
ਇਜ਼ਰਾਈਲ ਦਾ ਚੰਦਰਮਾ 'ਤੇ ਉਤਰਨ ਦਾ ਮਿਸ਼ਨ ਉਸ ਸਮੇਂ ਫ਼ੇਲ੍ਹ ਹੋ ਗਿਆ ਜਦੋਂ ਚੰਨ 'ਤੇ ਉਤਰਨ ਤੋਂ ਕੁਝ ਮਿੰਟਾਂ ਪਹਿਲਾਂ ਹੀ ਪੁਲਾੜ ਜਹਾਜ਼ ਦਾ ਧਰਤੀ ਨਾਲ ਸੰਪਰਕ ਟੁੱਟ ਗਿਆ।
ਇਜ਼ਰਾਈਲ ਦਾ ਚੰਦਰਮਾ 'ਤੇ ਉਤਰਨ ਦਾ ਮਿਸ਼ਨ ਉਸ ਸਮੇਂ ਫ਼ੇਲ੍ਹ ਹੋ ਗਿਆ ਜਦੋਂ ਚੰਨ 'ਤੇ ਉਤਰਨ ਤੋਂ ਮਹਿਜ਼ ਕੁਝ ਮਿੰਟਾਂ ਪਹਿਲਾਂ ਹੀ ਇਜ਼ਰਾਈਲ ਦੇ ਪੁਲਾੜ ਜਹਾਜ਼ ਦਾ ਧਰਤੀ ਨਾਲ ਸੰਪਰਕ ਟੁੱਟ ਗਿਆ ਤੇ ਉਹ ਕਿਸੇ ਤਕਨੀਕੀ ਖ਼ਰਾਬੀ ਕਾਰਨ ਨੁਕਸਾਨਿਆ ਗਿਆ। ਇਸ ਘਟਨਾ ਦੇ ਨਾਲ ਹੀ ਇਜ਼ਰਾਈਲ ਵਲੋਂ ਨਿੱਜੀ ਤੌਰ 'ਤੇ ਬਣਾਇਆ ਪਹਿਲਾ ਚੰਦਰ ਮਿਸ਼ਨ ਇਤਿਹਾਸ ਬਣਾਉਣ 'ਚ ਅਸਫ਼ਲ ਰਿਹਾ।
Spacecraft Crashes
ਜਾਣਕਾਰੀ ਅਨੁਸਾਰ ਚੰਨ ਨੂੰ ਛੂਹਣ ਦੇ ਆਖਰੀ ਪੜਾਅ ਵਿਚ ਪੁਲਾੜ ਯਾਨ ਦਾ ਧਰਤੀ 'ਤੇ ਸਥਿਤ ਕੰਟਰੋਲ ਰੂਮ ਨਾਲੋਂ ਸੰਪਰਕ ਟੁੱਟ ਗਿਆ, ਜਿਸ ਦੇ ਕੁੱਝ ਸਮੇਂ ਬਾਅਦ ਹੀ ਇਜ਼ਰਾਈਲੀ ਵਿਗਿਆਨੀਆਂ ਵਲੋਂ ਮਿਸ਼ਨ ਨੂੰ ਅਸਫ਼ਲ ਕਰਾਰ ਕਰ ਦਿਤਾ ਗਿਆ।
ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼ ਦੇ ਪੁਲਾੜ ਵਿਭਾਗ ਦੇ ਜਨਰਲ ਮੈਨੇਜਰ ਓਵੇਰ ਡੋਰੋਨ ਨੇ ਦੱਸਿਆ ਕਿ ਸਾਡਾ ਪੁਲਾੜ ਯਾਨ ਚੰਦਰਮਾ ਦੀ ਪਰਤ 'ਤੇ ਉਸ ਸਮੇਂ ਨੁਕਸਾਨਿਆ ਗਿਆ, ਜਦੋਂ ਚੰਨ 'ਤੇ ਉਤਰਨ ਵਿਚ ਉਸ ਦੇ ਮਹਿਜ਼ ਕੁੱਝ ਹੀ ਮਿੰਟ ਬਾਕੀ ਸਨ। ਪੁਲਾੜ ਜਹਾਜ਼ ਟੋਟੇ–ਟੋਟੇ ਹੋ ਕੇ ਆਪਣੇ ਉਤਰਨ ਵਾਲੀ ਥਾਂ 'ਤੇ ਖਿੰਡ ਗਿਆ। ਉਨ੍ਹਾਂ ਅਨੁਸਾਰ ਲੈਂਡਿੰਗ ਤੋਂ ਕੁਝ ਹੀ ਦੇਰ ਪਹਿਲਾਂ ਪੁਲਾੜ ਜਹਾਜ਼ ਦਾ ਇੰਜਣ ਬੰਦ ਹੋ ਗਿਆ।
Moon
ਇਜ਼ਰਾਈਲੀ ਵਿਗਿਆਨੀਆਂ ਮੁਤਾਬਕ ਉਸ ਦੇ ਇੰਜਣ ਨੂੰ ਦੁਬਾਰਾ ਚਾਲੂ ਕਰਨਾ ਕਾਫ਼ੀ ਮੁਸ਼ਕਲ ਸੀ, ਕਿਉਂਕਿ ਜਹਾਜ਼ ਦੀ ਰਫ਼ਤਾਰ ਸੁਰੱਖਿਅਤ ਲੈਂਡਿੰਗ ਦੇ ਹਿਸਾਬ ਨਾਲ ਕਾਫ਼ੀ ਜ਼ਿਆਦਾ ਸੀ। ਜਿਸ ਕਰਕੇ ਉਹ ਹਾਦਸਾਗ੍ਰਸਤ ਹੋ ਗਿਆ। ਇਸ ਪੂਰੀ ਘਟਨਾ ਨੂੰ ਪ੍ਰਧਾਨ ਮੰਤਰੀ ਬੈਂਜਾਮੀਨ ਨੇਤਨਯਾਹੂ ਸਮੇਤ ਕਮਰੇ ਵਿਚ ਭਾਰੀ ਭੀੜ ਵਿਚ ਮੌਜੂਦ ਦਰਸ਼ਕਾਂ ਸਮੇਤ ਲਗਭਗ ਪੂਰੇ ਦੇਸ਼ ਨੇ ਦੇਖਿਆ। ਇਸਦਾ ਟੀਵੀ ਤੇ ਸਿੱਧਾ ਪ੍ਰਸਾਰਣ ਹੋ ਰਿਹਾ ਸੀ। ਫਿਲਹਾਲ ਵਿਗਿਆਨੀ ਇਸ ਮਿਸ਼ਨ ਦੀ ਅਸਫ਼ਲਤਾ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਜੁਟ ਗਏ ਹਨ।