ਬੰਗਲਾਦੇਸ਼ 'ਚ ਬਗ਼ੈਰ ਹੈਲਮਟ ਨਹੀਂ ਮਿਲੇਗਾ ਪਟਰੌਲ
Published : Sep 6, 2018, 10:17 am IST
Updated : Sep 6, 2018, 10:17 am IST
SHARE ARTICLE
Petrol Pump
Petrol Pump

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਪੈਟਰੋਲ ਪੰਪਾਂ 'ਤੇ ਹੈਲਮਟ ਪਹਿਨ ਕੇ ਨਾ ਆਉਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਪੈਟਰੋਲ ਨਹੀਂ ਦਿਤਾ ਜਾਵੇਗਾ.............

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਪੈਟਰੋਲ ਪੰਪਾਂ 'ਤੇ ਹੈਲਮਟ ਪਹਿਨ ਕੇ ਨਾ ਆਉਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਪੈਟਰੋਲ ਨਹੀਂ ਦਿਤਾ ਜਾਵੇਗਾ। ਪਿਲਸ ਨੇ ਦੱਸਿਆ ਕਿ ਇਹ ਕਦਮ ਪਿਛਲੇ ਮਹੀਨੇ ਖਰਾਬ ਸੜਕ ਸੁਰੱਖਿਆ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਚੁੱਕਿਆ ਗਿਆ ਹੈ। ਓਧਰ ਢਾਕਾ ਦੇ ਮੈਟਰੋਪੋਲਿਟਨ ਪੁਲਿਸ ਕਮਿਸ਼ਨਰ ਅਸਦੁੱਜਮਨ ਮੀਆਂ ਨੇ ਦੱਸਿਆ, ''ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਪਹਿਲਾਂ ਹੀ ਦਸ ਦਿਤਾ ਗਿਆ ਹੈ ਕਿ ਬਿਨਾਂ ਹੈਲਮਟ ਵਾਲੇ ਕਿਸੇ ਵੀ ਮੋਟਰਸਾਈਕਲ ਸਵਾਰ ਨੂੰ ਪੈਟਰੋਲ ਨਾ ਦਿਤਾ ਜਾਵੇ।''

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਕ ਮੋਟਰਸਾਈਕਲ 'ਤੇ ਦੋ ਲੋਕਾਂ ਨੂੰ ਸਵਾਰ ਹੋਣ ਅਤੇ ਪਿੱਛੇ ਬੈਠੇ ਵਿਅਕਤੀ ਨੂੰ ਵੀ ਹੈਲਮਟ ਪਹਿਨਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਅਗਸਤ ਮਹੀਨੇ ਤੇਜ਼ ਰਫ਼ਤਾਰ ਇਕ ਬੱਸ ਦੀ ਲਪੇਟ 'ਚ ਆਉਣ ਕਾਰਨ ਦੋ ਨਾਬਾਲਗ ਪੈਦਲ ਯਾਤਰੀਆਂ ਦੀ ਮੌਤ ਤੋਂ ਬਾਅਦ ਪੂਰੇ ਢਾਕਾ ਵਿਚ ਸਕੂਲੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਸੀ। ਵਿਦਿਆਰਥੀਆਂ ਨੇ ਖਰਾਬ ਸੜਕ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਵਿਚ ਡੁੱਬੇ ਟਰਾਂਸਪੋਰਟ ਨੈੱਟਵਰਕ ਨੂੰ ਬਿਹਤਰ ਬਣਾਉਣ ਦੀ ਮੰਗ ਨੂੰ ਲੈ ਕੇ ਸੜਕਾਂ ਨੂੰ ਜਾਮ ਕੀਤਾ ਸੀ।

ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਕੈਬਨਿਟ ਨੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਇਕ ਨਵੇਂ ਟਰਾਂਸਪੋਰਟ ਕਾਨੂੰਨ ਨੂੰ ਮਨਜ਼ੂਰੀ ਦਿਤੀ। ਹਾਦਸਿਆਂ 'ਤੇ ਨਜ਼ਰ ਰੱਖਣ ਵਾਲੇ ਇਕ ਨਿੱਜੀ ਸਮੂਹ ਦੇ ਮੁਤਾਬਕ ਬੰਗਲਾਦੇਸ਼ ਹਾਈਵੇਅ 'ਤੇ ਹਰ ਸਾਲ ਸੜਕ ਹਾਦਸਿਆਂ 'ਚ ਕਰੀਬ 12,000 ਲੋਕ ਮਾਰੇ ਜਾਂਦੇ ਹਨ। ਪਿਛਲੇ ਮਹੀਨੇ ਈਦ-ਉਲ ਜੁਹਾ 'ਤੇ ਕਰੀਬ 13 ਦਿਨਾਂ ਵਿਚ ਹੋਏ 237 ਸੜਕ ਹਾਦਸਿਆਂ ਵਿਚ 259 ਲੋਕ ਮਾਰੇ ਗਏ, ਜਦਕਿ 960 ਦੇ ਕਰੀਬ ਜ਼ਖ਼ਮੀ ਹੋਏ।  (ਏਜੰਸੀ)

Location: Bangladesh, Dhaka, Dhaka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement