Australian PM praises Sikhs : ਆਸਟਰੇਲੀਆਈ PM ਨੇ ਵਿਸਾਖੀ ਦੇ ਜਸ਼ਨਾਂ ’ਚ ਕੀਤੀ ਸ਼ਮੂਲੀਅਤ, ਸਿੱਖ ਵਲੰਟੀਅਰਾਂ ਦੀ ਕੀਤੀ ਵਿਸ਼ੇਸ਼ ਤਾਰੀਫ਼ 
Published : Apr 7, 2024, 3:23 pm IST
Updated : Apr 7, 2024, 3:34 pm IST
SHARE ARTICLE
Prime Minister Anthony Albanese at Vaisakhi celebrations.
Prime Minister Anthony Albanese at Vaisakhi celebrations.

ਕਿਹਾ, ਸਿੱਖਾਂ ਤੋਂ ਵੱਧ ਕੇ ਕੋਈ ਹੋਰ ਭਾਈਚਾਰਾ ਆਸਟਰੇਲੀਆ ਦੇ ਲੋਕਾਂ ਦੀ ਮਦਦ ਲਈ ਨਹੀਂ ਬਹੁੜਿਆ

Australian PM praises Sikhs : ਮੈਲਬੌਰਨ: ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਸਿੱਖ ਤਿਉਹਾਰ ਵਿਸਾਖੀ ਨੂੰ ਸਮਰਪਿਤ ਜਸ਼ਨਾਂ ’ਚ ਸ਼ਾਮਲ ਹੁੰਦਿਆਂ ਸਿੱਖਾਂ ਦੀ ਭਰਵੀਂ ਤਾਰੀਫ਼ ਕੀਤੀ ਹੈ। ਸਿੱਖ ਵਲੰਟੀਅਰਜ਼ ਆਸਟਰੇਲੀਆ ਚੈਰਿਟੀ ਦੀ 10ਵੀਂ ਵਰ੍ਹੇਗੰਢ ’ਚ ਸ਼ਾਮਲ ਹੁੰਦਿਆਂ ਉਨ੍ਹਾਂ ਦੇ ਪੱਗ ਵੀ ਬੰਨ੍ਹੀ ਗਈ। ਇਸ ਮੌਕੇ ਉਨ੍ਹਾਂ ਨਾਲ ਵਿਕਟੋਰੀਆ ਸੂਬੇ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਫੈਡਰਲ ਸੰਸਦ ਮੈਂਬਰ ਜੂਲੀਅਨ ਹਿਲ ਅਤੇ ਕੈਸੈਂਡਰਾ ਫਰਨਾਂਡੋ ਵੀ ਮੈਲਬੌਰਨ ’ਚ ਹੋਏ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ। ਅਲਬਾਨੀਜ਼ੀ ਨੇ ਵਿਸਾਖੀ ਨੂੰ ਸਿੱਖ ਆਸਟ੍ਰੇਲੀਆਈ ਲੋਕਾਂ ਲਈ ਬਹੁਤ ਧਾਰਮਕ ਮਹੱਤਤਾ ਵਾਲਾ ਮੌਕਾ ਦਸਿਆ ਅਤੇ ਸਿੱਖ ਵਲੰਟੀਅਰਾਂ ਦੀ ਵਿਸ਼ੇਸ਼ ਤਾਰੀਫ਼ ਕੀਤੀ। 

ਉਨ੍ਹਾਂ ਨੇ ਅਪਣੇ ਸੰਬੋਧਨ ’ਚ ਕਿਹਾ, ‘‘ਜੰਗਲਾਂ ’ਚ ਅੱਗ ਲੱਗੀ ਹੋਵੇ, ਹੜ੍ਹ ਆਏ ਹੋਣ, ਜਿੱਥੇ ਵੀ ਆਸਟ੍ਰੇਲੀਆਈ ਲੋਕਾਂ ਨੂੰ ਦਰਪੇਸ਼ ਔਕੜਾਂ ਹੁੰਦੀਆਂ ਹਨ, ਕਿਸੇ ਵੀ ਹੋਰ ਭਾਈਚਾਰਕ ਸੰਗਠਨ ਨੇ ਸਿੱਖਾਂ ਤੋਂ ਵੱਧ ਕੰਮ ਨਹੀਂ ਕੀਤਾ ਹੈ।’’  ਉਨ੍ਹਾਂ ਅੱਗੇ ਕਿਹਾ, ‘‘ਚਾਹੇ ਵਿਕਟੋਰੀਆ ਹੋਵੇ, ਜਾਂ ਲਿਸਮੋਰ ’ਚ, ਜਿੱਥੇ ਵੀ ਹੜ੍ਹ ਜਾਂ ਕੁਦਰਤੀ ਮੌਸਮ ਦੀਆਂ ਘਟਨਾਵਾਂ ਹੁੰਦੀਆਂ ਹਨ, ਅਸੀਂ ਵੇਖਦੇ ਹਾਂ ਕਿ ਸਿੱਖ ਅਪਣੇ ਸਾਥੀ ਲੋੜਵੰਦ ਆਸਟ੍ਰੇਲੀਆਈ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਕੇ ਅਪਣੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਅਮਲ ’ਚ ਲਿਆਉਂਦੇ ਹਨ।’’

ਹਿਲ ਨੇ ਵੀ ਪ੍ਰਧਾਨ ਮੰਤਰੀ ਦੀਆਂ ਭਾਵਨਾਵਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਚੈਰਿਟੀ ਦੇ ਮੈਂਬਰ ਆਸਟਰੇਲੀਆ ਦੇ ਲੋਕਾਂ ਦੇ ਬਹੁਤ ਪਿਆਰੇ ਹੋ ਗਏ ਹਨ। ਉਨ੍ਹਾਂ ਕਿਹਾ, ‘‘ਨਾ ਸਿਰਫ ਵਿਕਟੋਰੀਆ ’ਚ, ਬਲਕਿ ਨਿਊ ਸਾਊਥ ਵੇਲਜ਼ ਅਤੇ ਦੇਸ਼ ਭਰ ’ਚ ਕੁਦਰਤੀ ਆਫ਼ਤਾਂ, ਹਫਤਾਵਾਰੀ ਭੋਜਨ ਵੈਨਾਂ ਅਤੇ ਹੋਰਾਂ ’ਚ ਸਮੇਂ-ਸਮੇਂ ’ਤੇ ਮਦਦ ਕਰਨ ਲਈ, ਸਿੱਖ ਆਸਟਰੇਲੀਆ ਦੇ ਸੱਭ ਤੋਂ ਬਹੁ-ਸਭਿਆਚਾਰਕ ਹਿੱਸਿਆਂ ’ਚੋਂ ਇਕ ਵਿੱਚ।’’ 

ਮੈਲਬੌਰਨ ਅਧਾਰਤ ਸਿੱਖ ਵਲੰਟੀਅਰਜ਼ ਆਸਟਰੇਲੀਆ ਚੈਰਿਟੀ ਨੇ ਸ਼ਹਿਰ ਅਤੇ ਇਸ ਤੋਂ ਬਾਹਰ ਸੈਂਕੜੇ ਹਜ਼ਾਰਾਂ ਭੋਜਨ ਪਕਾਏ ਅਤੇ ਲੋਕਾਂ ਤਕ ਪਹੁੰਚਾਏ ਹਨ, ਜਿਨ੍ਹਾਂ ਵਿਚੋਂ ਕੋਵਿਡ-19 ਤਾਲਾਬੰਦੀ ਦੌਰਾਨ ਸ਼ਹਿਰ ’ਚ 1500 ਪ੍ਰਤੀ ਦਿਨ ਭੋਜਨ ਵੰਡਣਾ ਵੀ ਸ਼ਾਮਲ ਹੈ। ਸਿੱਖ ਵਲੰਟੀਅਰਜ਼ ਆਸਟਰੇਲੀਆ ਕਿਸੇ ਵੀ ਲੋੜਵੰਦ ਨੂੰ ਭੋਜਨ ਪਹੁੰਚਾਉਂਦਾ ਹੈ ਅਤੇ ਇਸ ਦੇ ਵਲੰਟੀਅਰ ਅਕਸਰ ਹੜ੍ਹਾਂ ਅਤੇ ਅੱਗ ਨਾਲ ਪ੍ਰਭਾਵਤ ਥਾਵਾਂ ’ਤੇ ਭੋਜਨ ਵੰਡਣ ਲਈ ਲੰਬੀ ਦੂਰੀ ਦੀ ਗੱਡੀ ਚਲਾਉਂਦੇ ਹਨ। ਸਾਲ 2014 ’ਚ ਪਹਿਲੀ ਪੀੜ੍ਹੀ ਦੇ 16 ਹੋਰ ਪ੍ਰਵਾਸੀਆਂ ਨਾਲ ਸ਼ੁਰੂ ਕੀਤੀ ਗਈ ਇਹ ਚੈਰਿਟੀ ਹੁਣ ਸੈਂਕੜੇ ਲੋਕਾਂ ਤਕ ਪਹੁੰਚ ਗਈ ਹੈ, ਜੋ ਬਿਨਾਂ ਸਰਕਾਰੀ ਸਹਾਇਤਾ ਦੇ ਅਪਣਾ ਸਮਾਂ ਬਿਤਾ ਰਹੇ ਹਨ। 

 (For more news apart from Australian PM praises Sikhs News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement