ਸੈਂਟਰ ਫ਼ਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼ ਦੀ ਪਹਿਲੀ ਚੇਅਰਪਰਸਨ ਵਜੋਂ ਹੋਈ ਨਿਯੁਕਤੀ
ਮੈਲਬਰਨ - ਭਾਰਤੀ ਮੂਲ ਦੀ ਸੀਨੀਅਰ ਬੈਂਕ ਅਧਿਕਾਰੀ ਸਵਾਤੀ ਦਵੇ ਨੂੰ ਮੰਗਲਵਾਰ ਨੂੰ ਸੈਂਟਰ ਫ਼ਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼ (ਸੀ.ਏ.ਆਈ.ਆਰ.) ਦੇ ਸਲਾਹਕਾਰ ਬੋਰਡ ਦੀ ਪਹਿਲੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।
ਸੀ.ਏ.ਆਈ.ਆਰ. ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਰਾਸ਼ਟਰੀ ਪਲੇਟਫ਼ਾਰਮ ਹੈ।
ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਦਵੇ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਸਾਲ ਸ਼ੁਰੂ ਕੀਤਾ ਜਾ ਰਿਹਾ ਇਹ ਕੇਂਦਰ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਵਪਾਰਕ ਅਤੇ ਸੱਭਿਆਚਾਰਕ ਸਮਝ ਨੂੰ ਵਧਾਵੇਗਾ।
ਵੋਂਗ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, "ਜਨਤਕ ਅਤੇ ਨਿਜੀ ਖੇਤਰਾਂ ਵਿੱਚ ਨਿਰਦੇਸ਼ਕ ਅਹੁਦਿਆਂ ਵਿੱਚ ਆਪਣੀਆਂ ਵਿਆਪਕ ਭੂਮਿਕਾਵਾਂ ਦੇ ਕਾਰਨ, ਦਵੇ ਮਹੱਤਵਪੂਰਨ ਰਣਨੀਤਕ, ਲੀਡਰਸ਼ਿਪ ਅਤੇ ਵਪਾਰਕ ਤਜਰਬਾ ਰੱਖਦੀ ਹੈ।"
ਉਸ ਨੇ ਕਿਹਾ, "ਮੈਂ ਇਸ ਮਹੱਤਵਪੂਰਨ ਪਹਿਲਕਦਮੀ 'ਤੇ ਦਵੇ ਨਾਲ ਕੰਮ ਕਰਨ ਲਈ ਉਤਸੁਕ ਹਾਂ, ਕਿਉਂਕਿ ਅਸੀਂ ਆਪਣੇ ਸਭ ਤੋਂ ਮਹੱਤਵਪੂਰਨ ਖੇਤਰੀ ਭਾਈਵਾਲ, ਭਾਰਤ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ।"
ਦਵੇ ਇਸ ਵੇਲੇ ਏਸ਼ੀਆ ਸੋਸਾਇਟੀ ਆਸਟ੍ਰੇਲੀਆ ਦੇ ਡਿਪਟੀ ਚੇਅਰ ਅਤੇ ਨੈਸ਼ਨਲ ਫ਼ਾਊਂਡੇਸ਼ਨ ਫ਼ਾਰ ਆਸਟ੍ਰੇਲੀਆ-ਚੀਨ ਸੰਬੰਧ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੀ ਹੈ।