ਇਸ ਲੜਕੀ ਨੂੰ ਟੈਟੂ ਬਣਵਾਉਣੇ ਪਏ ਮਹਿੰਗੇ, ਗਵਾਉਣੀ ਪਈ ਅੱਖਾਂ ਦੀ ਰੋਸ਼ਨੀ
Published : Nov 6, 2019, 10:05 am IST
Updated : Nov 6, 2019, 10:05 am IST
SHARE ARTICLE
Dragon Girl
Dragon Girl

ਅੱਜ ਦੇ ਦੌਰ ਵਿੱਚ ਨੌਜਵਾਨ ਕੁਝ ਨਾ ਕੁਝ ਅਜਿਹਾ ਕਰਦੇ ਰਹਿੰਦੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਸੌਂਕ ਹੁੰਦਾ ਹੈ। ਹਾਲਾਂਕਿ ਕੁਝ ਲੋਕਾਂ ਦਾ ਸੌਂਕ ਆਪਣੇ ਜੀਵਨ ਵਿੱਚ

ਸਿਡਨੀ : ਅੱਜ ਦੇ ਦੌਰ ਵਿੱਚ ਨੌਜਵਾਨ ਕੁਝ ਨਾ ਕੁਝ ਅਜਿਹਾ ਕਰਦੇ ਰਹਿੰਦੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਸੌਂਕ ਹੁੰਦਾ ਹੈ। ਹਾਲਾਂਕਿ ਕੁਝ ਲੋਕਾਂ ਦਾ ਸੌਂਕ ਆਪਣੇ ਜੀਵਨ ਵਿੱਚ ਅੱਗੇ ਵਧਣ ਦਾ ਹੁੰਦਾ ਹੈ। ਕਈ ਲੋਕਾਂ ਦਾ ਇਹ ਸੌਂਕ ਉਨ੍ਹਾਂ ਦੀ ਜਾਨ 'ਤੇ ਵੀ ਬਣ ਆਉਂਦਾ ਹੈ। ਅਜਿਹਾ ਹੀ ਇਕ ਮਾਮਲਾ ਆਸਟ੍ਰੇਲੀਆ ਦਾ ਸਾਹਮਣੇ ਆਇਆ ਹੈ। ਜਿੱਥੇ ਇਕ 24 ਸਾਲਾ ਕੁੜੀ ਨੂੰ ਟੈਟੂ ਬਣਵਾਉਣ ਦਾ ਸ਼ੌਂਕ ਪੈਦਾ ਹੋ ਗਿਆ। ਕੁੜੀ ਦਾ ਇਹ ਜਨੂੰਨ ਉਸ ਦੀ ਜਾਨ ਲਈ ਖਤਰਾ ਬਣ ਗਿਆ ਸੀ।ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ ਰਹਿਣ ਵਾਲੀ 24 ਸਾਲਾ ਐਂਬਰ ਲਿਊਕ 'ਤੇ ਟੈਟੂ ਬਣਵਾਉਣ ਦਾ ਸ਼ੌਕ ਸਵਾਰ ਹੋ ਗਿਆ। ਇਸ ਸ਼ੌਂਕ ਦੇ ਕਾਰਨ ਉਸ ਦੇ ਆਪਣੇ ਪੂਰੇ ਸਰੀਰ ਨੂੰ ਹੀ ਟੈਟੂ ਨਾਲ ਢੱਕ ਲਿਆ।

Dragon GirlDragon Girl

ਐਂਬਰ ਹੁਣ ਤੱਕ ਆਪਣੇ ਸਰੀਰ 'ਤੇ 200 ਤੋਂ ਵੀ ਵੱਧ ਟੈਟੂ ਬਣਵਾ ਚੁੱਕੀ ਹੈ। ਐਂਬਰ ਨੂੰ ਟੈਟੂ ਮੈਕਿੰਗ ਦੁਨੀਆ ਵਿਚ 'ਡ੍ਰੈਗਨ ਗਰਲ' ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਟੈਟੂ ਬਣਵਾਉਣ ਦਾ ਇਹ ਜਨੂੰਨ ਐਂਬਰ ਲਈ ਇਕ ਵੱਡਾ ਖਤਰਾ ਸਾਬਤ ਹੋਇਆ।ਅਸਲ ਵਿਚ ਕੁਝ ਸਮਾਂ ਪਹਿਲਾਂ ਐਂਬਰ ਨੇ ਆਪਣੀਆਂ ਅੱਖਾਂ ਵਿਚ ਟੈਟੂ ਬਣਵਾ ਕੇ ਅੱਖਾਂ ਦਾ ਰੰਗ ਨੀਲਾ ਕਰਵਾਉਣ ਦਾ ਫੈਸਲਾ ਲਿਆ ਸੀ। ਇਸ ਮਗਰੋਂ ਐਂਬਰ ਨੇ ਅੱਖਾਂ ਵਿਚ ਟੈਟੂ ਬਣਵਾ ਕੇ ਉਨ੍ਹਾਂ ਦਾ ਰੰਗ ਨੀਲਾ ਕਰਵਾ ਲਿਆ ਪਰ ਇਸ ਕਾਰਨ ਉਸ ਨੂੰ ਦਿੱਸਣਾ ਬੰਦ ਹੋ ਗਿਆ ਸੀ।

ਹੁਣ ਤੱਕ ਐਂਬਰ ਟੈਟੂ ਬਣਵਾਉਣ 'ਤੇ 26,000 ਡਾਲਰ ਮਤਲਬ 18.37 ਲੱਖ ਤੋਂ ਜ਼ਿਆਦਾ ਰਾਸ਼ੀ ਖਰਚ ਕਰ ਚੁੱਕੀ ਹੈ। ਐਂਬਰ ਖੁਦ ਨੂੰ ਨੀਲੀਆਂ ਅੱਖਾਂ ਵਾਲੀ ਸਫੇਦ ਡ੍ਰੈਗਨ ਕਹਾਉਣਾ ਪਸੰਦ ਕਰਦੀ ਹੈ। ਉਸ ਨੇ ਹਾਲ ਹੀ ਵਿਚ ਆਪਣੀਆਂ ਅੱਖਾਂ ਵਿਚ ਟੈਟੂ ਬਣਵਾਉਣ ਦਾ ਆਪਣਾ ਅਨੁਭਵ ਸਾਂਝਾ ਕੀਤਾ। ਇਸ ਦੇ ਬਾਰੇ ਵਿਚ ਉਸ ਨੇ ਦੱਸਿਆ,''ਅੱਖਾਂ ਵਿਚ ਟੈਟੂ ਬਣਵਾਉਣਾ ਉਸ ਲਈ ਸਭ ਤੋਂ ਖਤਰਨਾਕ ਅਨੁਭਵ ਸੀ। ਇਸ ਕੰਮ ਵਿਚ 40 ਮਿੰਟ ਲੱਗੇ ਸਨ ਅਤੇ ਇਸ ਮਗਰੋਂ ਤਿੰਨ ਹਫਤੇ ਲਈ ਉਸ ਨੂੰ ਦਿੱਸਣਾ ਬੰਦ ਹੋ ਗਿਆ ਸੀ।''

Dragon GirlDragon Girl

ਐਂਬਰ ਅੱਗੇ ਕਹਿੰਦੀ ਹੈ,''ਮੈਂ ਇਸ ਅਨੁਭਵ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਜਦੋਂ ਮੇਰੀਆਂ ਅੱਖਾਂ ਵਿਚ ਟੈਟੂ ਦੀ ਸਿਆਹੀ ਪਾਈ ਜਾ ਰਹੀ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਸ਼ੀਸ਼ੇ ਦੇ 10 ਤਿੱਖੇ ਟੁੱਕੜੇ ਮੇਰੀਆਂ ਅੱਖਾਂ ਵਿਚ ਪਾ ਦਿੱਤੇ ਹੋਣ।'' ਅੱਖਾਂ ਵਿਚ ਇੰਕ ਪਾਉਣ ਦੀ ਇਹ ਪ੍ਰਕਿਰਿਆ ਸਾਲ ਵਿਚ 4 ਵਾਰ ਹੁੰਦੀ ਸੀ। ਇਹ ਪ੍ਰਕਿਰਿਆ ਕਾਫੀ ਖਤਰਨਾਕ  ਹੁੰਦੀ ਹੈ। ਕਿਉਂਕਿ ਜੇਕਰ ਇਸ ਪ੍ਰਕਿਰਿਆ ਵਿਚ ਥੋੜ੍ਹੀ ਜਿਹੀ ਵੀ ਗੜਬੜੀ ਹੁੰਦੀ ਤਾਂ ਐਂਬਰ ਹਮੇਸ਼ਾ ਲਈ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਬੈਠਦੀ। ਐਂਬਰ ਦਾ ਕਹਿਣਾ ਹੈ ਕਿ ਉਹ ਮਾਰਚ 2020 ਤੱਕ ਆਪਣੇ ਪੂਰੇ ਸਰੀਰ ਨੂੰ ਟੈਟੂ ਨਾਲ ਢੱਕਣਾ ਚਾਹੁੰਦੀ ਹੈ।

Dragon GirlDragon Girl

ਐਂਬਰ ਨੇ ਸਰਜਰੀ ਜ਼ਰੀਏ ਆਪਣੀ ਛਾਤੀ, ਬੁੱਲ੍ਹਾਂ ਅਤੇ ਭਰਵੱਟਿਆਂ ਵਿਚ ਟਾਂਰਸਫੋਰਮੇਸ਼ਨ ਵੀ ਕਰਵਾਏ ਹਨ ਪਰ ਹੁਣ ਐਂਬਰ ਆਪਣੇ ਸਰੀਰ ਵਿਚ ਕਿਸੇ ਤਰ੍ਹਾਂ ਦਾ ਮੌਡੀਫਿਕੇਸ਼ਨ ਨਹੀਂ ਚਾਹੁੰਦੀ ਹੈ। ਐਂਬਰ ਦੀ ਮਾਂ ਵਿੱਕੀ ਨੇ ਦੱਸਿਆ ਕਿ ਅੱਖਾਂ ਵਿਚ ਟੈਟੂ ਬਣਵਾਉਣ ਦੇ ਬਾਅਦ ਜਦੋਂ ਉਨ੍ਹਾਂ ਨੇ ਐਂਬਰ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਰੋ ਪਈ ਸੀ। ਟੈਟੂਜ਼ ਦੀ ਦੀਵਾਨਗੀ ਐਂਬਰ 'ਤੇ 16 ਸਾਲ ਦੀ ਉਮਰ ਵਿਚ ਪੈਦਾ ਹੋਈ ਸੀ। ਐਂਬਰ ਦਾ ਮੰਨਣਾ ਹੈ ਕਿ ਟੈਟੂ ਉਸ ਦੀ ਸਕਰਤਾਮਕ ਊਰਜਾ ਦਾ ਤੋੜ ਹੈ। ਉਸ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਬੁੱਢੀ ਹੋਣ 'ਤੇ ਉਹ ਕਿਹੋ ਜਿਹੀ ਲੱਗੇਗੀ। ਐਂਬਰ ਮੁਤਾਬਕ 70 ਸਾਲ ਦੀ ਉਮਰ ਵਿਚ ਕੋਈ ਵੀ ਇਨਸਾਨ ਖੂਬਸੂਰਤ ਨਹੀਂ ਦਿੱਸਦਾ। ਐਂਬਰ ਲਈ ਉਸ ਦੇ ਟੈਟੂਜ਼ ਹੀ ਅਜਿਹੀ ਚੀਜ਼ ਹਨ ਜਿਨ੍ਹਾਂ ਨਾਲ ਉਹ ਅਖੀਰ ਵਿਚ ਦਫਨ ਹੋਣਾ ਚਾਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement