
ਚੀਨ 'ਚ ਮਹਾਮਾਰੀ ਦੇ ਕੇਂਦਰ ਰਹੇ ਵੁਹਾਨ ਸ਼ਹਿਰ ਦੇ ਇਕ ਮੁੱਖ ਹਸਪਤਾਲ ਤੋਂ ਠੀਕ ਹੋਏ ਕੋਵਿਡ 19 ਦੇ ਮਰੀਜ਼ਾਂ ਦੇ ਇਕ ਸਮੂਹ ਦੇ ਲਏ ਗਏ
ਬੀਜਿੰਗ : ਚੀਨ 'ਚ ਮਹਾਮਾਰੀ ਦੇ ਕੇਂਦਰ ਰਹੇ ਵੁਹਾਨ ਸ਼ਹਿਰ ਦੇ ਇਕ ਮੁੱਖ ਹਸਪਤਾਲ ਤੋਂ ਠੀਕ ਹੋਏ ਕੋਵਿਡ 19 ਦੇ ਮਰੀਜ਼ਾਂ ਦੇ ਇਕ ਸਮੂਹ ਦੇ ਲਏ ਗਏ ਨਮੂਨਿਆਂ ਵਿਚੋਂ 90 ਫ਼ੀ ਸਦੀ ਮਰੀਜ਼ਾਂ ਦੇ ਫੇਫੇੜਿਆਂ ਨੂੰ ਨੁਕਸਾਨ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ ਜਦੋਂ ਕਿ ਪੰਜ ਫ਼ੀ ਸਦੀ ਮਰੀਜ਼ ਫਿਰ ਤੋਂ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਕਾਂਤਵਾਸ 'ਚ ਹਨ। ਮੀਡੀਆ 'ਚ ਬੁਧਵਾਰ ਨੂੰ ਆਈ ਖ਼ਬਰ ਵਿਚ ਇਹ ਜਾਣਕਾਰੀ ਦਿਤੀ ਗਈੇ।
Zhongnan Hospital
ਵੁਹਾਨ ਯੂਨੀਵਰਸਿਟੀ ਦੇ ਝੌਂਗਨਨ ਹਸਪਤਾਲ ਦੀ ਡੂੰਘੀ ਦੇਖਭਾਲ ਇਕਾਈ ਦੇ ਡਾਇਰੈਕਟਰ ਪੇਂਗ ਝਿਯੋਂਗ ਦੀ ਅਗਵਾਈ 'ਚ ਇਕ ਟੀਮ ਅਪ੍ਰੈਲ ਤੋਂ ਠੀਕ ਹੋ ਚੁਕੇ 100 ਮਰੀਜ਼ਾਂ ਨੂੰ ਫਿਰ ਤੋਂ ਮਿਲ ਕੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਰਿਹਾ ਹੈ। ਇਕ ਸਾਲ ਚਲਣ ਵਾਲੇ ਇਸ ਪ੍ਰੋਗਰਾਮ ਦੇ ਪਹਿਲੇ ਗੇੜ੍ਹ ਦਾ ਸਮਾਪਨ ਜੁਲਾਈ 'ਚ ਹੋਇਆ। ਅਧਿਐਨ 'ਚ ਸ਼ਾਮਲ ਮਰੀਜ਼ਾਂ ਦੀ ਔਸਤ ਉਮਰ 59 ਸਾਲ ਹੈ।
Corona Virus
ਸਰਕਾਰੀ ਗਲੋਬਲ ਟਾਈਮਜ਼ ਦੀ ਖ਼ਬਰ ਮੁਤਾਬਕ ਪਹਿਲੇ ਗੇੜ੍ਹ ਦੇ ਨਤੀਜਿਆਂ ਮੁਤਾਬਕ 90 ਫ਼ੀ ਸਦੀ ਮਰੀਜ਼ਾਂ ਦੇ ਫੇਫੜਿਆਂ ਤੋਂ ਹਵਾ ਦੇ ਵਹਾਅ ਅਤੇ ਗੈਸ 'ਚ ਬਦਲਾਅ ਹੋਣ ਦਾ ਕੰਮ ਹੁਣ ਤਕ ਸਿਹਤਮੰਦ ਲੋਕਾਂ ਦੇ ਪੱਧਰ ਤਕ ਨਹੀਂ ਪਹੁੰਚਿਆ ਹੈ। ਪੇਂਗ ਦੀ ਟੀਮ ਨੇ ਮਰੀਜ਼ਾਂ ਦੇ 6 ਮਿੰਟ ਤਕ ਸੈਰ ਕਰਨ ਦੀ ਜਾਂਚ ਕੀਤੀ। ਉਨ੍ਹਾਂ ਪਾਇਆ ਕਿ ਬਿਮਾਰੀ ਤੋਂ ਠੀਕ ਹੋਏ ਲੋਕ 6 ਮਿੰਟ ਦੌਰਾਨ 400 ਮੀਟਰ ਹੀ ਤੁਰ ਸਕੇ ਜਦੋਂ ਕਿ ਸਿਹਤਮੰਦ ਲੋਕਾਂ ਨੇ ਇਸ ਦੌਰਾਨ 500 ਮੀਟਰ ਦੀ ਦੂਰੀ ਤੈਅ ਕੀਤੀ। (ਪੀਟੀਆਈ)