ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਮਾਮਲੇ 'ਚ ਹੋਈ ਕਰੀਬ 20 ਸਾਲ ਦੀ ਸਜ਼ਾ 

By : KOMALJEET

Published : May 7, 2023, 6:47 pm IST
Updated : May 7, 2023, 6:47 pm IST
SHARE ARTICLE
Representational Image
Representational Image

22 ਸਤੰਬਰ 2021 ਨੂੰ ਨੂੰ ਦਿਤਾ ਸੀ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ 

ਮੈਲਬਰਨ : ਨਿਊਜ਼ੀਲੈਂਡ ਵਿਚ ਇਕ 33 ਸਾਲਾ ਭਾਰਤੀ ਮੂਲ ਦੇ ਬੇਘਰ ਵਿਅਕਤੀ ਨੂੰ ਸਤੰਬਰ 2021 ਵਿਚ ਡਾਊਨ ਸਿੰਡਰੋਮ ਨਾਲ ਪੀੜਤ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਗਲਾ ਘੁੱਟਣ ਦੇ ਦੋਸ਼ ਵਿਚ ਕਰੀਬ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸਥਾਨਕ ਅਖ਼ਬਾਰਾਂ 'ਚ ਪ੍ਰਕਾਸ਼ਤ ਖ਼ਬਰ ਮੁਤਾਬਕ ਦੋਸ਼ੀ ਸ਼ਾਮਲ ਸ਼ਰਮਾ ਨੇ 22 ਸਤੰਬਰ 2021 ਨੂੰ ਸਵੇਰ ਦੀ ਸੈਰ ਦੌਰਾਨ ਆਕਲੈਂਡ 'ਚ ਡਾਊਨ ਸਿੰਡਰੋਮ ਤੋਂ ਪੀੜਤ 27 ਸਾਲਾ ਲੀਨਾ ਝਾਂਗ ਹੈਰਪ ਦਾ ਜਿਨਸੀ ਸ਼ੋਸ਼ਣ ਕੀਤਾ।

ਇਹ ਵੀ ਪੜ੍ਹੋ:  ਕਾਂਗਰਸ ਦਾ ਨਿਜੀ ਖੇਤਰ 'ਚ ਹਰ ਸਾਲ ਦੋ ਲੱਖ ਨੌਕਰੀਆਂ ਦੇਣ ਦਾ ਵਾਅਦਾ ਝੂਠਾ : ਪ੍ਰਧਾਨ ਮੰਤਰੀ ਮੋਦੀ

ਖ਼ਬਰਾਂ ਮੁਤਾਬਕ ਹੈਰਪ ਦੀ ਲਾਸ਼ ਉਨ੍ਹਾਂ ਦੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਮਿਲੀ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਸ਼ਾਮਲ ਸ਼ਰਮਾ ਨੂੰ ਇਸ ਘਿਨਾਉਣੇ ਅਪਰਾਧ ਦੇ ਦੋ ਦਿਨ ਬਾਅਦ 24 ਸਤੰਬਰ 2021 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਰਮਾ ਨੂੰ ਸਾਢੇ 19 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਪੁਲਿਸ ਮੁਤਾਬਕ ਹੈਰਪ 'ਤੇ ਕਰੀਬ ਦੋ ਘੰਟੇ ਤਸ਼ੱਦਦ ਕੀਤਾ ਗਿਆ। ਉਸ ਨੇ ਦਸਿਆ ਕਿ ਗਲਾ ਘੁੱਟਣ ਤੋਂ ਪਹਿਲਾਂ ਉਸ ਦੇ ਮੂੰਹ 'ਤੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਕਿਹਾ ਕਿ ਸ਼ਾਮਲ ਸ਼ਰਮਾ 'ਤੇ ਹੈਰਪ ਦੇ ਕਤਲ ਤੋਂ 24 ਘੰਟੇ ਪਹਿਲਾਂ ਪਛਮੀ ਆਕਲੈਂਡ ਦੇ ਹੈਂਡਰਸਨ ਵਿਚ ਜਾਗਿੰਗ ਕਰ ਰਹੀ ਇਕ ਹੋਰ ਔਰਤ ਨੂੰ ਤੰਗ ਕਰਨ ਦਾ ਵੀ ਦੋਸ਼ ਹੈ।

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement