
ਦੁਬਈ ਵਿਚ ਰਹਿਣ ਵਾਲੀ 17 ਸਾਲਾ ਭਾਰਤੀ ਵਿਦਿਆਰਥਣ ਸਿਮੋਨ ਨੂਰਾਲੀ ਦੀ ਅਮਰੀਕਾ ਦੀ ਸੱਤ ਯੂਨੀਵਰਸਿਟੀਆਂ...
ਦੁਬਈ : ਦੁਬਈ ਵਿਚ ਰਹਿਣ ਵਾਲੀ 17 ਸਾਲਾ ਭਾਰਤੀ ਵਿਦਿਆਰਥਣ ਸਿਮੋਨ ਨੂਰਾਲੀ ਦੀ ਅਮਰੀਕਾ ਦੀ ਸੱਤ ਯੂਨੀਵਰਸਿਟੀਆਂ ਵਿਚ ਚੋਣ ਹੋ ਗਈ। ਜਿਹੜੀ ਯੂਨੀਵਰਸਿਟੀਆਂ ਵਿਚ ਸਿਮੋਨ ਦੀ ਚੋਣ ਹੋਈ ਹੈ। ਉਸ ਵਿਚ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ, ਜੌਨ ਹੌਪਕਿੰਸ ਯੂਨੀਵਰਸਿਟੀ, ਇਮੋਰੀ ਯੂਨੀਵਰਸਿਟੀ ਅਤੇ ਜੌਰਜ ਟਾਊਨ ਯੂਨੀਵਰਸਿਟੀ ਸ਼ਾਮਲ ਹੈ।
US University
ਉਸ ਦੇ ਪਿਤਾ ਨੂਰਾਲੀ ਦਾ ਕਹਿਣਾ ਹੇ ਕਿ ਉਨ੍ਹਾਂ ਦੀ ਬੇਟੀ ਇਸ ਗੱਲ ਦੀ ਉਦਾਹਰਨ ਹੈ ਕਿ ਕੋਈ ਵੀ ਵਿਦਿਆਰਥੀ ਬਿਨਾਂ ਰਿਸ਼ਵਤ ਦੇ ਚੰਗੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲੈ ਸਕਦੀ ਹੈ। ਸਿਮੋਨ ਨੂਰਾਲੀ ਦੁਬਈ ਦੇ ਮਿਰਦਿਕ ਸਥਿਤ ਅਪਟਾਊਨ ਸਕੂਲ ਵਿਚ ਪੜ੍ਹਦੀ ਹੈ। ਉਨ੍ਹਾਂ ਨੇ ਭਾਰਤ ਵਿਚ ਮਨੁੱਖੀ ਤਸਕਰੀ 'ਤੇ 'ਦ ਗਰਲ ਇਨ ਦ ਪਿੰਕ ਰੂਮ' ਨਾਂ ਦੀ ਕਿਤਾਬ ਵੀ ਲਿਖੀ ਹੈ।
ਨੂਰਾਲੀ ਦੀ ਇਸ ਉਪਲਬਧੀ 'ਤੇ ਉਨ੍ਹਾਂ ਦੇ ਮਾਤਾ ਪਿਤਾ ਬੇਹੱਦ ਖੁਸ਼ ਹਨ ਤੇ ਮਾਣ ਮਹਿਸੂਸ ਕਰ ਰਹੇ ਹਨ। ਸਿਮੋਨ ਨੂਰਾਲੀ ਤੋਂ ਜਦ ਇਹ ਪੁਛਿਆ ਗਿਆ ਕਿ ਉਹ ਕਿਹੜੀ ਯੂਨੀਵਰਸਿਟੀ ਵਿਚਦਾਖ਼ਲਾ ਲਵੇਗੀ ਤਾਂ ਉਨ੍ਹਾਂ ਕਿਹਾ ਕਿ ਮੈਂ ਉਸੇ ਯੂਨੀਵਰਸਿਟੀ ਵਿਚ ਜਾਵਾਂਗੀ, ਜਿਸ ਦਾ ਇੰਟਰਨੈਸ਼ਨਲ ਰਿਲੇਸ਼ ਅਤੇ ਇਕਨੋਮਿਕਸ ਦਾ ਕੋਰਸ ਸਭ ਤੋਂ ਬਿਹਤਰ ਹੋਵੇਗਾ।