਸਮਾਪਤ ਹੋਇਆ। ਇਸ ਖੇਡ ਮੇਲੇ ਨੂੰ ਸਫ਼ਲ ਬਣਾਉਣ ਵਿਚ ਸਿਡਨੀ ਵਾਸੀਆਂ, ਬਾਠਲਾ ਗਰੁੱਪ ਤੇ ਸਥਾਨਕ ਕਮੇਟੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।
australian sikh games,
ਖੇਡਾਂ ਦੇ ਪ੍ਰਬੰਧਕਾਂ ਅਵਤਾਰ ਸਿੰਘ ਸਿੱਧੂ, ਮਹਿੰਦਰ ਸਿੰਘ ਬਿੱਟਾ, ਰਣਜੀਤ ਖੈੜਾ, ਮਹਿੰਗਾ ਸਿੰਘ ਖੱਖ, ਨਰਿੰਦਰ ਸਿੰਘ ਗਰੇਵਾਲ, ਸਤਨਾਮ ਬਾਜਵਾ, ਜਸਵੀਰ ਰੰਧਾਵਾ ਤੇ ਹੋਰਾਂ ਨੇ ਸਾਰੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਾਥ ਨਾਲ ਹੀ ਇਹ ਖੇਡਾਂ ਨੇਪਰੇ ਚੜ੍ਹੀਆਂ ਹਨ। ਸਿਡਨੀ ਦੇ ਬਾਹਰੋਂ ਆਏ ਦਰਸ਼ਕਾਂ ਲਈ ਵਿਸ਼ੇਸ਼ ਤੌਰ ‘ਤੇ ਭੋਜਨ, ਪਾਣੀ ਤੇ ਫ਼ਲ ਪੈਕ ਕਰ ਕੇ ਦਿਤੇ ਗਏ। ਪੰਜਾਬੀ ਸੱਥ, ਸਭਿਆਚਾਰਕ ਸਟੇਜ, ਦਸਤਾਰ ਮੁਕਾਬਲੇ ਅਤੇ ਸੱਥਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਦਸ ਦਈਏ ਕਿ ਹਰ 6 ਸਾਲ ਬਾਅਦ ਇਹ ਖੇਡਾਂ ਕਰਵਾਈਆਂ ਜਾਂਦੀਆਂ ਹਨ। ਇਹ ਖੇਡਾਂ ਅਗਲੇ ਸਾਲ ਮੈਲਬੌਰਨ ਵਿਚ ਕਰਵਾਈਆਂ ਜਾਣਗੀਆਂ।