
ਸਰਕਾਰ ਨੇ 72 ਘੰਟੇ ਦੇ ਕੌਮੀ ਸੋਗ ਦਾ ਐਲਾਨ ਕਰਦਿਆਂ ਹਮਲਾਵਰਾਂ ਦੀ ਇਸ ਘਟਨਾ ਨੂੰ ਅੱਤਵਾਦੀ ਕਰਾਰ ਦਿੱਤਾ
ਉੱਤਰੀ ਬੁਰਕੀਨਾ ਫਾਸੋ( Burkina Faso) ਦੇ ਇੱਕ ਪਿੰਡ ਵਿੱਚ ਹਮਲਾਵਰਾਂ ( Gunmen) ਨੇ ਰਾਤ ਨੂੰ ਛਾਪਾ ਮਾਰਿਆ ਅਤੇ 132 ਨਾਗਰਿਕਾਂ ਨੂੰ ਮਾਰ ਦਿੱਤਾ। ਇਸ ਘਟਨਾ ਨੂੰ ਪਿਛਲੇ ਸਾਲਾਂ 'ਚ ਦੇਸ਼ ਵਿੱਚ ਸਭ ਤੋਂ ਘਾਤਕ ਹਮਲਾ ਦੱਸਿਆ ਜਾ ਰਿਹਾ ਹੈ। ਸਰਕਾਰ ਨੇ ਕਿਹਾ ਕਿ ਹਮਲਾਵਰਾਂ ਨੇ ਨਾਈਜਰ ਦੀ ਸਰਹੱਦ ਨਾਲ ਲੱਗਦੇ ਯਾਗਾ ਪ੍ਰਾਂਤ ਦੇ ਸੋਲਹਾਨ ਪਿੰਡ ਵਿੱਚ ਇਸ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ।
Burkina Faso
ਹਮਲਾਵਰਾਂ ( Gunmen) ਨੇ ਖੂਨ ਖਰਾਬੇ ਤੋਂ ਇਲਾਵਾ ਘਰਾਂ ਅਤੇ ਬਾਜ਼ਾਰਾਂ ਨੂੰ ਵੀ ਸਾੜ ਦਿੱਤਾ। ਸਰਕਾਰ ਨੇ 72 ਘੰਟੇ ਦੇ ਕੌਮੀ ਸੋਗ ਦਾ ਐਲਾਨ ਕਰਦਿਆਂ ਹਮਲਾਵਰਾਂ ( Gunmen) ਦੀ ਇਸ ਘਟਨਾ ਨੂੰ ਅੱਤਵਾਦੀ ਕਰਾਰ ਦਿੱਤਾ।
Burkina Faso
ਘਟਨ ਦੀ ਜਾਂਚ ਜਾਰੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੱਛਮੀ ਅਫਰੀਕਾ ਦੇ ਸਹਿਲ ਖੇਤਰ ਵਿਚ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਜੇਹਾਦੀਆਂ ਦੇ ਹਮਲੇ ਸਾਲ ਦੇ ਸ਼ੁਰੂ ਤੋਂ ਹੀ ਤੇਜ਼ੀ ਨਾਲ ਵਧੇ ਹਨ।
Burkina Faso
ਇਸ ਦੇਸ਼ ਦੇ ਸਹੇਲ ਖੇਤਰ ’ਚ 5000 ਤੋਂ ਵੱਧ ਫ੍ਰੈਂਚ ਸੈਨਿਕਾਂ ਦੀ ਮੌਜੂਦਗੀ ਦੇ ਬਾਵਜੂਦ ਜੇਹਾਦੀ ਹਿੰਸਾ ਵਧ ਰਹੀ ਹੈ। ਅਪ੍ਰੈਲ ’ਚ ਬੁਰਕੀਨਾ ਫਾਸੋ ’ਚ 50 ਲੋਕ ਮਾਰੇ ਗਏ ਸਨ। ਬੁਰਕੀਨਾ ਫਾਸੋ( Burkina Faso) ਦੇ ਰਾਸ਼ਟਰਪਤੀ ਰਾਕ ਕੈਬੋਰ ਨੇ ਤਿੰਨ ਦਿਨਾਂ ਕੌਮੀ ਸੋਗ ਮਨਾਉਣ ਦਾ ਐਲਾਨ ਕੀਤਾ ਹੈ।
ਸ੍ਰੀ ਦਰਬਾਰ ਸਾਹਿਬ 'ਚ ਸਿੱਖ ਨੌਜਵਾਨਾਂ ਤੇ ਬੀਬੀਆਂ ਵੱਲੋਂ ਲਗਾਏ ਗਏ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਟਵੀਟ ਕਰਦਿਆਂ ਉਹਨਾਂ ਨੇ ਕਿਹਾ ਕਿ, "ਸਾਨੂੰ ਬੁਰਾਈਆਂ ਵਿਰੁੱਧ ਇਕਜੁੱਟ ਹੋ ਕੇ ਖੜੇ ਹੋਣਾ ਪਵੇਗਾ।" ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਹਮਲਾਵਰਾਂ ( Gunmen) ਦੀ ਭਾਲ ਕਰ ਰਹੀ ਹੈ।
Dans la nuit du 04 au 05 juin, des individus armés ont attaqué le village SOLHAN dans la commune de Sebba dans la région du Sahel.
— Roch KABORE (@rochkaborepf) June 5, 2021
Je m'incline devant la mémoire de la centaine de civils tués dans cette attaque barbare et adresse mes condoléances aux familles des victimes 1/2
ਕੋੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਆਉਣੀ ਤੈਅ, ਸਤੰਬਰ-ਅਕਤੂਬਰ ਤੋਂ ਸ਼ੁਰੂ ਹੋਣ ਦਾ ਖ਼ਦਸ਼ਾ