ਕੋਵਿਡ-19 - ਇਕਜੁੱਟਤਾ ਅਤੇ ਦੂਜਿਆਂ ਦੀ ਸੇਵਾ ਕਰਨ ਦਾ ਬੁੱਧ ਦਾ ਸੰਦੇਸ਼ ਬਹੁਤ ਮਹੱਤਵ ਰੱਖਦਾ ਹੈ
Published : May 7, 2020, 9:33 am IST
Updated : May 7, 2020, 9:33 am IST
SHARE ARTICLE
File Photo
File Photo

ਸੰਯੁਕਤ ਰਾਸ਼ਟਰ ਮੁਖੀ ਐਂਟੋਨੀਆ ਗੁਤਾਰੇਸ ਨੇ ਵੈਸਾਕ ਦਿਵਸ (ਬੁੱਧ ਪੁੰਨਿਆ) ਲਈ ਅਪਣੇ ਸੰਦੇਸ਼ ਵਿਚ

ਸੰਯੁਕਤ ਰਾਸ਼ਟਰ, 6 ਮਈ : ਸੰਯੁਕਤ ਰਾਸ਼ਟਰ ਮੁਖੀ ਐਂਟੋਨੀਆ ਗੁਤਾਰੇਸ ਨੇ ਵੈਸਾਕ ਦਿਵਸ (ਬੁੱਧ ਪੁੰਨਿਆ) ਲਈ ਅਪਣੇ ਸੰਦੇਸ਼ ਵਿਚ ਕਿਹਾ ਕਿ ਮਨੁੱਖਤਾ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ, ਅਜਿਹੇ ਵਿਚ ਇਕਜੁੱਟਤਾ ਅਤੇ ਦੂਜਿਆਂ ਦੀ ਸੇਵਾ ਕਰਨ ਦਾ ਭਗਵਾਨ ਬੁੱਧ ਦਾ ਸੰਦੇਸ਼ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਇਕ-ਦੂਜੇ ਦੇ ਨਾਲ ਮਿਲ ਕੇ ਕੰਮ ਕਰ ਕੇ ਇਸ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਨ ਅਤੇ ਇਸ ਤੋਂ ਉੱਭਰ ਸਕਦੇ ਹਨ।

'ਵੈਸਾਕ ਦਿਵਸ' ਨੂੰ ਭਗਵਾਨ ਬੁੱਧ ਦੇ ਜਨਮ, ਉਨ੍ਹਾਂ ਨੂੰ ਬੁੱਧਤਵ ਦੀ ਪ੍ਰਾਪਤੀ ਅਤੇ ਉਨ੍ਹਾਂ ਦੇ ਨਿਰਵਾਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਗੁਤਾਰੇਸ ਨੇ ਇਸ ਵਾਰ 7 ਮਈ ਨੂੰ ਮਨਾਏ ਜਾਣ ਵਾਲੇ ਵੈਸਾਕ ਦਿਵਸ ਲਈ ਅਪਣੇ ਸੰਦੇਸ਼ ਵਿਚ ਕਿਹਾ ਸਾਨੂੰ ਭਗਵਾਨ ਬੁੱਧ ਦੀ ਸਿਖਿਆ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ। ਮਾਨਵਤਾ ਕੋਵਿਡ-19 ਮਹਾਮਾਰੀ ਨਾਲ ਪੀੜਤ ਹੈ,

File photoFile photo

ਅਜਿਹੇ ਵਿਚ ਇਕ ਸੂਤਰ ਯਾਦ ਆ ਰਿਹਾ ਹੈ- “ਕਿਉਂਕਿ ਤੁਸੀਂ ਸਾਰੇ ਮਨੁੱਖ ਬੀਮਾਰ ਹੋ, ਇਸ ਲਈ ਮੈਂ ਵੀ ਬੀਮਾਰ ਹਾਂ।''
ਗੁਤਾਰੇਸ ਨੇ ਕਿਹਾ ਕਿ ਭਗਵਾਨ ਬੁੱਧ ਦਾ ਦਿਤਾ ਇਕਜੁੱਟਤਾ ਅਤੇ ਹੋਰ ਲੋਕਾਂ ਦੀ ਸੇਵਾ ਦਾ ਸੰਦੇਸ਼ ਪਹਿਲਾਂ ਤੋਂ ਕਿਤੇ ਵਧੇਰੇ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਮਿਲ ਕੇ ਹੀ ਕੋਰੋਨਾ ਵਾਇਰਸ ਨੂੰ ਰੋਕ ਸਕਦੇ ਹਾਂ ਅਤੇ ਇਸ ਤੋਂ ਉੱਭਰ ਸਕਦੇ ਹਾਂ। ਦੁਨੀਆਂ ਭਰ ਵਿਚ ਲੱਖਾਂ ਲੋਕ ਬੁੱਧ ਧਰਮ ਨੂੰ ਮੰਨਦੇ ਹਨ ਤੇ ਇਸ ਦਿਨ ਨੂੰ ਮਨਾਉਂਦੇ ਹਨ ਤੇ ਉਹ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਨ ਕਿ ਉਹ ਦੂਜਿਆਂ ਨਾਲ ਮਿਲ ਕੇ ਕੰਮ ਕਰਨ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement