
ਪੜ੍ਹਨ 'ਚ ਹੁਸ਼ਿਆਰ ਸੀ ਲੜਕੀ, ਇਸੇ ਕਾਰਨ ਨਫ਼ਰਤ ਕਰਦੇ ਸਨ ਮੁਲਜ਼ਮ
ਸੀਤਾਪੁਰ : ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਮਨੁੱਖਤਾ ਨੂੰ ਸ਼ਮਰਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨਾਲ ਉਸ ਦੇ ਚਚੇਰੇ ਭਰਾਵਾਂ ਨੇ ਬਲਾਤਕਾਰ ਕੀਤਾ। ਲੜਕੀ ਦਾ ਇਹੀ ਕਸੂਰ ਸੀ ਕਿ ਉਹ ਪੜ੍ਹਨ 'ਚ ਤੇਜ਼ ਸੀ, ਜਿਸ ਕਾਰਨ ਉਸ ਦੇ ਭਰਾ ਉਸ ਤੋਂ ਨਫ਼ਰਤ ਕਰਦੇ ਸਨ।
Rape
ਅਠਵੀਂ ਜਮਾਤ 'ਚ ਪੜ੍ਹਨ ਵਾਲੀ ਵਿਦਿਆਰਥਣ ਪੜ੍ਹਨ 'ਚ ਕਾਫ਼ੀ ਹੁਸ਼ਿਆਰ ਸੀ। ਇਸ ਕਾਰਨ ਉਸ ਦੇ ਚਚੇਰੇ ਭਰਾ ਉਸ ਤੋਂ ਨਫ਼ਰਤ ਕਰਨ ਲੱਗੇ ਅਤੇ ਉਨ੍ਹਾਂ ਨੇ ਦੋ ਸਾਲ ਤਕ ਕਥਿਤ ਤੌਰ 'ਤੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਦੋਵੋਂ ਚਚੇਰੇ ਭਰਾ ਇਹ ਸੋਚ ਕੇ ਬੱਚੀ ਨਾਲ ਦਰਿੰਦਗੀ ਕਰ ਰਹੇ ਸਨ ਕਿ ਅਜਿਹਾ ਕਰਨ ਨਾਲ ਉਹ ਪੜ੍ਹਾਈ 'ਚ ਪਿਛੜ ਜਾਵੇਗੀ।
Rape
ਘਟਨਾ ਦਾ ਪ੍ਰਗਟਾਵਾ ਉਦੋਂ ਹੋਇਆ ਜਦੋਂ ਇਸ ਦੀ ਵੀਡੀਓ ਪਰਵਾਰ ਦੇ ਵਟਸਐਪ ਗਰੁੱਪ 'ਚ ਭੇਜੀ ਗਈ। ਉਸ ਤੋਂ ਬਾਅਦ ਲੜਕੀ ਨੇ ਰਿਪੋਰਟ ਦਰਜ ਕਰਵਾਈ ਅਤੇ ਮੁਲਜ਼ਮ ਭਰਾਵਾਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ। ਸ਼ਿਕਾਇਤ ਵਿਚ 16 ਸਾਲਾ ਵਿਦਿਆਰਥਣ ਨੇ ਦੱਸਿਆ ਕਿ 2 ਸਾਲਾਂ ਵਿਚ ਕਈ ਵਾਰ ਉਸ ਦੇ ਭਰਾਵਾਂ ਨੇ ਉਸ ਦਾ ਬਲਾਤਕਾਰ ਕੀਤਾ।
Rape
ਐਡੀਸ਼ਨਲ ਐਸ.ਪੀ. (ਉੱਤਰੀ) ਮਧੂਵਨ ਕੁਮਾਰ ਸਿੰਘ ਨੇ ਦੱਸਿਆ ਕਿ ਚਚੇਰੇ ਭਰਾ ਲੜਕੀ ਨਾਲ 2 ਸਾਲ ਤਕ ਬਲਾਤਕਾਰ ਕਰਦੇ ਰਹੇ। ਇਸ ਘਟਨਾ ਨੂੰ ਅੰਜਾਮ ਸੀਤਾਪੁਰ ਦੇ ਸਰਕਾਰੀ ਸਕੂਲ ਦੇ ਕੰਪਲੈਕਸ 'ਚ ਦਿਤਾ ਗਿਆ ਸੀ। ਮੁਲਜ਼ਮ ਇਕ ਹੀ ਸਕੂਲ ਵਿਚ ਪੜ੍ਹਦੇ ਹਨ। ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਦਿਆਰਥਣ ਤੋਂ ਸੜਨ ਵਾਲੇ ਭਰਾ ਚਾਹੁੰਦੇ ਸਨ ਕਿ ਉਸ ਦੀ ਪੜ੍ਹਾਈ ਖ਼ਰਾਬ ਹੋ ਜਾਵੇ ਕਿਉਂਕਿ ਉਹ ਹਮੇਸ਼ਾ ਅੱਗੇ ਰਹਿੰਦੀ ਸੀ, ਜਦਕਿ ਉਹ ਫੇਲ ਹੋ ਜਾਂਦੇ ਸਨ।