ਗਾਜ਼ਾ ਯੁੱਧਬੰਦੀ ਲਈ ਸਹਿਮਤ ਹੋਇਆ ਫ਼ਿਲਿਸਤੀਨ
Published : May 6, 2019, 7:33 pm IST
Updated : May 6, 2019, 7:33 pm IST
SHARE ARTICLE
Gaza conflict: 'Ceasefire' after days of violence
Gaza conflict: 'Ceasefire' after days of violence

ਇਜ਼ਰਾਈਲ ਵਲੋਂ ਕੀਤੇ ਰਾਕੇਟ ਹਮਲੇ  ਵਿਚ ਮਰਨ ਵਾਲਿਆਂ ਦੀ ਗਿਣਤੀ 22 ਹੋਈ

ਗਾਜ਼ਾ ਸਿਟੀ : ਗਾਜ਼ਾ ਵਿਚ ਫ਼ਿਲਿਸਤੀਨ ਦੇ ਨੇਤਾ ਅੱਜ ਸੋਮਵਾਰ ਨੂੰ ਇਜ਼ਰਾਈਲ ਨਾਲ ਯੁੱਧਬੰਦੀ ਲਈ ਸਹਿਮਤ ਹੋ ਗਏ ਹਨ। ਗਾਜ਼ਾ ਪੱਟੀ ਵਿਚ ਹਮਾਸ ਦੇ ਇਕ ਅਧਿਕਾਰੀ ਅਤੇ ਇਸਲਾਮਿਕ ਜੇਹਾਦ ਦੇ ਇਕ ਹੋਰ ਅਧਿਕਾਰੀ ਨੇ ਅਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਮਿਸਰ ਦੀ ਵਿਚੋਲਗੀ ਵਿਚ ਦੋਹਾਂ ਧਿਰਾਂ ਵਿਚਾਲੇ ਯੁੱਧਬੰਦੀ ਲਈ ਅੱਜ ਸਵੇਰੇ ਸਮਝੌਤਾ ਹੋ ਗਿਆ। ਮਿਸਰ ਦੇ ਇਕ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। 

Gaza conflictGaza conflict

ਇਸ ਦੌਰਾਨ ਇਜ਼ਰਾਈਲੀ ਹਮਲਿਆਂ ਵਿਚ ਮਰਨ ਵਾਲੇ ਫ਼ਿਲਿਸਤੀਨੀ ਨਾਗਰਿਕਾਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ ਵਿਚ ਦੋ ਗਰਭਵਤੀ ਔਰਤਾਂ ਅਤੇ ਦੋ ਬੱਚੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਗਾਜ਼ਾ ਵਿਚ ਐਤਵਾਰ ਦੀ ਸਵੇਰ ਇਜ਼ਰਾਈਲ 'ਤੇ ਰਾਕੇਟ ਸੁੱਟੇ ਗਏ ਸਨ ਜਿਸ ਦੇ ਜਵਾਬ ਵਿਚ ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਹਵਾਈ ਹਮਲੇ ਕੀਤੇ ਸਨ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਕਾਫ਼ੀ ਜ਼ਿਆਦਾ ਤਣਾਅ ਵੱਧ ਗਿਆ ਸੀ।

Donald TrumpDonald Trump

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੈ ਇਜ਼ਰਾਈਲ ਵਿਰੁਧ ਰਾਕੇਟ ਹਮਲਿਆਂ ਦੀ ਨਿੰਦਾ ਕਰਦੇ ਹੋਏ ਫ਼ਿਲਿਸਤੀਨ ਨੂੰ ਕਿਹਾ ਸੀ ਕਿ ਉਹ ਹਿੰਸਾ ਨੂੰ ਖ਼ਤਮ ਕਰੇ ਅਤੇ ਸ਼ਾਂਤੀ ਸਥਾਪਤ ਕਰਨ ਦੀ ਦਿਸ਼ਾ ਵਿਚ ਕੰਮ ਕਰੇ। ਅਪਣੇ ਟਵੀਟ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਇਜ਼ਰਾਈਲ ਦੇ ਨਾਗਰਿਕਾਂ ਦੀ ਰਖਿਆ ਲਈ 100 ਫ਼ੀ ਸਦੀ ਸਮਰਥਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕਿਸੇ ਨੂੰ ਕੁੱਝ ਨਹੀਂ ਮਿਲੇਗਾ, ਸਿਰਫ਼ ਦੁਖ ਹੀ ਮਿਲਣਗੇ, ਇਸ ਲਈ ਹਿੰਸਾ ਖ਼ਤਮ ਕਰ ਕੇ ਸ਼ਾਂਤੀ ਦੀ ਸਥਾਪਨਾ ਕਰਨ ਵਲ ਕੰਮ ਕੀਤਾ ਜਾਵੇ।

Location: Palestine, Gaza, Gaza

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement