
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਂ ਵਿਚ ਕੋਈ ਅਜਿਹਾ ਜੋੜਾ ਵੀ ਹੋਵੇਗਾ ਕਿ ਜਿਹੜਾ ਬੱਚਾ ਹਲੇ ਦੁਨੀਆਂ ਵਿਚ ਵੀ ਨਹੀਂ ਆਇਆ, ਉਸ ਦਾ ਨਾਂ ਰੱਖਣ ਨੂੰ ਲੈ ...
ਬ੍ਰਿਟੇਨ : ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਂ ਵਿਚ ਕੋਈ ਅਜਿਹਾ ਜੋੜਾ ਵੀ ਹੋਵੇਗਾ ਕਿ ਜਿਹੜਾ ਬੱਚਾ ਹਲੇ ਦੁਨੀਆਂ ਵਿਚ ਵੀ ਨਹੀਂ ਆਇਆ, ਉਸ ਦਾ ਨਾਂ ਰੱਖਣ ਨੂੰ ਲੈ ਆਪਸ ਵਿਚ ਝਗੜ ਪਏ। 23 ਸਾਲਾ ਗਰਭਵਤੀ ਲੜਕੀ ਅਪਣੇ ਪਤੀ ਤੋਂ ਤਲਾਕ ਲੈਣ ਲਈ ਇਸ ਲਈ ਵਿਚ ਕਰ ਰਹੀ ਹੈ ਕਿਉਂਕਿ ਉਸ ਦੇ ਪਤੀ ਨੇ ਜਿਹੜਾ ਬੱਚੇ ਦਾ ਨਾਂ ਦੱਸਿਆ, ਉਸ ਨੂੰ ਸੁਣ ਕੇ ਪਤਨੀ ਹੈਰਾਨ ਰਹਿ ਗਈ ਤੇ ਹੁਣ ਉਹ ਅਪਣੇ ਪਤੀ ਤੋਂ ਤਲਾਕ ਲੈਣ ਬਾਰੇ ਸੋਚ ਰਹੀ ਹੈ। ਇਹ ਲੜਕੀ ਸੱਤ ਮਹੀਨਿਆਂ ਦੀ ਗਰਭਵਤੀ ਹੈ। ਜੋੜੇ ਨੇ ਸ਼ੁਰੂ ਵਿਚ ਫ਼ੈਸਲਾ ਕੀਤਾ ਸੀ ਕਿ ਪਹਿਲੇ ਬੱਚੇ ਦਾ ਨਾਂ ਪਤੀ ਰੱਖੇਗਾ ਅਤੇ ਦੂਜੇ ਬੱਚੇ ਦਾ ਨਾਂ ਪਤਨੀ ਰੱਖੇਗੀ।
ਇਸ ਫ਼ੈਸਲੇ ਮੁਤਾਬਿਕ ਪਤੀ ਨੇ ਪਤਨੀ ਨੂੰ ਨਾਂ ਸੁਝਾਇਆ ਤਾਂ ਉਸ ਨੂੰ ਹੋਸ਼ ਨਾ ਰਹੀ। ਦਰਅਲ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਗਰਭ ਵਿਚ ਪਲ ਰਿਹਾ ਬੱਚਾ ਲੜਕੀ ਹੈ ਤੇ ਪਤੀ ਨ ਸੁਝਾਅ ਦਿੱਤਾ ਕਿ ਲੜਕੀ ਦਾ ਨਾਂ ਹਨੀ ਰੱਖਿਆ ਜਾਵੇਗਾ। ਕਿਉਂਕਿ ਇਹ ਨਾਂ ਉਸ ਦੀ ਪ੍ਰੇਮਿਕਾ ਦਾ ਸੀ। ਇਹ ਸੁਣ ਕੇ ਲੜਕੀ ਨੂੰ ਪੁਰਾਣੇ ਦਿਨ ਯਾਦ ਆ ਗਏ ਕਿਉਂਕਿ ਪਤੀ ਦੀ ਪ੍ਰੇਮਿਕਾ ਕਾਰਨ ਪਹਿਲਾਂ ਹੀ ਉਹ ਬਹੁਤ ਦੁੱਖ ਝੱਲ ਚੁੱਕੀ ਸੀ। ਉਸ ਨੇ ਇਸ ਸਬੰਧੀ ਲੋਕਾਂ ਦੀ ਰਾਇ ਜਾਣਨ ਲਈ ਅਪਣੇ ਸਵਾਲ ਪਾ ਦਿੱਤਾ।
ਕਈਂ ਲੋਕਾਂ ਨੇ ਤਾਂ ਇਸ ਨੂੰ ਮਜ਼ਾਕ ਸਮਝਿਆ ਪਰ ਕਈਆਂ ਨੇ ਉਸ ਦੇ ਫ਼ੈਸਲੇ ਨੂੰ ਸਹੀ ਮੰਨਿਆ ਤੇ ਲਿਖਿਆ ਕਿ ਜਦੋਂ ਉਸ ਦੀ ਬੇਟੀ ਵੱਡੀ ਹੋ ਗਈ ਤਾਂ ਉਹ ਉਸ ਨੂੰ ਕਿਵੇਂ ਸਮਝਾਵੇਗੀ ਕਿ ਤੂੰ ਅਪਣੇ ਬਾਪ ਦੀ ਪ੍ਰੇਮਿਕਾ ਦੀ ਨਿਸ਼ਾਨੀ ਹੈ।