
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ।
ਇਸਲਾਮਾਬਾਦ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਨੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਸ਼ਖਤ ਆਲੋਚਨਾ ਕੀਤੀ ਹੈ। ਮਰਿਅਮ ਨੇ ਕਿਹਾ,ਇਮਰਾਨ ਖਾਨ ਨੂੰ ਡੋਨਾਲਡ ਟਰੰਪ ਨੇ ਬੇਵਕੂਫ ਬਣਾਇਆ ਹੈ।
Maryam nawaz at the end of article 370
ਜਿਸ ਤਰ੍ਹਾਂ ਨਾਲ ਟਰੰਪ ਨੇ ਕਿਹਾ ਸੀ ਕਿ ਉਹ ਕਸ਼ਮੀਰ ਮੁੱਦੇ 'ਤੇ ਦਖਲ ਅੰਦਾਜ਼ੀ ਕਰਨ ਲਈ ਤਿਆਰ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕੀ ਹੋਣ ਜਾ ਰਿਹਾ ਹੈ ਅਤੇ ਭਾਰਤ ਕੀ ਯੋਜਨਾ ਬਣਾ ਰਿਹਾ ਹੈ। ਮਰਿਅਮ ਨੇ ਕਿਹਾ ਕਿ ਇਮਰਾਨ ਇਸ ਗੱਲ ਦਾ ਅੰਦਾਜ਼ਾ ਲਗਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਕੀ ਹੋਣ ਵਾਲਾ ਹੈ।
Maryam nawaz at the end of article 370
ਇਹੀ ਨਹੀਂ ਉਹ ਪੂਰੀ ਤਰ੍ਹਾਂ ਨਾਲ ਇਸ ਗੱਲ ਤੋਂ ਅਣਜਾਣ ਸਨ ਕਿ ਭਾਰਤ ਸਰਕਾਰ ਕਿਸ ਚੀਜ਼ ਦੀ ਤਿਆਰੀ ਕਰ ਰਹੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜ਼ਿਕਰ ਕਰਦਿਆਂ ਮਰਿਅਮ ਨੇ ਕਿਹਾ ਕਿ ਟਰੰਪ ਨੇ ਕਸ਼ਮੀਰ ਮਾਮਲੇ 'ਤੇ ਦਖਲ ਅੰਦਾਜ਼ੀ ਦੀ ਗੱਲ ਕਹੀ ਸੀ। ਅਜਿਹੇ ਵਿਚ ਪਾਕਿਸਤਾਨ ਦੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਕੀ ਸਮਝੌਤਾ ਹੋਇਆ ਸੀ ਅਤੇ ਕਿਸ ਮੁੱਦੇ 'ਤੇ ਗੱਲਬਾਤ ਹੋਈ ਸੀ।
Maryam nawaz at the end of article 370
ਇਮਰਾਨ 'ਤੇ ਤਿੱਖਾ ਹਮਲਾ ਬੋਲਦਿਆਂ ਮਰਿਅਮ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਆਖਿਰ ਅਮਰੀਕਾ ਨੇ ਤੁਹਾਡੇ ਨਾਲ ਕਿਹੜਾ ਵਾਅਦਾ ਕੀਤਾ ਸੀ। ਕੀ ਦਖਲ ਅੰਦਾਜ਼ੀ ਦਾ ਪ੍ਰਸਤਾਵ ਇਕ ਜਾਲ ਸੀ, ਜਿਸ ਵਿਚ ਤੁਸੀਂ ਫਸ ਗਏ ਜਾਂ ਫਿਰ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ। ਮਰਿਅਮ ਨੇ ਕਿਹਾ,'ਇਸ ਮੁਸ਼ਕਲ ਹਾਲਾਤ ਵਿਚ ਪਾਕਿਸਤਾਨ ਨੂੰ ਬਿਲਕੁੱਲ ਵੱਖਰੇ, ਨਿਰਵਿਵਾਦ ਅਤੇ ਜ਼ਬਰਦਸਤ ਆਗੂ ਦੀ ਲੋੜ ਹੈ, ਜਿਸ ਦੇ ਅੰਦਰ ਇਹ ਸਮਰੱਥਾ ਹੋਵੇ ਕਿ ਉਹ ਪਾਕਿਸਤਾਨ ਅਤੇ ਕਸ਼ਮੀਰ ਦੇ ਕਰੋੜਾਂ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰ ਸਕੇ।