
ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਨਕਾਣਾ ਸਾਹਿਬ ਵਿਚ ਹਾਲ ਹੀ ਵਿਚ ਹੋਈ ਭੰਨਤੋੜ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਉਸ ਦੀ ਸੋਚ ਵਿਰੁਧ ਹੈ ਅਤੇ ਉਸ ਦੀ ਸਰਕਾਰ ਦੀ ਇਸ ਮਾਮਲੇ ਵਿਚ ਨੀਤੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਵਾਲੀ ਹੈ। ਗੁਰਦਵਾਰਾ ਨਨਕਾਣਾ ਸਾਹਿਬ ਲਾਹੌਰ ਲਾਗੇ ਹੈ ਜਿਸ ਨੂੰ ਗੁਰਦਵਾਰਾ ਜਨਮ ਅਸਥਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
Nankana Sahib
ਇਹ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਹੈ। ਸ਼ੁਕਰਵਾਰ ਨੂੰ ਹਿੰਸਕ ਭੀੜ ਨੇ ਗੁਰਦਵਾਰੇ 'ਤੇ ਹਮਲਾ ਕੀਤਾ ਸੀ। ਘਟਨਾ 'ਤੇ ਚੁੱਪ ਤੋੜਦਿਆਂ ਖ਼ਾਨ ਨੇ ਭਾਰਤ ਵਿਚ ਮੁਸਲਮਾਨਾਂ ਅਤੇ ਹੋਰ ਘੱਟਗਿਣਤੀਆਂ 'ਤੇ ਹਮਲੇ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਾਰਤ ਅਤੇ ਨਨਕਾਣਾ ਸਾਹਿਬ ਦੀ ਨਿਖੇਧੀਯੋਗ ਘਟਨਾ ਵਿਚਾਲੇ ਵੱਡਾ ਅੰਤਰ ਹੈ।
Sikhs
ਉਨ੍ਹਾਂ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ, 'ਇਹ ਘਟਨਾ ਮੇਰੀ ਸੋਚ ਵਿਰੁਧ ਹੈ ਅਤੇ ਪੁਲਿਸ ਤੇ ਨਿਆਪਾਲਿਕਾ ਸਮੇਤ ਸਰਕਾਰ ਦੁਆਰਾ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖ਼ਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਘੱਟਗਿਣਤੀਆਂ ਨੂੰ ਦਬਾਉਣ ਅਤੇ ਮੁਸਲਮਾਨਾਂ 'ਤੇ ਸੇਧਤ ਟੀਚਿਆਂ ਦਾ ਸਮਰਥਨ ਕਰਨ ਵਾਲੀ ਹੈ।
Modi Governmentਭਾਰਤ ਨੇ ਨਨਕਾਣਾ ਸਾਹਿਬ ਦੀ ਘਟਨਾ 'ਤੇ ਸਖ਼ਤ ਪ੍ਰਤੀਕਰਮ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਫ਼ੌਰੀ ਤੌਰ 'ਤੇ ਕਦਮ ਚੁੱਕਣ ਲਈ ਕਿਹਾ ਹੈ। ਸਨਿਚਰਵਾਰ ਨੂੰ ਭਾਰਤ ਵਿਚ ਕਈ ਜਥੇਬੰਦੀਆਂ ਅਤੇ ਪਾਰਟੀਆਂ ਦੇ ਆਗੂਆਂ ਨੇ ਇਤਿਹਾਸਕ ਗੁਰਦਵਾਰੇ 'ਤੇ ਭੀੜ ਦੇ ਹਮਲੇ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਸ਼ਰਮਨਾਕ ਕਾਰਾ ਦਸਿਆ।