
ਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੀਐਮ ਮੋਦੀ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਪਾਕਿਸਤਾਨ ਉੱਤੇ ਹਮਲਾ ਕੀਤਾ ਤਾਂ
ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੀਐਮ ਮੋਦੀ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਪਾਕਿਸਤਾਨ ਉੱਤੇ ਹਮਲਾ ਕੀਤਾ ਤਾਂ ਇਹ ਉਨ੍ਹਾਂ ਦੀ ਆਖਰੀ ਗਲਤੀ ਹੋਵੇਗੀ। ਪਾਕਿ ਪੀਐਮ ਦਾ ਇਹ ਬਿਆਨ ਪ੍ਰਧਾਨਮੰਤਰੀ ਮੋਦੀ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਪਾਕਿਸਤਾਨ ਨੂੰ ਯੁੱਧ ਵਿਚ ਦੱਸ ਦਿਨਾਂ 'ਚ ਹੀ ਧੂਲ ਚਟਾ ਦੇਵੇਗਾ।
File Photo
ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਬੁੱਧਵਾਰ ਨੂੰ ਮਨਾਏ ਗਏ ਕਸ਼ਮੀਰ ਇਕਜੁੱਟਤਾ ਦਿਵਸ ਮੌਕੇ 'ਤੇ ਇਮਰਾਨ ਖਾਨ ਨੇ ਕਿਹਾ ਕਿ ਮੋਦੀ ਕਿਸੇ ਗਲਤਫਹਮੀ ਵਿਚ ਨਾਂ ਰਹੇ ਜੇਕਰ ਉਨ੍ਹਾਂ ਨੇ ਪਾਕਿਸਤਾਨ ਉੱਤੇ ਹਮਲਾ ਕੀਤਾ ਤਾਂ ਇਹ ਉਨ੍ਹਾਂ ਦੀ ਆਖਰੀ ਗਲਤੀ ਹੋਵੇਗੀ। ਇਮਰਾਨ ਨੇ ਅੱਗੇ ਕਿਹਾ ਕਿ ਮੋਦੀ ਨੇ ਹੰਕਾਰ ਵਿਚ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜ ਖਤਮ ਕਰਕੇ 5 ਅਗਸਤ ਨੂੰ ਜੋ ਗਲਤੀ ਕੀਤੀ ਉਸ ਨੇ ਵੇਖਦੇ ਹੋਏ ਅਤੇ ਅੱਲਾ 'ਤੇ ਭਰੋਸਾ ਰੱਖਦੇ ਹੋਏ ਮੈ ਭਵਿੱਖਵਾਨੀ ਕਰਦਾ ਹਾਂ ਕਿ ਕਸ਼ਮੀਰ ਅਜ਼ਾਦ ਹੋਵੇਗਾ ਦੁਨੀਆਂ ਕਸ਼ਮੀਰ ਦਾ ਨੋਟਿਸ ਲੈ ਰਹੀ ਹੈ।
File Photo
ਇਮਰਾਨ ਨੇ ਰੈਲੀ ਨੂੰ ਸੰਬੋਧਿਤ ਕਰਨ ਦੌਰਾਨ ਸ਼ਾਂਤੀ ਦਾ ਪਾਠ ਪੜਾਉਂਦੇ ਹੋਏ ਕਿਹਾ ਕਿ ਅਸੀ ਉਨ੍ਹਾਂ ਦਾ ਵੱਡੀ-ਵੱਡੀ ਮੁੱਛਾ ਵਾਲਾ ਪਾਇਲਟ(ਅਭਿਨੰਦਨ) ਵਾਪਸ ਕਰ ਦਿੱਤਾ ਕਿਉਂਕਿ ਅਸੀ ਸ਼ਾਂਤੀ ਚਾਹੁੰਦੇ ਹਾਂ। ਇਮਰਾਨ ਖਾਨ ਨੇ ਅੱਗੇ ਮੋਦੀ ਸਰਕਾਰ ਤੇ ਨਿਸ਼ਾਨਾ ਲਗਾਉਂਦਿਆ ਕਿਹਾ ਕਿ ਜੇਕਰ ਤੁਹਾਨੂੰ ਗਲਤਫਹਮੀ ਹੈ ਕਿ ਤੁਸੀ ਪਾਕਿਸਤਾਨ 'ਤੇ ਹਮਲਾ ਕਰਕੇ ਆਪਣੇ ਹਿੰਦੂ ਵੋਟਰ ਦਾ ਬੇਸ ਵਧਾ ਲੈਵੋਗੇ ਤਾਂ ਇਹ ਤੁਹਾਡੀ ਆਖਰੀ ਗਲਤੀ ਹੋਵੇਗੀ।
File Photo
ਇਮਰਾਨ ਖਾਨ ਨੇ ਕਿਹਾ ਕਿ ਮੈ ਮੋਦੀ ਅਤੇ ਭਾਰਤੀ ਸੈਨਾ ਮੁੱਖੀ ਨੂੰ ਕਹਿਣ ਚਾਹੁੰਦਾ ਹਾਂ ਕਿ ਜਿਹੜੀ ਪੰਜ ਅਗਸਤ ਨੂੰ ਗਲਤੀ ਕੀਤੀ ਅਜਿਹੀ ਗਲਤ ਫਿਰ ਨਾਂ ਕਰਨਾ ਨਹੀਂ ਤਾਂ ਪਾਕਿਸਤਾਨ ਦਾ ਬੱਚਾ-ਬੱਚਾ ਲੜੇਗਾ। ਸਾਡੇ ਫੌਜ਼ਾ ਮਝੀਆਂ ਹੋਈਆਂ ਹਨ।