ਭਾਰਤੀ-ਅਮਰੀਕੀ ਵਿਦਿਆਰਥਣ ਲਗਾਤਾਰ ਦੂਜੀ ਵਾਰ ਐਲਾਨੀ ਗਈ 'ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ'
Published : Feb 7, 2023, 1:37 pm IST
Updated : Feb 7, 2023, 2:25 pm IST
SHARE ARTICLE
Image
Image

ਪ੍ਰੀਖਿਆ ਵਿੱਚ ਸ਼ਾਮਲ ਹੋਏ 76 ਦੇਸ਼ਾਂ ਦੇ 15 ਹਜ਼ਾਰ ਵਿਦਿਆਰਥੀ

 

ਵਾਸ਼ਿੰਗਟਨ - ਅਮਰੀਕਾ ਸਥਿਤ ਜੌਨ ਹੌਪਕਿੰਸ ਸੈਂਟਰ ਫ਼ਾਰ ਟੇਲੈਂਟਿਡ ਯੂਥ ਨੇ ਦੁਨੀਆ ਭਰ ਦੇ 76 ਦੇਸ਼ਾਂ ਦੇ 15,000 ਵਿਦਿਆਰਥੀ-ਵਿਦਿਆਰਥਣਾਂ ਦੀ ਉੱਚ-ਦਰਜੇ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ 'ਤੇ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਨਤਾਸ਼ਾ ਪੇਰੀਯਾਨਾਏਗਮ ਨੂੰ ਲਗਾਤਾਰ ਦੂਜੇ ਸਾਲ 'ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ' ਐਲਾਨਿਆ ਹੈ।

ਪੇਰੀਯਾਨਾਏਗਮ (13) ਨਿਊ ਜਰਸੀ ਦੇ ਫਲੋਰੈਂਸ ਐਮ ਗੋਡਿਨੀਅਰ ਮਿਡਲ ਸਕੂਲ ਦੀ ਵਿਦਿਆਰਥਣ ਹੈ। ਉਸ ਨੇ 2021 ਵਿੱਚ ਜੌਨ ਹੌਪਕਿੰਸ ਸੈਂਟਰ ਫ਼ਾਰ ਟੇਲੈਂਟਿਡ ਯੂਥ (ਸੀ.ਟੀ.ਵਾਈ.) ਦੀ ਪ੍ਰੀਖਿਆ ਦਿੱਤੀ ਸੀ। ਉਸ ਸਮੇਂ ਉਹ ਪੰਜਵੀਂ ਜਮਾਤ 'ਚ ਪੜ੍ਹਦੀ ਸੀ। 

ਜ਼ੁਬਾਨੀ ਅਤੇ ਗਿਣਨਾਤਮਿਕ ਯੋਗਤਾ ਟੈਸਟ ਵਿੱਚ ਨਤਾਸ਼ਾ ਦਾ ਪ੍ਰਦਰਸ਼ਨ ਗ੍ਰੇਡ ਅੱਠ ਵਿੱਚ 90 ਪ੍ਰਤੀਸ਼ਤ ਸਕੋਰ ਕਰਨ ਦੇ ਬਰਾਬਰ ਸੀ, ਜਿਸ ਕਾਰਨ ਉਸ ਨੇ ਉਸ ਸਾਲ ਦੀ ਸਨਮਾਨ ਸੂਚੀ ਵਿੱਚ ਸਥਾਨ ਹਾਸਲ ਕੀਤਾ।

ਯੂਨੀਵਰਸਿਟੀ ਨੇ ਸੋਮਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਨਤਾਸ਼ਾ ਨੂੰ ਇਸ ਸਾਲ ਪ੍ਰਤਿਭਾ ਖੋਜ ਤਹਿਤ ਲਏ ਗਏ ਐੱਸ.ਏ.ਟੀ., ਏ.ਸੀ.ਟੀ., ਸਕੂਲ ਤੇ ਕਾਲਜ ਏਬਿਲਿਟੀ ਟੈਸਟ ਜਾਂ ਸੀ.ਟੀ.ਵਾਈ. ਟੇਲੈਂਟ ਸਰਚ ਤਹਿਤ ਲਏ ਗਏ ਮੁਲਾਂਕਣਾਂ ਵਿੱਚ ਉਸ ਦੇ ਬੇਮਿਸਾਲ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।

ਪੇਰੀਯਾਨਾਏਗਮ ਦੇ ਮਾਤਾ-ਪਿਤਾ ਚੇਨਈ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਖਾਲੀ ਸਮੇਂ ਵਿੱਚ ਪੇਰੀਯਾਨਾਏਗਮ ਨੂੰ ਗੂਗਲ ਡੂਡਲ ਬਣਾਉਣ ਅਤੇ ਜੇ.ਆਰ.ਆਰ. ਟੋਲਕਿਨ ਦੇ ਨਾਵਲ ਪੜ੍ਹਨਾ ਪਸੰਦ ਹੈ।

ਸੀ.ਟੀ.ਵਾਈ. ਦੁਨੀਆ ਭਰ ਦੇ ਅਸਧਾਰਨ ਤੌਰ 'ਤੇ ਹੁਸ਼ਿਆਰ ਵਿਦਿਆਰਥੀਆਂ ਦੀ ਪਛਾਣ ਵਾਸਤੇ ਉੱਚ-ਪੱਧਰੀ ਪ੍ਰੀਖਿਆ ਦਾ ਆਯੋਜਨ ਕਰਦਾ ਹੈ, ਅਤੇ ਉਨ੍ਹਾਂ ਦੀਆਂ ਅਕਾਦਮਿਕ ਯੋਗਤਾਵਾਂ ਦੀ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ।

ਆਪਣੀ ਤਾਜ਼ਾ ਕੋਸ਼ਿਸ਼ ਵਿੱਚ, ਪੇਰੀਯਾਨਾਏਗਮ ਨੇ ਸਾਰੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਗ੍ਰੇਡ ਪ੍ਰਾਪਤ ਕੀਤੇ।
 

Tags: usa, indian, nri

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement