ਖ਼ਬਰਾਂ |

ਤਾਜ਼ਾ |

ਭਾਰਤੀਆਂ ਲਈ ਅਮਰੀਕਾ ਦੇ ਵੀਜ਼ਾ ਅਪਾਇੰਟਮੈਂਟ ਨਿਯਮਾਂ 'ਚ ਵੱਡਾ ਬਦਲਾਅ

By : KOMALJEET

Published : Feb 5, 2023, 8:32 pm IST
Updated : Feb 5, 2023, 8:32 pm IST
SHARE ARTICLE
Representational Image
Representational Image

ਵਿਦੇਸ਼ਾਂ 'ਚ ਅਪਾਇੰਟਮੈਂਟ ਲੈ ਸਕਣਗੇ

ਨਵੀਂ ਦਿੱਲੀ : ਭਾਰਤ ਵਿੱਚ ਅਮਰੀਕੀ ਵੀਜ਼ਿਆਂ ਲਈ ਬੈਕਲਾਗ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਮੁਲਾਕਾਤ ਲਈ ਉਡੀਕ ਦੀ ਮਿਆਦ ਅਜੇ ਵੀ 500 ਦਿਨਾਂ ਤੋਂ ਵੱਧ ਹੈ। ਭਾਰਤ 'ਚ ਅਮਰੀਕੀ ਦੂਤਾਵਾਸ ਨੇ ਐਤਵਾਰ ਨੂੰ ਕਿਹਾ ਕਿ ਵਿਦੇਸ਼ ਜਾਣ ਵਾਲੇ ਭਾਰਤੀ ਮੌਕੇ 'ਤੇ ਹੀ ਅਮਰੀਕੀ ਦੂਤਾਵਾਸ ਜਾਂ ਵਣਜ ਦੂਤਘਰ 'ਚ ਵੀਜ਼ਾ ਅਪਾਇੰਟਮੈਂਟ ਲੈ ਸਕਦੇ ਹਨ। 

ਮਸਲਨ, ਜੇਕਰ ਕੋਈ ਭਾਰਤੀ ਵਰਤਮਾਨ ਵਿੱਚ ਥਾਈਲੈਂਡ ਵਿੱਚ ਹੈ ਤਾਂ ਉਹ US B1 ਅਤੇ B2 ਵੀਜ਼ਾ (ਯਾਤਰਾ ਅਤੇ ਕਾਰੋਬਾਰ) ਲਈ ਉੱਥੇ ਅਮਰੀਕੀ ਦੂਤਾਵਾਸ ਤੋਂ ਅਪਾਇੰਟਮੈਂਟ ਲੈ ਸਕਦਾ ਹੈ।

ਇਹ ਵੀ ਪੜ੍ਹੋ: ਚੀਨ 'ਚ ਵਾਪਰਿਆ ਵੱਡਾ ਹਾਦਸਾ : 10 ਮਿੰਟਾਂ ਦੇ ਅੰਦਰ ਆਪਸ 'ਚ ਟਕਰਾਏ ਕਰੀਬ 49 ਵਾਹਨ 

ਵੀਜ਼ਾ ਪ੍ਰਕਿਰਿਆ 'ਚ ਦੇਰੀ ਨੂੰ ਘੱਟ ਕਰਨ ਲਈ ਅਮਰੀਕਾ ਨੇ ਹਾਲ ਹੀ 'ਚ ਨਵੀਂ ਪਹਿਲਕਦਮੀ ਕੀਤੀ ਹੈ। ਇਸ ਵਿੱਚ ਪਹਿਲੀ ਵਾਰ ਬਿਨੈਕਾਰਾਂ ਲਈ ਵਿਸ਼ੇਸ਼ ਇੰਟਰਵਿਊ ਦਾ ਸਮਾਂ ਨਿਯਤ ਕਰਨਾ ਅਤੇ ਕੌਂਸਲਰ ਸਟਾਫ ਦੀ ਗਿਣਤੀ ਵਧਾਉਣਾ ਸ਼ਾਮਲ ਹੈ। 

ਦਿੱਲੀ ਵਿੱਚ ਅਮਰੀਕੀ ਦੂਤਾਵਾਸ ਅਤੇ ਮੁੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵਿੱਚ ਅਮਰੀਕੀ ਕੌਂਸਲੇਟਾਂ ਨੇ ਵੀ 21 ਜਨਵਰੀ ਨੂੰ "ਸਪੈਸ਼ਲ ਸ਼ਨੀਵਾਰ ਇੰਟਰਵਿਊ ਡੇਜ਼" ਦਾ ਆਯੋਜਨ ਕੀਤਾ। ਯੂਐਸ ਸਟੇਟ ਡਿਪਾਰਟਮੈਂਟ ਨੇ ਉਹਨਾਂ ਬਿਨੈਕਾਰਾਂ ਲਈ ਇੱਕ ਛੋਟ ਪ੍ਰਕਿਰਿਆ ਵੀ ਲਾਗੂ ਕੀਤੀ ਹੈ ਜੋ ਪਹਿਲਾਂ ਹੀ ਯੂਐਸ ਵੀਜ਼ਾ ਲੈ ਚੁੱਕੇ ਹਨ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement