
ਜਪਾਨ ਦੇ ਓਸਾਕਾ ਵਿਚ ਕੰਸਈ ਅੰਤਰਰਾਸ਼ਟਰੀ ਹਵਾਈ ਅੱਡਾ ਭਿਆਨਕ ਹੜ੍ਹ ਦੀ ਚਪੇਟ ਵਿਚ ਆਇਆ ਹੋਇਆ ਹੈ
ਓਸਾਕਾ, ਜਪਾਨ ਦੇ ਓਸਾਕਾ ਵਿਚ ਕੰਸਈ ਅੰਤਰਰਾਸ਼ਟਰੀ ਹਵਾਈ ਅੱਡਾ ਭਿਆਨਕ ਹੜ੍ਹ ਦੀ ਚਪੇਟ ਵਿਚ ਆਇਆ ਹੋਇਆ ਹੈ। ਜਿਸ ਵਿਚ 11 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਭਾਰੀ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ। ਰਨਵੇ ਅਤੇ ਏਅਰਪੋਰਟ ਪਾਰਕਿੰਗ ਪੂਰੇ ਪਾਣੀ ਵਿਚ ਡੁੱਬ ਗਏ। ਹਵਾਈ ਅੱਡੇ ਦੇ ਇਲਾਕੇ ਵਿਚ ਹਵਾ ਦੀ ਰਫ਼ਤਾਰ 209 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁਂਚ ਗਈ।
Osaka airport Flood, 11 dead, 198 injured, airport
ਅਧਿਕਾਰੀਆਂ ਨੇ ਪੱਛਮੀ ਜਪਾਨ ਵਾਲੇ ਪਾਸਿਓਂ ਸਭ ਤੋਂ ਕਮਜ਼ੋਰ ਇਲਾਕਿਆਂ ਤੋਂ ਹਜ਼ਾਰਾਂ ਹੀ ਨਿਵਾਸੀਆਂ ਨੂੰ ਇਲਾਕੇ 'ਚੋ ਕੱਢ ਦਿੱਤਾ ਹੈ। ਦੱਸਣਯੋਗ ਹੈ ਕਿ, ਸਭ ਤੋਂ ਪਹਿਲਾਂ ਜਪਾਨ ਦੇ ਇਸੇ ਹੀ ਹਿੱਸੇ ਵਿਚ ਤੂਫਾਨ ਦਾ ਕਹਿਰ ਟੁੱਟਿਆ। ਜੋ ਕਿ ਭਾਰੀ ਮੀਂਹ ਅਤੇ ਭਿਅੰਕਰ ਹੜ੍ਹ ਦਾ ਕਾਰਨ ਬਣਿਆ। ਹਵਾਈ ਅੱਡੇ ਉੱਤੇ ਫਸੇ ਮੁਸਾਫਰਾਂ ਨੂੰ ਸੁਰੱਖਿਅਤ ਕੱਢਣ ਵਿਚ ਕਾਫ਼ੀ ਮੁਸ਼ਕਤ ਕਰਨੀ ਪਈ ਕਿਉਂਕਿ ਇੱਕ ਟੈਂਕਰ ਹਵਾਈ ਅੱਡੇ ਤੱਕ ਜਾਣ ਵਾਲੇ ਇੱਕਮਾਤਰ ਪੁੱਲ ਨਾਲ ਜਾ ਟਕਰਾਇਆ।
Osaka airport Flood, 11 dead, 198 injured, airport
ਤੂਫਾਨ ਨੇ ਜਪਾਨ ਵਿਚ ਕਾਫ਼ੀ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ 2500 ਟਨ ਦਾ ਇੱਕ ਟੈਂਕਰ ਕੰਸਈ ਅੰਤਰਰਾਸ਼ਟਰੀ ਹਵਾਈ ਅੱਡੇ ਵਲ ਜਾਣ ਵਾਲੇ ਪੁੱਲ ਨਾਲ ਜਾ ਟਕਰਾਇਆ। ਪੁਲ ਦੇ ਨਸ਼ਟ ਹੋਣ ਨਾਲ ਹਵਾਈ ਅੱਡੇ ਵਾਲੇ ਬਣਾਏ ਗਏ ਨਕਲੀ ਟਾਪੂ ਦਾ ਅਸਥਾਈ ਰੂਪ ਨਾਲ ਸੰਪਰਕ ਟੁੱਟ ਗਿਆ ਜਿਸ ਦੇ ਨਾਲ ਤਿੰਨ ਹਜ਼ਾਰ ਯਾਤਰੀ ਅਤੇ ਕਰਮਚਾਰੀ ਸਾਰੀ ਰਾਤ ਫਸੇ ਰਹੇ। ਮੀਡੀਆ ਰਿਪੋਰਟਾਂ ਦੇ ਮੁਤਾਬਕ, ਪਿਛਲੇ 25 ਸਾਲਾਂ ਵਿਚ ਜਾਪਾਨ ਨੂੰ ਇਨਾਂ ਪ੍ਰਭਾਵਿਤ ਕਰਨ ਵਾਲਾ ਇਹ ਸਭ ਤੋਂ ਭਿਅੰਕਰ ਤੂਫਾਨ ਹੈ