ਇਜ਼ਰਾਈਲ ਵਲੋਂ ਗਾਜ਼ਾ 'ਤੇ ਹਵਾਈ ਹਮਲੇ, ਤਿੰਨ ਦੀ ਮੌਤ
Published : Aug 10, 2018, 9:16 am IST
Updated : Aug 10, 2018, 9:16 am IST
SHARE ARTICLE
People after air strikes
People after air strikes

ਇਜ਼ਰਾਈਲ ਅਤੇ ਗਾਜ਼ਾ ਵਿਚਕਾਰ ਛਿੜੀ ਜੰਗ ਦਾ ਨੁਕਸਾਨ ਮਾਸੂਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ............

ਯਰੁਸ਼ਲਮ : ਇਜ਼ਰਾਈਲ ਅਤੇ ਗਾਜ਼ਾ ਵਿਚਕਾਰ ਛਿੜੀ ਜੰਗ ਦਾ ਨੁਕਸਾਨ ਮਾਸੂਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਗਾਜਾ ਤੇ ਇਜ਼ਰਾਈਲੀ ਖੇਤਰ 'ਚ ਦਰਜਨਾਂ ਰਾਕੇਟ ਦਾਗ਼ਣ ਤੋਂ ਬਾਅਦ ਅੱਜ ਇਜ਼ਰਾਈਲ ਨੇ ਵੀ ਗਾਜਾ 'ਤੇ ਹਵਾਈ ਹਮਲਾ ਕੀਤਾ ਹੈ, ਜਿਸ 'ਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ, ਉਥੇ ਹੀ ਕਈ ਲੋਕ ਜ਼ਖ਼ਮੀ ਵੀ ਹੋ ਗਏ ਹਨ। ਇਸ ਹਵਾਈ ਹਮਲੇ ਵਿਚ ਹਮਾਸ ਦੇ ਇਕ ਮੈਂਬਰ ਤੋਂ ਇਲਾਵਾ ਇਕ ਗਰਭਵਤੀ ਔਰਤ ਦੀ ਵੀ ਮੌਤ ਹੋ ਗਈ ਹੈ। ਇਥੇ ਹੀ ਬਸ ਨਹੀਂ, ਇਸ ਹਮਲੇ 'ਚ ਉਸ ਔਰਤ ਦੀ 18 ਮਹੀਨੇ ਦੀ ਇਕ ਬੱਚੀ ਹਮਲੇ ਦਾ ਸ਼ਿਕਾਰ ਹੋ ਗਈ ਹੈ।

ਇਸ ਦੇ ਨਾਲ ਹੀ ਹਮਾਸ ਦੇ ਕੰਟਰੋਲ ਵਾਲੇ ਖੇਤਰ ਦੇ ਸਿਹਤ ਮੰਤਰਾਲੇ ਵਲੋਂ ਵੀ ਇਸ ਦੀ ਜਾਣਕਾਰੀ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਗਾਜਾ ਦੇ ਮੱਧ ਦੇ ਜਫ਼ਰਵਾਈ ਵਿਚ ਹੋਏ ਹਮਲੇ ਦੌਰਾਨ 23 ਸਾਲਾ ਇਕ ਗਰਭਵਤੀ ਔਰਤ ਅਤੇ ਉਸ ਦੀ 18 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਹੈ, ਉਥੇ ਹੀ ਇਸ ਹਮਲੇ 'ਚ ਉਸ ਔਰਤ ਦਾ ਪਤੀ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਇਲਾਵਾ ਗਾਜਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਹਮਲੇ ਵਿਚ ਇਕ ਮੈਂਬਰ ਮਾਰਿਆ ਗਿਆ ਜਦ ਕਿ ਲਗਭਗ 12 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਗਾਜ਼ਾ ਵਲੋਂ ਪਹਿਲਾਂ ਵੀ ਕੀਤੇ ਗਏ ਰਾਕੇਟ ਹਮਲੇ ਵਿਚ 6 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਸੈਨਾ ਦੇ ਬੁਲਾਰੇ ਦੇ ਹਵਾਲੇ ਤੋਂ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿਤੀ ਹੈ ਕਿ ਇਜ਼ਰਾਈਲ ਨੇ ਹਮਾਸ ਖੇਤਰ ਦੇ ਉਨ੍ਹਾਂ ਠਿਕਾਣਿਆਂ 'ਤੇ ਹਮਲਾ ਕੀਤਾ ਹੈ, ਜਿਥੇ ਉਨ੍ਹਾਂ ਨਾਲ ਜੁੜੇ ਕਾਰਖਾਨੇ, ਮੈਰੀਟਾਈਮ ਅਸਾਲਟ ਟਨਲ ਸ਼ਾਫਟ ਆਦਿ ਮੌਜੂਦ ਹਨ।

ਇਸ ਦੇ ਨਾਲ ਹੀ ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਮਾਸ ਨਾਲ ਜੁੜੇ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਵਿਚ ਫ਼ੈਕਟਰੀਆਂ, ਪ੍ਰੀਖਣ  ਤੇ ਆਧੁਨਿਕ ਹਥਿਆਰ ਰੱਖਣ ਵਾਲੇ ਸਥਾਨ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਖੇਤਰ 'ਚ ਲਗਭਗ 100 ਅਤਿਦਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਹਮਲੇ ਸਬੰਧੀ ਇਜ਼ਰਾਈਲ ਸੈਨਾ ਦਾ ਕਹਿਣਾ ਹੈ ਕਿ ਗਾਜ਼ਾ ਦੁਆਰਾ ਇਜ਼ਰਾਈਲ 'ਤੇ ਕਈ ਰਾਕੇਟ ਚਲਾਉਣ ਤੋਂ ਬਾਅਦ ਇਜ਼ਰਾਈਲ ਨੇ ਇਹ ਹਮਲਾ ਕੀਤਾ ਹੈ। (ਪੀਟੀਆਈ)

Location: Israel, Jerusalem, Jerusalem

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement