ਸ਼ਰਾਬ ਛੁਡਾਉਣ ਵਾਲੀ ਦਵਾਈ ਕੋਵਿਡ-19 ਨਾਲ ਲੜਨ 'ਚ ਮਦਦ ਕਰ ਸਕਦੀ ਹੈ: ਅਧਿਐਨ
Published : Aug 7, 2020, 8:32 am IST
Updated : Aug 7, 2020, 8:32 am IST
SHARE ARTICLE
Covid 19
Covid 19

ਸ਼ਰਾਬ ਦੀ ਆਦਤ ਛੁਡਾਉਣ ਵਾਲੀ ਦਵਾਈ ਡਾਇਸਲਫਿਰਾਮ ਦੀ ਵਰਤੋਂ ਨਾਲ ਸਾਰਸ-ਕੋਵ-2 ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ...

ਮਾਸਕੋ, 6 ਅਗੱਸਤ : ਸ਼ਰਾਬ ਦੀ ਆਦਤ ਛੁਡਾਉਣ ਵਾਲੀ ਦਵਾਈ ਡਾਇਸਲਫਿਰਾਮ ਦੀ ਵਰਤੋਂ ਨਾਲ ਸਾਰਸ-ਕੋਵ-2 ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ। ਇਹ ਜਾਣਕਾਰੀ ਇਕ ਨਵੀਂ ਖੋਜ 'ਚ ਸਾਹਮਣੇ ਆਈੇ ਹੈ। ਰੂਸ 'ਚ ਨੈਸ਼ਨਲ ਰਿਸਰਚ ਯੂਨੀਵਰਸਿਟੀ ਹਾਇਰ ਸਕੂਲ ਆਫ਼ ਇਕੋਨਾਮਿਕਸ (ਐਚਐਸਈ) ਦੇ ਖੋਜਕਰਤਾਵਾਂ ਨੇ ਪਾਇਆ ਕਿ ਸੰਭਾਵਿਤ ਇਲਾਜ ਲਈ ਕੋਰੋਨਾ ਵਾਇਰਸ ਦੇ ਢਾਂਚਾਗਤ ਤੱਤਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ 'ਚ ਵਿਕਾਸ ਦੌਰਾਨ ਤਬਦੀਲੀ ਹੋਣ ਦੀ ਸੰਭਾਵਨਾ ਘੱਟ ਹੋਵੇ।  

Corona VirusCorona Virus

ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ 'ਤੇ ਇਕ ਕਿਸਮ (ਸਟ੍ਰੇਨ) ਵਿਰੁਧ ਜੋ ਦਵਾਈ ਪ੍ਰਭਾਵਸ਼ਾਲੀ ਹੋਵੇਗੀ ਉਹ ਦੂਜੇ ਵਿਰੁਧ ਪ੍ਰਭਾਵਸ਼ਾਲੀ ਨਹੀਂ ਹੋਵੇਗੀ। ਮੇਂਦਿਲਿਵ ਕਮਿਊਨੀਕੇਸ਼ਨਜ਼ ਪਤਰਿਕਾ 'ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਇਸ ਲਈ ਸਾਰਸ-ਕੋਵ-2 ਵਾਇਰਸ ਦੇ ਮੁੱਖ ਪ੍ਰੋਟੀਜ਼ ਐਮ ਪ੍ਰੋ ਸਭ ਤੋਂ ਪ੍ਰਭਾਵਸ਼ਾਲੀ ਪ੍ਰੋਟੀਨ ਹੈ। ਖੋਜਕਰਤਾਵਾਂ ਨੇ ਦਸਿਆ ਕਿ ਪਰਿਵਰਤਨ ਦੇ ਪ੍ਰਤੀਰੋਧੀ ਹੋਣ ਦੇ ਇਲਾਵਾ ਐਮ ਪ੍ਰੋ ਕੋਰੋਨਾ ਵਾਇਰਸ ਨੂੰ ਰੋਕਣ ਵਿਚ ਵੀ ਵੱਡੀ ਭੁਮਿਕਾ ਅਦਾ ਕਰਦਾ ਹੈ ਜਿਸਦਾ ਮਤਲਬ ਹੈ ਕਿ ਇਸ ਦੀ ਰਕੋਥਾਮ ਸ਼ਰੀਰ ਦੇ ਅੰਦਰ ਵਾਇਰਸ ਨੂੰ ਕਮਜ਼ੋਰ ਕਰਨ ਜਾਂ ਇਸ ਨੂੰ ਪੂਰੀ ਤਰ੍ਹਾਂ ਰੋਕਣ 'ਚ ਸਮਰੱਥ ਹੈ।

Corona VirusCorona Virus

ਸੰਭਾਵਿਤ ਦਵਾਈਆਂ ਨੂੰ ਅਮਰੀਕੀ ਖ਼ੁਰਾਕ ਅਤੇ ਦਵਾਈ ਪ੍ਰਸ਼ਾਸ਼ਨ ਵਲੋਂ ਮਨਜ਼ੂਰ ਦਵਾਈਆਂ ਦੇ ਡੇਟਾਬੇਸ ਤੋਂ ਲਿਆ ਗਿਆ ਹੈ। ਖੋਜਕਰਤਾਵਾਂ ਨੇ ਦਸਿਆ ਕਿ ਸ਼ਰਾਬ ਛਡਾਉਣ ਵਾਲੀ ਦਵਾਈ ਡਾਈਸਲਫਿਰਾਮ ਸਾਰਸ ਕੋਵ-2 ਤੋਂ ਦੋ ਤਰੀਕਿਆਂ ਨਾਲ ਲੜਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਇਹ ਸਹਿ ਅਵਰੋਧਕ ਹੈ ਅਤੇ ਦੂਜਾ ਇਹ ਕੋਵਿਡ 19 ਦੇ ਲੱਛਣਾਂ ਨੂੰ ਵੀ ਰੋਕਦਾ ਹੈ ਜਿਵੇਂ ਕਿ ਇਹ ਘਟੇ ਗਲੂਟਾਥਿਯੋਨ ਨੂੰ ਰੋਕਣ 'ਚ ਕਾਫ਼ੀ ਮਦਦ ਕਰਦਾ ਹੈ ਜੋ ਇਕ ਮਹੱਤਵਪੂਰਣ ਐਂਟੀਆਕਸੀਡੈਂਟ ਹੈ।  

Corona VirusCorona Virus

ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕਾਰਗਾਰ ਸਾਬਤ ਹੋਈ ਨਵੀਂ ਦਵਾਈ ਆਰ.ਐਲ.ਐਫ਼ -100
ਹਿਊਸਟਨ: ਅਮਰੀਕਾ ਦੇ ਹਿਊਸਟਨ ਸ਼ਹਿਰ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਆਰ. ਐੱਲ. ਐੱਫ.-100 ਨਾਂ ਦੀ ਨਵੀਂ ਦਵਾਈ ਦੀ ਵਰਤੋਂ ਕੀਤੀ ਹੈ, ਜਿਸ ਨਾਲ ਗੰਭੀਰ ਰੂਪ ਨਾਲ ਬੀਮਾਰ ਕੋਰੋਨਾ ਦੇ ਉਹ ਮਰੀਜ਼ ਤੇਜ਼ੀ ਨਾਲ ਸਿਹਤਯਾਬ ਹੋਏ, ਜਿਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਦੀ ਸ਼ਿਕਾਇਤ ਸੀ। ਇਸ ਦਵਾ ਨੂੰ ਐਵਿਪਟਾਵਿਲ ਨਾਂ ਤੋਂ ਵੀ ਜਾਣਿਆ ਜਾਂਦਾ ਹੈ।

Corona VirusCorona Virus

ਐੱਫ. ਡੀ. ਏ. ਨੇ ਐਮਰਜੈਂਸੀ ਸਥਿਤੀ ਵਿਚ ਵਰਤੋਂ ਲਈ ਇਸ ਦਵਾਈ ਦੀ ਮਨਜ਼ੂਰੀ ਦੇ ਦਿਤੀ ਹੈ। ਹਿਊਸਟਨ ਮੇਥਡਿਸਟ ਹਸਪਤਾਲ ਨੇ ਇਸ ਦਵਾ ਦੀ ਵਰਤੋਂ ਨਾਲ ਵੈਂਟੀਲੇਟਰ ਵਾਲੇ ਮਰੀਜ਼ਾਂ ਦੇ ਤੇਜ਼ੀ ਨਾਲ ਸਿਹਤਯਾਬ ਹੋਣ ਦੀ ਜਾਣਕਾਰੀ ਦਿਤੀ ਹੈ। ਨਿਊਰੋਐਕਸ ਤੇ ਰਿਲੀਫ ਥੈਰਾਪਿਊਟਿਕਸ ਨੇ ਮਿਲ ਕੇ ਇਸ ਦਵਾ ਨੂੰ ਵਿਕਸਿਤ ਕੀਤਾ ਹੈ। ਦਵਾਈ ਬਣਾਉਣ ਵਾਲੀ ਕੰਪਨੀ ਨਿਊਰੋਐਕਸ ਦੇ ਇਕ ਬਿਆਨ ਮੁਤਾਬਕ ਸੁਤੰਤਰ ਖੋਜਕਾਰਾਂ ਨੇ ਦਸਿਆ ਕਿ ਐਵਿਪਟਾਡਿਲ ਮਨੁੱਖੀ ਫੇਫੜਿਆਂ ਦੀਆਂ ਕੌਸ਼ਿਕਾਵਾਂ ਅਤੇ ਮੋਨੋਸਾਈਟਸ ਵਿਚ ਸਾਰਸ ਕੋਰੋਨਾ ਵਾਇਰਸ ਬਣਨ ਤੋਂ ਰੋਕਦਾ ਹੈ।

Corona VirusCorona Virus

ਰੀਪੋਰਟ ਮੁਤਾਬਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ 54 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਬੀਮਾਰ ਸੀ ਪਰ ਇਸ ਦਵਾਈ ਦੀ ਵਰਤੋਂ ਨਾਲ 4 ਦਿਨ ਦੇ ਅੰਦਰ ਉਸ ਦੀ ਸਿਹਤ ਵਿਚ ਸੁਧਾਰ ਹੋਇਆ ਤੇ ਉਸ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ। ਇਸ ਦੇ ਇਲ਼ਾਵਾ 15 ਤੋਂ ਵਧੇਰੇ ਮਰੀਜ਼ਾਂ 'ਤੇ ਵੀ ਇਲਾਜ ਦੇ ਅਜਿਹੇ ਹੀ ਨਤੀਜੇ ਦੇਖੇ ਗਏ। ਨਿਊਰੋਐਕਸ ਦੇ ਸੀਆਈਉ ਅਤੇ ਪ੍ਰਧਾਨ ਪ੍ਰੋਫ਼ੇਸਰ ਜੋਨਾਥਨ ਜੈਵਿਅ ਨੇ ਕਿਹਾ, ''ਹੋਰ ਕਿਸੇ ਵੀ ਵਾਇਰਲ ਰੋਧੀ ਏਜੰਟ ਨੇ ਵਾਇਰਲ ਲਾਗ ਤੋਂ ਇਨੀਂ ਤੇਜ਼ੀ ਨਾਲ ਉਬਰਨ ਦੀ ਦਰ ਨਹੀਂ ਦਿਖਾਈ।''  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement