
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਉ ਗੁਤਾਰੇਜ਼ ਨੇ ਪ੍ਰਦਰਸ਼ਨ ਦੌਰਾਨ ਇਜ਼ਰਾਇਲ ਵਲੋਂ ਕੀਤੀ ਗਈ ਗੋਲੀਬਾਰੀ 'ਚ ਵੱਡੀ ਗਿਣਤੀ ......
ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਉ ਗੁਤਾਰੇਜ਼ ਨੇ ਪ੍ਰਦਰਸ਼ਨ ਦੌਰਾਨ ਇਜ਼ਰਾਇਲ ਵਲੋਂ ਕੀਤੀ ਗਈ ਗੋਲੀਬਾਰੀ 'ਚ ਵੱਡੀ ਗਿਣਤੀ ਵਿਚ ਫ਼ਲੀਸਤੀਨੀਆਂ ਦੀ ਮੌਤ 'ਤੇ ਦੁਖ ਪ੍ਰਗਟਾਉਂਦੇ ਹੋਏ ਚਿਤਾਵਨੀ ਦਿਤੀ ਹੈ ਕਿ ਗਾਜਾ ਯੁੱਧ ਦੀ ਕਗਾਰ 'ਤੇ ਖੜਾ ਹੈ। 'ਏ.ਐਫ.ਪੀ.' ਦੀ ਰੀਪੋਰਟ ਮੁਤਾਬਕ ਗੁਤਾਰੇਜ਼ ਨੇ ਸੁਰੱਖਿਆ ਪ੍ਰੀਸ਼ਦ ਨੂੰ ਕਿਹਾ, ''ਇਜ਼ਰਾਇਲ-ਫ਼ਲੀਸਤੀਨ ਸੰਘਰਸ਼ ਵਿਚ ਸਾਨੂੰ ਅਜਿਹੇ ਹਾਲਾਤ ਤਕ ਪਹੁੰਚਾਉਣ ਵਾਲੇ ਸਾਰੇ ਪੱਖਾਂ ਦੇ ਸਾਰੇ ਕਦਮਾਂ ਦੀ ਅਸੀਂ ਇਕ ਆਵਾਜ਼ 'ਚ ਨਿਖੇਧੀ ਕਰਦੇ ਹਾਂ।
'' ਇਜ਼ਰਾਇਲ-ਫ਼ਲੀਸਤੀਨ ਮੁੱਦੇ ਨੂੰ ਲੈ ਕੇ ਮੰਗਲਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਇਹ ਰੀਪੋਰਟ ਪਿਛਲੇ ਹਫ਼ਤੇ ਪ੍ਰੀਸ਼ਦ ਨੂੰ ਭੇਜੀ ਗਈ। ਗਾਜਾ 'ਚ ਫਿਲਹਾਲ ਜਾਰੀ ਹਿੰਸਾ 2014 ਦੀ ਇਜ਼ਰਾਇਲ-ਹਮਾਸ ਯੁੱਧ ਤੋਂ ਬਾਅਦ ਦੇ ਸੱਭ ਤੋਂ ਖ਼ਰਾਬ ਹਾਲਾਤ ਹਨ। ਗੁਤਾਰੇਜ਼ ਨੇ ਕਿਹਾ, ''ਇਹ ਸਾਰਿਆਂ ਲਈ ਚਿਤਾਵਨੀ ਹੈ ਕਿ ਅਸੀਂ ਯੁੱਧ ਦੀ ਕਗਾਰ 'ਤੇ ਖੜੇ ਹਾਂ।'' ਉਨ੍ਹਾਂ ਕਿਹਾ ਕਿ 30 ਮਾਰਚ ਨੂੰ ਸ਼ੁਰੂ ਹੋਏ ਪ੍ਰਦਰਸ਼ਨ ਤੋਂ ਬਾਅਦ ਇਜ਼ਰਾਇਲੀ ਰੱਖਿਆ ਫੋਰਸਾਂ ਵਲੋਂ ਹਥਿਆਰਾਂ ਦੀ ਵਰਤੋਂ ਨਾਲ ਜ਼ਖ਼ਮੀ ਹੋਏ
ਫ਼ਲੀਸਤੀਨੀਆਂ ਦੀ ਗਿਣਤੀ ਨਾਲ ਮੈਂ ਹੈਰਾਨ ਹਾਂ। ਹੁਣ ਤਕ ਘੱਟ ਤੋਂ ਘੱਟ 132 ਫ਼ਲੀਸਤੀਨੀ ਮਾਰੇ ਗਏ ਹਨ। ਰੈੱਡ ਕਰਾਸ ਦਾ ਕਹਿਣਾ ਹੈ ਕਿ 13,000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। (ਪੀਟੀਆਈ)