ਬ੍ਰਿਟਿਸ਼ ਬਾਡੀਗਾਰਡ ਨਾਲ ਭੱਜੀ ਦੁਬਈ ਦੇ ਸ਼ੇਖ ਦੀ ਛੇਵੀਂ ਪਤਨੀ
Published : Jul 6, 2019, 12:12 pm IST
Updated : Jul 7, 2019, 8:47 am IST
SHARE ARTICLE
Dubai shekh with her wife
Dubai shekh with her wife

ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਪਤਨੀ ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਇਕ ਬ੍ਰਿਟਿਸ਼ ਬਾਡੀਗਾਰਡ ਨਾਲ ਭੱਜ ਗਈ ਹੈ।

ਲੰਡਨ : ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਪਤਨੀ ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਇਕ ਬ੍ਰਿਟਿਸ਼ ਬਾਡੀਗਾਰਡ ਨਾਲ ਭੱਜ ਗਈ ਹੈ। ਮੀਡੀਆ ਰਿਪੋਰਟਾਂ ਤੋਂ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਹੈ। ਇਕ ਰਿਪੋਰਟ ਅਨੁਸਾਰ ਮੁਹੰਮਦ ਸ਼ੇਖ ਦੀ ਛੇਵੀਂ ਪਤਨੀ ਰਾਜਕੁਮਾਰੀ ਹਯਾ ਲੰਡਨ ਵਿਚ ਸ਼ਾਨਦਾਰ ਜ਼ਿੰਦਗੀ ਜੀਅ ਰਹੀ ਹੈ। ਰਾਜਕੁਮਾਰੀ ਹਯਾ ਬ੍ਰਿਟੇਨ ਵਿਚ ਸਿਆਸੀ ਸ਼ਰਣ ਲੈਣ ਦੀ ਵੀ ਤਿਆਰੀ ਕਰ ਰਹੀ ਹੈ।

Princess Haya flees UAE with money kidsPrincess Haya 

ਇਸ ਤੋਂ ਇਲਾਵਾ ਉਹ ਸ਼ੇਖ ਮੁਹੰਮਦ ਤੋਂ ਤਲਾਕ ਲੈਣ ਦੀ ਅਰਜ਼ੀ ਵੀ ਦਾਖ਼ਲ ਕਰਨ ਵਾਲੀ ਹੈ। ਹਾਲਾਂਕਿ ਇਹਨਾਂ ਦੇ ਵਿਆਹ ਵਿਚ ਦੋ ਦੇਸ਼ਾਂ ਦੇ ਸਿਆਸੀ ਅਤੇ ਕੂਟਨੀਤਕ ਸਬੰਧ ਵੀ ਜੁੜੇ ਹੋਏ ਸਨ। ਪਿਛਲੇ ਹਫ਼ਤੇ ਰਾਜਕੁਮਾਰੀ ਹਯਾ ਦੁਬਈ ਤੋਂ 271 ਕਰੋੜ ਰੁਪਏ ਅਤੇ ਅਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਫਰਾਰ ਹੋ ਗਈ ਸੀ। ਰਾਜਕੁਮਾਰੀ ਨੇ ਬ੍ਰਿਟੇਨ ਦੇ ਬਕਿੰਗਮ ਪੈਲੇਸ ਗਾਡਰਸ ਵਿਚ ਇਕ ਸ਼ਾਨਦਾਰ ਘਰ ਵੀ ਖਰੀਦਿਆ ਹੈ। ਇਸ ਘਰ ਦੀ ਕੀਮਤ ਕਈ ਸੌ ਕਰੋੜ ਦੱਸੀ ਜਾ ਰਹੀ ਹੈ। ਬਕਿੰਗਮ ਪੈਲੇਸ ਗਾਡਰਸ ਅਜਿਹਾ ਇਲਾਕਾ ਹੈ, ਜਿੱਥੇ ਦੁਨੀਆ ਦੇ ਸਭ ਤੋਂ ਮਹਿੰਗੇ ਘਰ ਹਨ।

Princess Haya flees UAE with money kidsPrincess Haya 

ਦੱਸ ਦਈਏ ਕਿ ਸ਼ੇਖ ਅਤੇ ਰਾਜਕੁਮਾਰੀ ਦੇ ਰਿਸ਼ਤਿਆਂ ਵਿਚ ਉਸ ਸਮੇਂ ਤਣਾਅ ਪੈਦਾ ਹੋਇਆ ਜਦੋਂ ਉਹਨਾਂ ਦੀ ਇਕ ਲੜਕੀ ਸ਼ੇਖਾ ਲਤੀਫ਼ਾ ਨੇ ਦੇਸ਼ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਹੀ 69 ਸਾਲਾ ਸ਼ੇਖ ਇਕ ਕਵੀ ਵੀ ਹਨ। ਰਾਜਕੁਮਾਰੀ ਹਯਾ ਦੇ ਜਾਣ ਤੋਂ ਬਾਅਦ ਉਹਨਾਂ ਨੇ ਇੰਸਟਾਗ੍ਰਮ ‘ਤੇ ਇਕ ਕਵਿਤਾ ਲਿਖ ਕੇ ਸ਼ੇਅਰ ਕੀਤੀ। ਉਹਨਾਂ ਨੇ ਇਹ ਕਵਿਤਾ ਅਰਬੀ ਭਾਸ਼ਾ ਵਿਚ ਲਿਖੀ ਹੈ। ਮੁਹੰਮਦ ਸ਼ੇਖ ਰਾਸ਼ਿਦ ਦੀਆਂ ਕੁੱਲ ਸੱਤ ਪਤਨੀਆਂ ਅਤੇ 23 ਬੱਚੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement