
ਹੁਣ 3 ਤੋਂ 17 ਸਾਲ ਤੱਕ ਦੇ ਬੱਚੇ ਵੀ ਕੋਰੋਨਾ ਵੈਕਸੀਨ ਲਵਾ ਸਕਦੇ ਹਨ
ਬੀਜਿੰਗ-ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਰੱਖਿਆ ਹੈ। ਕੋਰੋਨਾ ਨਾਲ ਲੜਨ ਲਈ ਕਈ ਕੰਪਨੀਆਂ ਨੇ ਵੈਕਸੀਨ ਵੀ ਲਾਂਚ ਕਰ ਦਿੱਤੀਆਂ ਹਨ ਅਤੇ ਕਈਆਂ ਦੇ ਟਰਾਇਲ ਚੱਲ ਰਹੇ ਹਨ। ਕਈ ਵੈਕਸੀਨ ਦੇ ਸਾਈਡ ਇਫੈਕਟ ਵੀ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ-ਇਹ ਰਾਸ਼ਨ ਨਾ AAP ਦਾ ਤੇ ਨਾ ਹੀ BJP ਦਾ ਫਿਰ ਹੋਮ ਡਿਲਿਵਰੀ ਕਿਉਂ ਨਹੀਂ : ਕੇਜਰੀਵਾਲ
Vaccineਉਥੇ ਹੁਣ ਵੀ ਚੀਨ ਨੇ 3 ਸਾਲ ਤੋਂ 17 ਸਾਲ ਦੇ ਬੱਚਿਆ ਲਈ ਵੀ ਇਹ ਵੈਕਸੀਨ ਲਾਂਚ ਕਰ ਦਿੱਤੀ ਹੈ ਅਤੇ ਸਿਨੋਵੈਕ ਵੱਲੋਂ ਨਿਰਮਤਿ ਕੋਵਿਡ-19 ਰੋਕੂ ਟੀਕਾ ਕੋਰੋਨਾਵੈਕ ਦੀ ਐਮਰਜੈਂਸੀ ਮਨਜ਼ੂਰੀ ਮਿਲ ਗਈ ਹੈ। ਦੱਸ ਦੇਈਏ ਕਿ ਹੁਣ 3 ਤੋਂ 17 ਸਾਲ ਤੱਕ ਦੇ ਬੱਚੇ ਵੀ ਕੋਰੋਨਾ ਵੈਕਸੀਨ ਲਵਾ ਸਕਦੇ ਹਨ। ਇਸ ਵੈਕਸੀਨ ਦੀ ਜਾਣਕਾਰੀ ਸਿਨੋਵੈਕ ਦੇ ਪ੍ਰਧਾਨ ਯੀਨ ਵੇਈਦੋਂਗ ਨੇ ਦਿੱਤੀ ਹੈ।
covid vaccine 3 year old
ਇਹ ਵੀ ਪੜ੍ਹੋ-ਪੰਜਾਬ ਦਾ ਇਕ ਹੋਰ ਜਵਾਨ ਹੋਇਆ ਸ਼ਹੀਦ , ਪੰਜ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਚੀਨ ਦੀ ਸਥਾਨਕ ਗਲੋਬਲ ਅਖਬਾਰ ਮੁਤਾਬਤ ਐਤਵਾਰ ਨੂੰ ਬੇਈਦੋਂਗ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਟੀਕੇ ਦਾ ਐਮਰਜੈਂਸੀ ਇਸਤੇਮਾਲ ਸ਼ੁਰੂ ਹੋਣ 'ਤੇ ਫੈਸਲਾ ਕੀਤਾ ਜਾਵੇਗਾ ਕਿ ਕਿਸ ਉਮਰ ਸਮੂਹ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇ।ਕਲੀਨਿਕਲ ਅਧਿਐਨ ਮੁਤਾਬਕ ਸਿਨੋਵੈਕ ਨੇ ਪਹਿਲੇ ਅਤੇ ਦੂਜੇ ਪੜਾਅ ਨੂੰ ਪੂਰਾ ਕਰ ਲਿਆ ਅਤੇ ਇਸ ਉਮਰ ਦੇ ਸੈਕੜਾਂ ਲੋਕਾਂ 'ਤੇ ਟੀਕੇ ਦਾ ਇਸਤੇਮਾਲ ਕੀਤਾ।
Vaccineਇਹ ਵੀ ਪੜ੍ਹੋ-ਕੋਰੋਨਾ ਕਾਰਨ ਹੋਏ ਨੁਕਸਾਨ ਦਾ ਚੀਨ ਕਰੇ ਭੁਗਤਾਨ : ਟਰੰਪ
ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਹ ਟੀਕਾ ਬਾਲਗਾਂ 'ਤੇ ਸੁਰੱਖਿਅਤ ਅਤੇ ਅਸਰਦਾਰ ਹੈ। ਇਸ ਤੋਂ ਪਹਿਲਾਂ ਡਬਲਯੂ.ਐੱਚ.ਓ. ਨੇ ਚੀਨ ਦੇ ਸਿਨੋਫਾਰਮ ਨੂੰ ਵੀ ਮਨਜ਼ੂਰੀ ਦਿੱਤੀ ਸੀ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿਹਾ ਐਤਵਾਰ ਤੱਕ ਦੇਸ਼ 76.3 ਕਰੋੜ ਲੋਕਾਂ ਨੂੰ ਕੋਰੋਨਾ ਟੀਕਾ ਲਾਇਆ ਜਾ ਚੁੱਕਿਆ ਹੈ। ਐਮਰਜੈਂਸੀ ਇਸਤੇਮਾਲ ਲਈ ਚੀਨ ਆਪਣੇ ਪੰਜ ਟੀਕਿਆਂ ਨੂੰ ਐਮਰਜੈਂਸੀ ਮਨਜ਼ੂਰੀ ਦੇ ਚੁੱਕਿਆ ਹੈ। ਚੀਨ ਆਪਣੇ ਦੇਸ਼ 'ਚ ਟੀਕਾਕਰਨ ਨਾਲ ਟੀਕਾ ਨੀਤੀ ਤਹਿਤ ਕਈ ਦੇਸ਼ਾਂ ਨੂੰ ਟੀਕੇ ਦਾ ਨਿਯਰਾਤ ਕਰ ਰਿਹਾ ਹੈ।