
ਇਹ ਹੈਰਾਨੀ ਦੀ ਗੱਲ ਨਹੀਂ ਹੈ ਬਲਕਿ ਇਹ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਜਲਵਾਯੂ ਤਬਦੀਲੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ : ਜਲਵਾਯੂ ਵਿਗਿਆਨੀ ਐਂਡਰਿਊ ਵੀਵਰ
ਜਿਨੇਵਾ: ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਿਊ.ਐਮ.ਓ.) ਅਨੁਸਾਰ ਪ੍ਰਿਥਵੀ ਦੇ ਉੱਤਰੀ ਗੋਲਾਰਧ ’ਚ ਇਸ ਸਾਲ ਹੁਣ ਤਕ ਪ੍ਰਚੰਡ ਵਰਗੀ ਦਰਜ ਕੀਤੀ ਗਈ ਅਤੇ ਅਗੱਸਤ ’ਚ ਰੀਕਾਰਡ ਗਰਮੀ ਨਾਲ ਉੱਚ ਤਾਪਮਾਨ ਬਣਿਆ ਰਿਹਾ।
ਡਬਲਿਊ.ਐਮ.ਓ. ਅਤੇ ਯੂਰਪੀ ਜਲਵਾਯੂ ਸੇਵਾ ਕਾਰਪਰਨਿਕਸ ਨੇ ਬੁਧਵਾਰ ਨੂੰ ਕਿਹਾ ਕਿ ਪਿਛਲਾ ਮਹੀਨਾ ਨਾ ਸਿਰਫ਼ ਹੁਣ ਤਕ ਦਾ ਸਭ ਤੋਂ ਗਰਮ ਦਰਜ ਕੀਤਾ ਗਿਆ, ਬਲਕਿ ਇਹ ਜੁਲਾਈ 2023 ਤੋਂ ਬਾਅਦ ਮਾਪਿਆ ਗਿਆ ਦੂਜਾ ਸਭ ਤੋਂ ਗਰਮ ਮਹੀਨਾ ਵੀ ਸੀ।
ਵਿਗਿਆਨੀਆਂ ਨੇ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਇਹ ਗਿਣਤੀ ਕੀਤੀ ਇਸ ਸਾਲ ਅਗੱਸਤ ਦਾ ਮਹੀਨਾ ਲਗਭਗ 1.5 ਡਿਗਰੀ ਸੈਲਸੀਅਸ ਵੱਧ ਗਰਮ ਸੀ, ਜੋ ਕਿ ਤਾਪਮਾਨ ਵਾਧੇ ਦੀ ਹੱਦ ਹੈ, ਜਿਸ ਨੂੰ ਦੁਨੀਆਂ ਪਾਰ ਨਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ 1.5 ਡਿਗਰੀ ਸੈਲਸੀਅਸ ਦੀ ਹੱਦ ਸਿਰਫ਼ ਇਕ ਮਹੀਨੇ ਤੋਂ ਨਹੀਂ ਬਲਕਿ ਦਹਾਕਿਆਂ ਤੋਂ ਵੱਧ ਰਹੀ ਹੈ।
ਡਬਲਿਊ.ਐਮ.ਓ. ਅਤੇ ਕਾਪਰਨਿਕਸ ਨੇ ਕਿਹਾ ਕਿ ਦੁਨੀਆਂ ਦੇ ਮਹਾਂਸਾਗਰ ’ਚ (ਪ੍ਰਿਥਵੀ ਦੀ ਸਤ੍ਹਾ ਦਾ 70 ਫ਼ੀ ਸਦੀ ਤੋਂ ਵੱਧ ਹਿੱਸਾ) ਲਗਭਗ 21 ਡਿਗਰੀ ਸੈਲਸੀਅਸ ਦੇ ਨਾਲ ਹੁਣ ਤਕ ਦਾ ਸਭ ਤੋਂ ਗਰਮ ਦਰਜ ਕੀਤਾ ਗਿਆ ਅਤੇ ਲਗਾਤਾਰ ਤਿੰਨ ਮਹੀਨਿਆਂ ਤਕ ਇਹ ਉੱਚ ਤਾਪਮਾਨ ਦੇ ਨਿਸ਼ਾਨ ’ਤੇ ਬਣਿਆ ਰਿਹਾ ਹੈ।
ਕਾਪਰਨਿਕਸ ਅਨੁਸਾਰ ਹੁਣ ਤਕ 2016 ਤੋਂ ਬਾਅਦ 2023 ਰੀਕਾਰਡ ਦੂਜਾ ਸਭ ਤੋਂ ਗਰਮ ਸਾਲ ਰਿਹਾ ਹੈ।
ਵਿਗਿਆਨੀਆਂ ਨੇ ਕੋਲੇ, ਤੇਲ ਅਤੇ ਕੁਦਰਤੀ ਗੈਸ ਦੇ ਸੜਨ ਨਾਲ-ਨਾਲ ਕੁਦਰਤੀ ਅਲ ਨੀਨੋ ਦੇ ਵਾਧੂ ਦਬਾਅ ਕਾਰਨ ਮਨੁੱਖ ਵਲੋਂ ਪੈਦਾ ਕੀਤੀ ਗਈ ਜਲਵਾਯੂ ਤਬਦੀਲੀ ਦੇ ਵਧਣ ਨੂੰ ਜ਼ਿੰਮੇਵਾਰ ਦਸਿਆ ਹੈ। ਅਲ ਨੀਨੋ, ਪ੍ਰਸ਼ਾਂਤ ਮਹਾਸਾਗਰ ਦੇ ਕੁਝ ਹਿੱਸਿਆਂ ਦਾ ਅਸਥਾਈ ਰੂਪ ਨਾਲ ਗਰਮ ਹੋਣ ਦੀ ਪ੍ਰਕਿਰਿਆ ਹੈ ਜਿਸ ਕਾਰਨ ਦੁਨੀਆਂ ਭਰ ’ਚ ਮੌਸਮ ਦੀ ਸਥਿਤੀ ਬਦਲਦੀ ਹੈ।
ਅਲ ਨੀਨੋ ਇਸ ਸਾਲ ਦੀ ਸ਼ੁਰੂਆਤ ’ਚ ਸ਼ੁਰੂ ਹੋਇਆ ਅਤੇ ਆਮ ਤੌਰ ’ਤੇ ਇਹ ਕੌਮਾਂਤਰੀ ਤਾਪਮਾਨ ’ਚ ਵਾਧੂ ਗਰਮੀ ’ਚ ਵਾਧਾ ਕਰਦਾ ਹੈ।
ਜਲਵਾਯੂ ਵਿਗਿਆਨੀ ਐਂਡਰਿਊ ਵੀਵਰ ਨੇ ਕਿਹਾ ਕਿ ਡਬਲਿਊ.ਐਮ.ਓ. ਅਤੇ ਕਾਪਰਨਿਕਸ ਵਲੋਂ ਐਲਾਨੇ ਅੰਕੜੇ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਬਲਕਿ ਇਹ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਜਲਵਾਯੂ ਤਬਦੀਲੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਹਨ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜਦੋਂ ਤਾਪਮਾਨ ਮੁੜ ਡਿੱਗਣਾ ਸ਼ੁਰੂ ਹੋਵੇਗਾ ਤਾਂ ਜਨਤਾ ਇਸ ਮੁੱਦੇ ਨੂੰ ਭੁੱਲ ਜਾਵੇਗੀ। ਕਾਪਰਨਿਕਸ ਯੂਰਪੀ ਸੰਘ ਦੇ ਪੁਲਾੜ ਪ੍ਰੋਗਰਾਮ ਦਾ ਇਕ ਡਿਵੀਜ਼ਨ ਹੈ।