
ਬਿਊਟੀ ਪਾਰਲਰ ਵਲੋਂ ਨਗਰ ਕੀਰਤਨ ਦੇ ਨਾਂਅ 'ਤੇ ਵਿਸ਼ੇਸ਼ ਆਫ਼ਰ
ਅਮਰੀਕਾ- ਨਗਰ ਕੀਰਤਨ ਸਿੱਖੀ ਦਾ ਇਕ ਅਹਿਮ ਅੰਗ ਹਨ। ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਵਸ ਮੌਕੇ ਅਕਸਰ ਨਗਰ ਕੀਰਤਨ ਸਜਾਏ ਜਾਂਦੇ ਹਨ। ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤ ਭਾਵੇਂ ਇਸਤਰੀ ਹੋਵੇ ਜਾਂ ਮਰਦ ਸ਼ਾਮਲ ਹੁੰਦੇ ਹਨ। ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਸਿੱਖ ਸੰਗਤ ਆਪੋ ਅਪਣੇ ਘਰਾਂ ਤੋਂ ਇਸ਼ਨਾਨ ਆਦਿ ਕਰਕੇ ਆਉਂਦੀ ਹੈ।
Nagar Kirtan Special Offer
ਗ਼ੈਰ ਸਿੱਖ ਵੀ ਨਗਰ ਕੀਰਤਨ ਦੌਰਾਨ ਆਪਣਾ ਸਿਰ ਢਕ ਲੈਂਦੇ ਹਨ ਕਿਉਂਕਿ ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੁੰਦੇ ਹਨ ਪਰ ਜੇਕਰ ਕੋਈ ਬਿਊਟੀ ਪਾਰਲਰ 'ਨਗਰ ਕੀਰਤਨ ਦੇ ਨਾਂਅ 'ਤੇ 'ਸਪੈਸ਼ਲ ਫੇਸੀਅਲ ਅਤੇ ਪੈਡੀਕਿਓਰ' ਵਰਗੇ ਬਿਊਟੀ ਪੈਕੇਜ਼ ਆਫ਼ਰ ਕਰੇ ਤਾਂ ਇਸ ਨੂੰ ਕੀ ਕਿਹਾ ਜਾਵੇਗਾ? ਜੀ ਹਾਂ ਅਮਰੀਕਾ ਦੇ ਕੈਲਗਰੀ 'ਚ ਹਾਈਲਾਈਨ ਬਿਊਟੀ ਸਰਵਿਸਜ਼ ਨਾਂਅ ਦੇ ਬਿਊਟੀ ਪਾਰਲਰ ਵਲੋਂ ਸੋਸ਼ਲ ਮੀਡੀਆ 'ਤੇ ਅਜਿਹਾ ਹੀ ਆਫ਼ਰ ਦਿਤਾ ਗਿਆ ਹੈ ਜਿਸ ਵਲੋਂ ਜਾਰੀ ਕੀਤੇ ਇਕ ਇਸ਼ਤਿਹਾਰ ਵਿਚ ਲਿਖਿਆ ਗਿਆ ਹੈ ਕਿ 'ਨਗਰ ਕੀਰਤਨ ਸਪੈਸ਼ਲ' ਫੇਸ਼ੀਅਲ ਐਂਡ ਪੈਡੀਕਿਓਰ 50 ਡਾਲਰ।
Nagar Kirtan Special Offer
ਇਸ ਤੋਂ ਇਲਾਵਾ ਹੋਰ ਵੀ ਕਈ ਬਿਊਟੀ ਪੈਕੇਜ਼ ਨਗਰ ਕੀਰਤਨ ਦੇ ਨਾਂਅ 'ਤੇ ਆਫ਼ਰ ਕੀਤੇ ਗਏ ਹਨ। ਇਸ ਨਾਲ ਹੀ ਬਿਊਟੀ ਪਾਰਲਰ ਵਲੋਂ ਆਪਣਾ ਨੰਬਰ ਵੀ ਦਿਤਾ ਗਿਆ ਹੈ। ਦਸ ਦਈਏ ਕਿ ਇਹ ਇਸ਼ਤਿਹਾਰ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਕੁੱਝ ਦਿਨਾਂ ਬਾਅਦ 11 ਮਈ ਨੂੰ ਕੈਲਗਰੀ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਣਾ ਹੈ।
Nagar Kirtan Special Offer
ਹੈਰਾਨੀ ਦੀ ਗੱਲ ਇਹ ਹੈ ਕਿ ਬਿਊਟੀ ਪਾਰਲਰ ਨੇ ਇਹ ਇਸ਼ਤਿਹਾਰ ਕੀ ਸੋਚ ਕੇ ਦਿੱਤਾ ਹੈ ਕੀ ਵਿਦੇਸ਼ਾਂ ਵਿਚਲੀਆਂ ਸਿੱਖ ਔਰਤਾਂ ਨਗਰ ਕੀਰਤਨ ਵਿਚ ਜਾਣ ਤੋਂ ਪਹਿਲਾਂ ਬਿਊਟੀ ਪਾਰਲਰਾਂ ਵਿਚ ਜਾਂਦੀਆਂ ਹਨ? ਜਾਂ ਫਿਰ ਜਾਣਬੁੱਝ ਕੇ ਬਿਊਟੀ ਆਫ਼ਰਾਂ ਲਈ ਨਗਰ ਕੀਰਤਨ ਦੇ ਨਾਂਅ ਦੀ ਵਰਤੋਂ ਕੀਤੀ ਹੈ? ਖ਼ੈਰ ਇਸ ਦੇ ਪਿੱਛੇ ਸੱਚਾਈ ਕੀ ਹੈ ਫਿਲਹਾਲ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਬਹੁਤ ਸਾਰੇ ਸਿੱਖਾਂ ਵਲੋਂ ਬਿਊਟੀ ਪਾਰਲਰ ਦੇ ਇਸ ਆਫ਼ਰ ਨੂੰ ਮੰਦਭਾਗਾ ਕਰਾਰ ਜ਼ਰੂਰ ਦਿੱਤਾ ਜਾ ਰਿਹਾ ਹੈ। ਦੇਖੋ ਵੀਡੀਓ.........