ਅੱਠ ਵਿਦਿਆਰਥਣਾਂ ਨਾਲ ਬਲਾਤਕਾਰ ਦੇ ਦੋਸ਼ ਹੇਠ ਅਧਿਆਪਕ ਗ੍ਰਿਫ਼ਤਾਰ
Published : Jul 7, 2019, 7:32 pm IST
Updated : Jul 7, 2019, 7:32 pm IST
SHARE ARTICLE
Madrasa teacher held for raping 8 minors in Bangladesh
Madrasa teacher held for raping 8 minors in Bangladesh

33 ਸਾਲਾ ਅਧਿਆਪਕ ਨੇ ਅਪਣਾ ਅਪਰਾਧ ਕਬੂਲਿਆ

ਢਾਕਾ : ਬੰਗਲਾਦੇਸ਼ ਦੇ ਉਤਰੀ ਇਲਾਕੇ ਵਿਚ ਬਣੇ ਇਕ ਮਦਰੱਸੇ ਦੇ ਇਕ ਅਧਿਆਪਕ ਨੂੰ ਅੱਠ ਵਿਦਿਆਰਥਣਾਂ ਨਾਲ ਕਥਿਰ ਰੂਪ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 33 ਸਾਲਾ ਅਬਦੁਲ ਖਾਏਰ ਬੇਲਾਲੀ ਨਾਂ ਦੇ ਇਸ ਅਧਿਆਪਕ ਨੇ ਇਕ ਸਾਲ ਪਹਿਲਾਂ ਨੇਤ੍ਰੋਕੋਨਾ ਜ਼ਿਲ੍ਹੇ ਵਿਚ ਬਣੇ ਮਾ ਹਵਾ ਕੌਮੀ ਬਾਲਿਕਾ ਮਦਰੱਸੇ ਵਿਚ ਨੌਕਰੀ ਸ਼ੁਰੂ ਕੀਤੀ ਸੀ। ਉਸ ਨੂੰ ਬਲਾਤਕਾਰ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਕਾਬੂ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੇ ਅਪਣਾ ਅਪਰਾਧ ਸਵੀਕਾਰ ਕਰ ਲਿਆ ਸੀ।

Rape CaseRape Case

ਬੇਲਾਲੀ ਨੇੜਲੀ ਮਸਜਿਦ ਵਿਚ ਮੌਲਵੀ ਵੀ ਹੈ ਅਤੇ ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਸੀ। ਸ਼ੁਕਰਵਾਰ ਨੂੰ ਜਦ ਉਹ ਦੂਜੀ ਜਮਾਤ ਵਿਚ ਪੜ੍ਹਨ ਵਾਲੀ ਅੱਠ ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕੁੜੀ ਨੇ ਰੌਲਾ ਪਾ ਦਿਤਾ ਅਤੇ ਲੋਕ ਉਥੇ ਇਕੱਠੇ ਹੋ ਗਏ। ਕੁੜੀ ਦੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ। ਪੁਲਿਸ ਵਲੋਂ ਕੀਤੀ ਗਈ ਪੁੱਛਗਿਛ ਵਿਚ ਉਸ ਨੇ ਸਵੀਕਾਰ ਕੀਤਾ ਕਿ ਉਹ ਮਦਰੱਸੇ ਵਿਚ ਪੜ੍ਵਨ ਵਾਲੀਆਂ 35 ਕੁੜੀਆਂ ਵਿਚੋਂ ਅੱਠ ਨਾਲ ਮੂੰਹ ਕਾਲਾ ਕਰ ਚੁੱਕਾ ਹੈ।

Rape CaseRape Case

ਇਨ੍ਹਾਂ ਬੱਚੀਆਂ ਦੀ ਉਮਰ ਅੱਠ ਤੋਂ 11 ਸਾਲ ਵਿਚਾਲੇ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਅਧਿਆਪਕ ਬੱਚੀਆਂ ਨੂੰ ਅਪਣੇ ਕਮਰੇ ਵਿਚ ਬੁਲਾਉਂਦਾ ਸੀ ਅਤੇ ਉਨ੍ਹਾਂ ਨੂੰ ਅਪਣੇ ਹੱਥਾਂ-ਪੈਰਾਂ ਦੀ ਮਾਲਸ਼ ਕਰਨ ਲਈ ਕਹਿੰਦਾ ਸੀ ਤੇ ਫਿਰ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ। ਬਲਾਤਕਾਰ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਭਾਰੀ ਰੋਸ ਫੈਲ ਗਿਆ ਹੈ ਅਤੇ ਲੋਕ ਮੰਗ ਕਰ ਰਹੇ ਹਨ ਕਿ ਇਸ ਅਧਿਆਪਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ ਤਾਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰ ਸਕੇ।

Location: Bangladesh, Dhaka, Dhaka

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement