
ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਨਸ ਦਾ ਦਾਅਵਾ - ਅਮਰੀਕਾ ਅਗਲੇ 5 ਸਾਲ ਦੇ ਅੰਦਰ ਚੰਨ 'ਤੇ ਵਾਪਸ ਜਾਵੇਗਾ
ਵਾਸ਼ਿੰਗਟਨ : ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਸੋਮਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਧਰਤੀ ਦੇ ਕੁਦਰਤੀ ਉਪਗ੍ਰਹਿ ਚੰਨ 'ਤੇ ਉਤਰਨ ਵਾਲੀ ਸਭ ਤੋਂ ਪਹਿਲੀ ਮਹਿਲਾ ਅਮਰੀਕੀ ਹੋਵੇਗੀ। ਗੌਰਤਲਬ ਹੈ ਕਿ ਅਮਰੀਕਾ ਚੰਨ 'ਤੇ ਦੂਜਾ ਪੁਲਾੜ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਇਥੇ ਸੈਟੇਲਾਈਟ 2019 ਸੰਮੇਲਨ ਨੂੰ ਸੰਬੋਧਿਤ ਕਰਦਿਆਂ ਪੇਨਸ ਨੇ ਕਿਹਾ,''ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ 'ਤੇ ਅਮਰੀਕਾ ਅਗਲੇ 5 ਸਾਲ ਦੇ ਅੰਦਰ ਚੰਨ 'ਤੇ ਵਾਪਸ ਜਾਵੇਗਾ ਅਤੇ ਚੰਨ 'ਤੇ ਉਤਰਨ ਵਾਲੀ ਪਹਿਲੀ ਮਹਿਲਾ ਅਤੇ ਅਗਲਾ ਵਿਅਕਤੀ ਅਮਰੀਕੀ ਹੋਵੇਗਾ।''
Vice President Mike Pence
ਉਨ੍ਹਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੂੰ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਬਹੁਤ ਹੀ ਮਾਣ ਹੈ। ਅਸੀਂ ਅਮਰੀਕੀ ਧਰਤੀ ਤੋਂ ਅਮਰੀਕੀ ਰਾਕਟਾਂ 'ਤੇ ਅਮਰੀਕੀ ਪੁਲਾੜ ਯਾਤਰੀਆਂ ਨੂੰ ਦੁਬਾਰਾ ਪੁਲਾੜ ਵਿਚ ਭੇਜਾਂਗੇ। ਪੁਲਾੜ ਦੇ ਰਹੱਸਾਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਲਈ ਰਾਸ਼ਟਰਪਤੀ ਟਰੰਪ ਨਾਸਾ ਦੇ ਇਲਾਵਾ ਜਾਣਕਾਰੀ ਅਤੇ ਮਾਰਗ ਦਰਸ਼ਨ ਲਈ ਅਮਰੀਕੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਆਸਵੰਦ ਹਨ।
Moon
ਉਨ੍ਹਾਂ ਨੇ ਕਿਹਾ,''ਇਸ ਲਈ ਅਸੀਂ ਇਸ ਯੂਜ਼ਰਸ ਐਡਵਾਈਜਰੀਜ਼ ਗਰੁੱਪ ਇਨ ਦੀ ਨੈਸ਼ਨਲ ਸਪੇਸ ਕੌਂਸਲ ਲਈ ਇਕੱਠੋ ਹੋਏ ਹਾਂ। ਜਿਸ ਲਈ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਪੂਰੇ ਪੁਲਾੜ ਉੱਦਮ ਵਿਚ ਨਵੀਨਤਾ ਵਿਚ ਤੇਜ਼ੀ ਲਿਆਉਣ ਵਿਚ ਮਦਦ ਕਰਨ ਲਈ ਦੇਸ਼ ਦੀਆਂ ਕੁਝ ਪ੍ਰਤਿਭਾਸ਼ਾਲੀ ਅਤੇ ਵਿਲੱਖਣ ਪ੍ਰਤਿਭਾਵਾਂ ਨੂੰ ਨਾਲ ਲਿਆਇਆ ਗਿਆ ਹੈ।''