World's Oldest Living Man: ਬ੍ਰਿਟੇਨ ਦੇ 111 ਸਾਲਾ ਜੌਹਨ ਟਿਨੀਸਵੁੱਡ ਨੂੰ ਮਿਲਿਆ ਦੁਨੀਆ ਦੇ ਸੱਭ ਤੋਂ ਬਜ਼ੁਰਗ ਵਿਅਕਤੀ ਦਾ ਖਿਤਾਬ
Published : Apr 6, 2024, 12:14 pm IST
Updated : Apr 6, 2024, 12:14 pm IST
SHARE ARTICLE
111-Yr-Old John Tinniswood of UK Becomes Oldest Living Man
111-Yr-Old John Tinniswood of UK Becomes Oldest Living Man

ਗਿਨੀਜ਼ ਵਰਲਡ ਰਿਕਾਰਡ ਵਿਚ ਨਾਮ ਦਰਜ

World's Oldest Living Man: ਦੁਨੀਆਂ ਦੇ ਸੱਭ ਤੋਂ ਬਜ਼ੁਰਗ ਜੀਵਤ ਵਿਅਕਤੀ, 111 ਸਾਲਾ ਬ੍ਰਿਟਿਸ਼ ਜੌਨ ਟਿਨਿਸਵੁੱਡ ਨੇ ਕਿਹਾ ਕਿ ਉਨ੍ਹਾਂ ਦੀ ਲੰਬੀ ਉਮਰ "ਸਿਰਫ ਕਿਸਮਤ" ਹੈ ਅਤੇ ਉਨ੍ਹਾਂ ਦੀ ਖੁਰਾਕ ਦਾ ਕੋਈ ਖਾਸ ਰਾਜ਼ ਨਹੀਂ। ਹਾਲਾਂਕਿ, ਉਨ੍ਹਾਂ ਦਾ ਮਨਪਸੰਦ ਭੋਜਨ ਹਰ ਸ਼ੁੱਕਰਵਾਰ ਨੂੰ ਮੱਛੀ ਅਤੇ ਚਿਪਸ ਸੀ। ਅੱਧੀ ਸਦੀ ਤੋਂ ਵੱਧ ਸਮੇਂ ਤੋਂ ਰਿਟਾਇਰ ਹੋ ਚੁੱਕੇ ਟਿਨਿਸਵੁੱਡ ਨੂੰ ਗਿਨੀਜ਼ ਵਰਲਡ ਰਿਕਾਰਡਜ਼ ਦਾ ਖਿਤਾਬ ਵੈਨੇਜ਼ੁਏਲਾ ਦੇ 114 ਸਾਲਾ ਜੁਆਨ ਵਿਸੇਂਟੇ ਪੇਰੇਜ਼ ਮੋਰਾ ਤੋਂ ਬਾਅਦ ਮਿਲਿਆ ਹੈ, ਜਿਨ੍ਹਾਂ ਦੀ ਮੌਤ ਦਾ ਐਲਾਨ ਇਸ ਹਫਤੇ ਦੇ ਸ਼ੁਰੂ 'ਚ ਕੀਤਾ ਗਿਆ ਸੀ।

1912 ਵਿਚ ਉੱਤਰੀ ਇੰਗਲੈਂਡ ਦੇ ਮਰਸੀਸਾਈਡ ਵਿਚ ਪੈਦਾ ਹੋਏ, ਟਿਨਿਸਵੁੱਡ, ਇਕ ਰਿਟਾਇਰਡ ਅਕਾਊਂਟੈਂਟ ਅਤੇ ਸਾਬਕਾ ਡਾਕ ਸੇਵਾ ਕਰਮਚਾਰੀ, 111 ਸਾਲ ਅਤੇ 222 ਦਿਨ ਦੇ ਹਨ। ਹਾਲਾਂਕਿ, ਜਦੋਂ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਪੁੱਛਿਆ ਗਿਆ, ਤਾਂ ਉਨ੍ਹਾਂ ਇਕ ਅਨੋਖਾ ਜਵਾਬ ਦਿਤਾ, "ਜਾਂ ਤਾਂ ਤੁਸੀਂ ਲੰਬੇ ਸਮੇਂ ਤਕ ਜਿਊਂਦੇ ਹੋ ਜਾਂ ਤੁਸੀਂ ਥੋੜ੍ਹੇ ਸਮੇਂ ਤਕ ਜਿਊਂਦੇ ਹੋ, ਅਤੇ ਤੁਸੀਂ ਇਸ ਬਾਰੇ ਬਹੁਤ ਕੁੱਝ ਨਹੀਂ ਕਰ ਸਕਦੇ’।

ਗਿੰਨੀਜ਼ ਵਰਲਡ ਰਿਕਾਰਡਜ਼ ਨੇ ਇਕ ਬਿਆਨ ਵਿਚ ਕਿਹਾ ਕਿ ਟਿਨਿਸਵੁੱਡ ਦੇ ਰਿਕਾਰਡ ਦੇ ਦਾਅਵੇ ਦਾ ਮੁਲਾਂਕਣ ਉਸ ਦੇ ਮਾਹਰਾਂ ਅਤੇ ਗੇਰੋਨਟੋਲੋਜੀ ਰਿਸਰਚ ਗਰੁੱਪ ਨੇ ਕੀਤਾ, ਜੋ ਦੁਨੀਆਂ ਦੇ ਪੁਸ਼ਟੀ ਕੀਤੇ ਗਏ 'ਸੁਪਰਸੈਂਟੇਰੀਅਨ' ਦੀ ਸੂਚੀ ਦਿੰਦਾ ਹੈ।

ਹੁਣ ਤਕ ਦੇ ਸੱਭ ਤੋਂ ਬਜ਼ੁਰਗ ਵਿਅਕਤੀ ਜਾਪਾਨ ਦੇ ਜਿਰੋਮੋਨ ਕਿਮੂਰਾ ਸਨ, ਜੋ 116 ਸਾਲ ਅਤੇ 54 ਦਿਨ ਤਕ ਜਿਊਂਦੇ ਰਹੇ। ਦੁਨੀਆਂ ਦੀ ਸੱਭ ਤੋਂ ਬਜ਼ੁਰਗ ਮਹਿਲਾ ਸਪੇਨ ਦੀ ਮਾਰੀਆ ਬ੍ਰਾਨਿਆਸ ਮੋਰੇਰਾ 117 ਸਾਲ ਦੀ ਹੈ। ਟਿਨੀਸਵੁੱਡ ਦਾ ਕਹਿਣਾ ਹੈ, "ਸੰਸਾਰ, ਅਪਣੇ ਤਰੀਕੇ ਨਾਲ, ਹਮੇਸ਼ਾ ਬਦਲਦਾ ਰਹਿੰਦਾ ਹੈ, ਇਹ ਇਕ ਕਿਸਮ ਦਾ ਨਿਰੰਤਰ ਤਜਰਬਾ ਹੈ ... ਇਹ ਥੋੜ੍ਹਾ ਬਿਹਤਰ ਹੋ ਰਿਹਾ ਹੈ ਪਰ ਅਜੇ ਤਕ ਓਨਾ ਨਹੀਂ। ਇਹ ਸਹੀ ਰਸਤੇ 'ਤੇ ਚੱਲ ਰਿਹਾ ਹੈ’।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement