
ਤੇਜ਼ ਆਵਾਜ਼ ਵਿਚ ਸੁਣਾਏ ਦਿੱਤੇ ਗਾਣੇ ਤਾਂ ਉਡਾ ਦਿੱਤਾ ਜਾਵੇਗਾ।
ਪੇਸ਼ਾਵਰ: ਪਾਕਿਸਤਾਨੀ ਤਾਲਿਬਾਨ ਨੇ ਉੱਤਰੀ ਵਜੀਰਿਸਤਾਨ ਦੇ ਜਨਜਾਤੀ ਜ਼ਿਲ੍ਹੇ ਦੇ ਲੋਕਾਂ ਨੂੰ ਤੇਜ਼ ਆਵਾਜ਼ ਵਿਚ ਸੰਗੀਤ ਨਾ ਵਜਾਉਣ ਅਤੇ ਅਪਣੇ ਬੱਚਿਆਂ ਨੂੰ ਪੋਲਿਓ ਦੀ ਦਵਾ ਨਾ ਪਿਲਾਉਣ ਦੀ ਚੇਤਾਵਨੀ ਦਿੱਤੀ ਹੈ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਾਬੰਦੀਸ਼ੁਦਾ ਤਹਰੀਫ ਏ ਤਾਲਿਬਾਨ ਨੇ ਉੱਤਰੀ ਵਜੀਰਿਸਤਾਨ ਦੇ ਮੀਰਾਮਸ਼ਾਹ ਸਥਿਤ ਵਿਭਾਗ ਤੋਂ ਇਕ ਪੰਨੇ ਦਾ ਪੈਮਲੈਂਟ ਜਾਰੀ ਕਰ ਕੇ ਇਹ ਚੇਤਾਵਨੀ ਦਿੱਤੀ ਹੈ।
Pakistan
ਉਰਦੂ ਵਿਚ ਪ੍ਰਕਾਸ਼ਿਤ ਸੰਦੇਸ਼ ਵਿਚ ਮਹਿਲਾਵਾਂ ਨੂੰ ਕਿਹਾ ਗਿਆ ਹੈ ਕਿ ਇਕੱਲੇ ਘਰ ਤੋਂ ਬਾਹਰ ਨਾ ਜਾਣ। ਉਹਨਾਂ ਨਾਲ ਕੋਈ ਮਰਦ ਜ਼ਰੂਰ ਹੋਵੇ। ਪੈਮਲੈਂਟ ਵਿਚ ਲਿਖਿਆ ਗਿਆ ਹੈ ਕਿ ਉਹ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੇ ਬਿਆਨ ਕਈ ਵਾਰ ਤਾਲਿਬਾਨ ਵੱਲੋਂ ਜਾਰੀ ਕੀਤੇ ਗਏ ਸਨ ਜਿਸ ਨੂੰ ਅਣਸੁਣਾ ਕਰ ਦਿੱਤਾ ਗਿਆ ਸੀ। ਪਰ ਇਸ ਵਾਰ ਤਾਲਿਬਾਨ ਦੇ ਆਦੇਸ਼ ਦਾ ਉਲੰਘਣ ਕਰਨ ਵਾਲੇ ਦੀ ਉਹ ਖ਼ਬਰ ਲੈਣਗੇ।
ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਡੀਜੇ ਦਾ ਇਸਤੇਮਾਲ ਨਹੀਂ ਹੋਵੇਗਾ। ਨਾ ਤਾਂ ਘਰ ਕੋਲ ਅਤੇ ਨਾ ਹੀ ਖੁਲ੍ਹੇ ਵਿਚ ਅਤੇ ਜੋ ਇਸ ਚੇਤਾਵਨੀ ਦੀ ਅਣਦੇਖੀ ਕਰਨਗੇ ਉਹ ਇਸ ਦੇ ਨਤੀਜਿਆਂ ਦੇ ਖੁਦ ਜ਼ਿੰਮੇਵਾਰ ਹੋਣਗੇ। ਪੈਮਲੈਂਟ ਵਿਚ ਲੋਕਾਂ ਦੇ ਕੰਪਿਊਟਰ 'ਤੇ ਜਾਂ ਦੁਕਾਨਾਂ ਵਿਚ ਤੇਜ਼ ਆਵਾਜ਼ ਵਿਚ ਸੰਗੀਤ ਵਜਾਉਣ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ।
ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜਿੱਥੋਂ ਸੰਗੀਤ ਸੁਣਾਈ ਦੇਵੇ ਉਸ ਨੂੰ ਕਦੇ ਵੀ ਉਡਾਇਆ ਜਾ ਸਕਦਾ ਹੈ। ਪੋਲਿਓ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਟੀਕਾਕਰਨ ਅਭਿਆਨ ਦੌਰਾਨ ਬੱਚਿਆਂ ਦੀਆਂ ਉਂਗਲੀਆਂ ਤੇ ਨਿਸ਼ਾਨ ਲਗਾਵਾਉਣ ਪਰ ਉਹ ਬੱਚਿਆਂ ਨੂੰ ਪੋਲਿਓ ਦੀ ਦਵਾ ਨਾ ਪਿਲਾਉਣ। ਸੰਦੇਸ਼ ਵਿਚ ਅੱਗੇ ਕਿਹਾ ਗਿਆ ਹੈ ਕਿ ਔਰਤਾਂ ਇਕੱਲੀਆਂ ਘਰ ਤੋਂ ਬਾਹਰ ਨਾ ਨਿਕਲਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।