
ਦੇਸ਼ ਦੇ ਅਰਬਪਤੀ ਸ਼ਾਸਕ ਦੀ ਛੇਵੀਂ ਪਤਨੀ ਰਾਣੀ ਹਯਾ ਕਰੋੜਾਂ ਰੁਪਏ ਅਤੇ ਦੋਵੇਂ ਬੱਚਿਆਂ ਨੂੰ ਲੈ ਕੇ ਯੂਏਈ (ਸੰਯੁਕਤ ਅਰਬ ਅਮੀਰਾਤ) ਤੋਂ ਲਾਪਤਾ ਹੋ ਗਈ ਹੈ।
ਦੁਬਈ: ਦੇਸ਼ ਦੇ ਅਰਬਪਤੀ ਸ਼ਾਸਕ ਦੀ ਛੇਵੀਂ ਪਤਨੀ ਰਾਣੀ ਹਯਾ ਕਰੋੜਾਂ ਰੁਪਏ ਅਤੇ ਦੋਵੇਂ ਬੱਚਿਆਂ ਨੂੰ ਲੈ ਕੇ ਯੂਏਈ (ਸੰਯੁਕਤ ਅਰਬ ਅਮੀਰਾਤ) ਤੋਂ ਲਾਪਤਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਘਰ ਛੱਡਣ ਸਮੇਂ ਅਪਣੇ ਨਾਲ ਕਰੀਬ 31 ਮਿਲੀਅਨ ਪਾਊਂਡ (ਲਗਭਗ 271 ਕਰੋੜ) ਲੈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਯੂਏਈ ਦੇ ਪ੍ਰਧਾਨ ਮੰਤਰੀ ਅਤੇ ਸ਼ਾਹ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਸ ਦੀ ਛੇਵੀਂ ਪਤਨੀ ਨਾਲ ਸ਼ੇਖ ਦੇ ਸਬੰਧ ਇਹਨੀਂ ਦਿਨੀਂ ਠੀਕ ਨਹੀਂ ਚੱਲ ਰਹੇ ਸਨ। ਸ਼ੁਰੂਆਤੀ ਜਾਣਕਾਰੀ ਵਿਚ ਰਾਣੀ ਹਯਾ ਦੇ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਲੁਕਣ ਦਾ ਸ਼ੱਕ ਪ੍ਰਗਟ ਕੀਤਾ ਗਿਆ ਹੈ।
Princess Haya flees UAE with money kids
ਜਾਰਡਨ ਦੇ ਕਿੰਗ ਅਬਦੁੱਲ੍ਹਾ ਦੀ ਮਤਰੇਈ ਭੈਣ ਹਯਾ ਹੁਣ ਅਪਣੇ ਪਤੀ ਤੋਂ ਤਲਾਕ ਲੈਣਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ ਦੁਬਈ ਤੋਂ ਨਿਕਲ ਕੇ ਉਹ ਜਰਮਨੀ ਵਿਚ ਵਸਣਾ ਚਾਹੁੰਦੀ ਹੈ। ਉਹਨਾਂ ਨੇ ਜਰਮਨੀ ਦੀ ਸਰਕਾਰ ਤੋਂ ਅਪਣੇ ਬੱਚੇ ਜਾਲੀਆ (11 ਸਾਲ) ਅਤੇ ਜਾਇਦ (7 ਸਾਲ) ਨਾਲ ਰਹਿਣ ਲਈ ਮਨਜ਼ੂਰੀ ਮੰਗੀ ਹੈ। ਕਈ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਰਾਜਕੁਮਾਰੀ ਹਯਾ ਅਪਣੇ ਨਾਲ ਚੰਗੇ ਪੈਸੇ ਲੈ ਕੇ ਆਈ ਹੈ। ਉਹਨਾਂ ਨੂੰ ਪੈਸਿਆਂ ਲਈ ਮਿਹਨਤ ਨਹੀਂ ਕਰਨੀ ਪਵੇਗੀ।
Princess Haya flees UAE with money kids
ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰੀ ਹਯਾ ਪੱਛਮੀ ਦੇਸ਼ਾਂ ਤੋਂ ਕਾਫ਼ੀ ਜਾਣੂ ਹੈ ਕਿਉਂਕਿ ਉਹਨਾਂ ਨੇ ਇੰਗਲੈਂਡ ਦੀ ਹੀ ਆਕਸਫੋਰਡ ਯੂਨਿਵਰਸਿਟੀ ਤੋਂ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਹ ਸਮਾਜ ਸੇਵਾ ਵਿਚ ਲੱਗ ਗਈ ਸੀ। ਬੀਤੀ ਫਰਵਰੀ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਜਨਤਕ ਪ੍ਰੋਗਰਾਮ ਵਿਚ ਜਾਂ ਫਿਰ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਨਹੀਂ ਦੇਖਿਆ ਗਿਆ। ਜਦਕਿ ਉਸ ਤੋਂ ਪਹਿਲਾਂ ਉਹ ਜਨਤਕ ਰੂਪ ਵਿਚ ਕਾਫ਼ੀ ਐਕਟਿਵ ਰਹਿੰਦੀ ਸੀ। ਸੋਸ਼ਲ ਮੀਡੀਆ ‘ਤੇ ਉਹਨਾਂ ਆਖ਼ਰੀ ਤਸਵੀਰ 20 ਮਈ ਨੂੰ ਦੇਖੀ ਗਈ ਸੀ।
Princess Haya flees UAE with money kids
ਮੀਡੀਆ ਵਿਚ ਚੱਲ ਰਹੀਆਂ ਖ਼ਬਰਾਂ ਅਨੁਸਾਰ ਰਾਜਕੁਮਾਰੀ ਹਯਾ ਨੂੰ ਦੁਬਈ ਤੋਂ ਬਾਹਰ ਕੱਢਣ ਲਈ ਜਰਮਨੀ ਨੇ ਮਦਦ ਕੀਤੀ ਹੈ ਕਿਉਂਕਿ ਇੰਨਾ ਜ਼ਿਆਦਾ ਪੈਸਾ ਲੈ ਕੇ ਦੁਬਈ ਤੋਂ ਨਿਕਲਣਾ ਅਸਾਨ ਨਹੀਂ ਸੀ। ਰਾਜਕੁਮਾਰੀ ਦੇ ਦੁਬਈ ਤੋਂ ਨਿਕਲਣ ਤੋਂ ਬਾਅਦ ਜਰਮਨੀ ਅਤੇ ਯੂਏਈ ਵਿਚ ਕੁਟਨੀਤੀ ਪੱਧਰ ‘ਤੇ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਹਯਾ ਦੇ ਜਾਣ ਤੋਂ ਬਾਅਦ ਹੀ ਯੂਏਈ ਦੇ ਸ਼ੇਖ ਨੇ ਜਰਮਨੀ ਸਰਕਾਰ ਤੋਂ ਉਹਨਾਂ ਬਾਰੇ ਜਾਣਕਾਰੀ ਮੰਗੀ ਸੀ। ਇਸ ਮਾਮਲੇ ਵਿਚ ਜਰਮਨੀ ਨੇ ਮਦਦ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੁਬਈ ਦੇ ਸ਼ੇਖ ਦੀ ਲੜਕੀ ਰਾਜਕੁਮਾਰੀ ਲਤੀਫ਼ਾ ਵੀ ਦੇਸ਼ ਛੱਡ ਕੇ ਗਈ ਸੀ। ਹਾਲਾਂਕਿ ਉਸ ਨੂੰ ਭਾਰਤ ਦੇ ਗੋਆ ਤੋਂ ਫੜ ਲਿਆ ਸੀ।