
ਕਿਹਾ - ਜੇ ਆਲਮੀ ਭਾਈਚਾਰਾ ਭਾਰਤ ਦੇ ਪਰਮਾਣੂ ਜ਼ਖ਼ੀਰੇ 'ਤੇ ਧਿਆਨ ਦੇਣ 'ਚ ਅਸਫ਼ਲ ਰਹਿੰਦਾ ਹੈ ਤਾਂ ਉਹ 'ਵਿਨਾਸ਼ਕਾਰੀ ਨਤੀਜਿਆਂ' ਲਈ ਜ਼ਿੰਮੇਵਾਰ ਹੋਵੇਗਾ।
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਕਸ਼ਮੀਰ ਪਾਕਿਸਤਾਨ ਦੀ ਦੁਖ਼ਦੀ ਰਗ ਹੈ ਅਤੇ ਇਸ ਦੇ ਵਿਸ਼ੇਸ਼ ਦਰਜੇ ਵਾਪਸ ਲੈਣ ਦਾ ਭਾਰਤ ਦਾ ਫ਼ੈਸਲਾ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਚੁਨੌਤੀ ਦਿੰਦਾ ਹੈ। ਖ਼ਾਨ ਨੇ ਪਾਕਿਸਤਾਨ ਦੇ 'ਰੱਖਿਆ ਅਤੇ ਸ਼ਹੀਦ ਦਿਵਸ' ਮੌਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਲਮੀ ਰਾਜਧਾਨੀਆਂ ਅਤੇ ਸੰਯੁਕਤ ਰਾਸ਼ਟਰ 'ਚ ਕੂਟਨੀਤੀਕ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਆਲਮੀ ਭਾਈਚਾਰੇ ਨੂੰ ਕਸ਼ਮੀਰ ਦੇ ਬਾਰੇ 'ਚ ਦਸਿਆ ਜਾ ਸਕੇ ਜਿਸ ਦਾ ਵਿਸ਼ੇਸ਼ ਦਰਜਾ ਭਾਰਤ ਨੇ 5 ਅਗੱਸਤ ਨੂੰ ਖ਼ਤਮ ਕਰ ਦਿਤਾ ਸੀ।
Kashmir
ਉਨ੍ਹਾਂ ਕਿਹਾ, ''ਪਾਕਿਸਤਾਨ ਲਈ ਕਸ਼ਮੀਰ ਉਸ ਦੀ ਕਮਜ਼ੋਰ ਨਸ ਹੈ। ਉਸ ਦੇ ਦਰਜੇ 'ਚ ਬਦਲਾਅ ਕਰਨਾ ਪਾਕਿਸਤਾਨ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਚੁਨੌਤੀ ਦਿੰਦਾ ਹੈ।'' ਉਨ੍ਹਾਂ ਕਿਹਾ,''ਮੈਂ ਆਲਮੀ ਭਾਈਚਾਰੇ ਨੂੰ ਭਾਰਤ ਦੇ ਪਰਮਾਣੂ ਜ਼ਖ਼ੀਰੇ ਦੀ ਸੁਰੱਖਿਆ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਵੀ ਅਪੀਲ ਕੀਤੀ, ਇਹ ਉਹ ਮੁੱਦਾ ਹੈ ਜੋ ਦੱਖਣੀ ਏਸ਼ੀਆਈ ਖੇਰਤ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਪ੍ਰਭਾਵਤ ਕਰਦਾ ਹੈ।''
Imran Khan
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਆਲਮੀ ਭਾਈਚਾਰਾ ਭਾਰਤ ਦੇ ਪਰਮਾਣੂ ਜ਼ਖ਼ੀਰੇ 'ਤੇ ਧਿਆਨ ਦੇਣ 'ਚ ਅਸਫ਼ਲ ਰਹਿੰਦਾ ਹੈ ਤਾਂ ਉਹ 'ਵਿਨਾਸ਼ਕਾਰੀ ਨਤੀਜਿਆਂ' ਲਈ ਜ਼ਿੰਮੇਵਾਰ ਹੋਵੇਗਾ। ਖ਼ਾਨ ਨੇ ਕਿਹਾ, ''ਮੈਂ ਪੂਰੀ ਦੁਨੀਆਂ ਨੂੰ ਕਿਹਾ ਹੈ ਕਿ ਪਾਕਿਸਤਾਨ ਯੁੱਧ ਨਹੀਂ ਚਾਹੁੰਦਾ ਪਰ ਨਾਲ ਹੀ ਪਾਕਿਸਤਾਨ ਉਸ ਦੀ ਰੱਖਿਆ ਅਤੇ ਅਖੰਡਤਾ ਨੂੰ ਦਿਤੀਆਂ ਜਾਣ ਵਾਲੀਆਂ ਚੁਨੌਤੀਆਂ ਤੋਂ ਬੇਪਰਵਾਹ ਵੀ ਨਹੀਂ ਰਹਿ ਸਕਦਾ।''