ਤਾਲਿਬਾਨ ਨੇ 3 ਭਾਰਤੀ ਇੰਜੀਨੀਅਰਾਂ ਨੂੰ ਰਿਹਾਅ ਕੀਤਾ
Published : Oct 7, 2019, 3:42 pm IST
Updated : Oct 7, 2019, 3:42 pm IST
SHARE ARTICLE
Taliban release three Indian hostages in exchange for its 11 members: Report
Taliban release three Indian hostages in exchange for its 11 members: Report

ਬਦਲੇ 'ਚ ਜੇਲ ਤੋਂ ਆਪਣੇ 11 ਅਤਿਵਾਦੀ ਆਜ਼ਾਦ ਕਰਵਾਏ : ਰਿਪੋਰਟ

ਕਾਬੁਲ : ਅਫ਼ਗ਼ਾਨਿਸਤਾਨ ਦੇ ਅਤਿਵਾਦੀ ਸੰਗਠਨ ਤਾਲਿਬਾਨ ਨੇ ਬੰਦੀ ਬਣਾਏ ਗਏ ਤਿੰਨ ਭਾਰਤੀ ਇੰਜੀਨੀਅਰਾਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਦੇ ਬਦਲੇ ਉਸ ਨੇ ਜੇਲ 'ਚ ਬੰਦ ਆਪਣੇ 11 ਅਤਿਵਾਦੀਆਂ ਨੂੰ ਆਜ਼ਾਦ ਕਰਵਾ ਲਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਇਹ ਅਦਲਾ-ਬਦਲੀ ਐਤਵਾਰ ਨੂੰ ਕਿਸੇ ਗੁਪਤ ਸਥਾਨ 'ਤੇ ਹੋਈ। ਛੱਡੇ ਗਏ 11 ਅਤਿਵਾਦੀਆਂ 'ਚ ਸ਼ੇਖ ਅਬਦੁਰ ਰਹੀਮ ਅਤੇ ਮੌਲਵੀ ਅਬਦੁਰ ਰਾਸ਼ਿਦ ਸ਼ਾਮਲ ਹਨ। ਦੋਵੇਂ ਅਤਿਵਾਦੀ ਕੁਨੂਰ ਅਤੇ ਨਿਮਰੋਜ਼ ਸੂਬੇ ਲਈ ਤਾਲਿਬਾਨ ਦੇ ਗਵਰਨਰ ਵਜੋਂ ਕੰਮ ਕਰ ਚੁੱਕੇ ਹਨ।

Taliban release three Indian hostages in exchange for its 11 members: ReportTaliban release three Indian hostages in exchange for its 11 members: Report

ਇਸ ਅਦਲਾ-ਬਦਲੀ ਲਈ ਭਾਰਤੀ ਅਤੇ ਅਫ਼ਗ਼ਾਨ ਅਧਿਕਾਰੀਆਂ ਵਲੋਂ ਕਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਉੱਤਰੀ ਬਘਲਾਨ ਸੂਬੇ ਸਥਿਤ ਇਕ ਪਾਵਰ ਪਲਾਂਟ 'ਚ ਕੰਮ ਕਰਨ ਵਾਲੇ 7 ਭਾਰਤੀ ਇੰਜੀਨੀਅਰਾਂ ਨੂੰ ਮਈ 2018 'ਚ ਬੰਦੀ ਬਣਾ ਲਿਆ ਸੀ। ਇਨ੍ਹਾਂ 'ਚੋਂ ਇਕ ਨੂੰ ਮਾਰਚ ਮਹੀਨੇ 'ਚ ਛੱਡਿਆ ਗਿਆ ਸੀ ਪਰ ਹੋਰ ਕਿਸੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਸੀ।

Taliban release three Indian hostages in exchange for its 11 members: ReportTaliban release three Indian hostages in exchange for its 11 members: Report

ਤਿੰਨ ਭਾਰਤੀ ਇੰਜੀਨੀਅਰਾਂ ਦੀ ਰਿਹਾਈ ਤਾਲਿਬਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ਦਾ ਨਤੀਜਾ ਹੈ। ਇਸਲਾਮਾਬਾਦ 'ਚ ਤਾਲਿਬਾਨ ਅਤੇ ਅਮਰੀਕੀ ਵਫ਼ਦ ਵਿਚਕਾਰ ਇਕ ਬੈਠਕ ਹੋਈ, ਜਿਸ 'ਚ ਤਾਲਿਬਾਨ ਦੀ ਹਿਰਾਸਤ 'ਚ ਕੈਦ ਭਾਰਤੀ ਇੰਜੀਨੀਅਰਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ। ਅਮਰੀਕਾ ਵਲੋਂ ਰਾਜ਼ੀਨਾਮੇ ਲਈ ਗੱਲਬਾਤ ਕਰਨ ਵਾਲੇ ਵਫ਼ਦ ਜ਼ਾਲਮੇ ਖਲੀਲਜ਼ਾਦ ਨਾਲ ਹੋਈ ਤਾਲਿਬਾਨ ਦੀ ਬੈਠਕ 'ਚ ਕੈਦੀਆਂ ਦੀ ਅਦਲਾ-ਬਦਲੀ 'ਤੇ ਚਰਚਾ ਹੋਈ ਸੀ। 

Taliban release three Indian hostages in exchange for its 11 members: ReportTaliban release three Indian hostages in exchange for its 11 members: Report

ਕੈਦੀਆਂ ਦੀ ਅਦਲਾ-ਬਦਲੀ 6 ਅਕਤੂਬਰ ਨੂੰ ਇਕ ਅਣਪਛਾਤੀ ਥਾਂ 'ਤੇ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਅਫ਼ਗ਼ਾਨ ਤਾਲਿਬਾਨ ਦੇ ਮੈਂਬਰਾਂ ਨੂੰ ਅਮਰੀਕੀ ਫ਼ੌਜ ਵਲੋਂ ਬਗਰਾਮ ਏਅਰਬੇਸ ਤੋਂ ਆਜ਼ਾਦ ਕੀਤਾ ਗਿਆ ਸੀ, ਜਿਸ ਦਾ ਮਤਲਬ ਹੈ ਕਿ ਤਾਲਿਬਾਨ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਕੈਦੀਆਂ ਦੀ ਅਦਲਾ-ਬਦਲੀ ਦਾ ਸੌਦਾ ਕੀਤਾ ਗਿਆ ਸੀ। ਭਾਰਤੀ ਕੈਦੀਆਂ ਦੀ ਰਿਹਾਈ ਦੀ ਪੁਸ਼ਟੀ ਅਫ਼ਗ਼ਾਨ ਤਾਲਿਬਾਨ ਵਲੋਂ ਕੀਤੀ ਜਾ ਰਹੀ ਹੈ, ਪਰ ਅਫ਼ਗ਼ਾਨ ਸਰਕਾਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

Taliban release three Indian hostages in exchange for its 11 members: ReportTaliban release three Indian hostages in exchange for its 11 members: Report

ਦੂਜੇ ਪਾਸੇ ਭਾਰਤ ਸਰਕਾਰ ਨੂੰ ਵੀ ਭਾਰਤੀ ਇੰਜੀਨੀਅਰਾਂ ਦੀ ਰਿਹਾਈ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਅਫ਼ਗ਼ਾਨ ਸਰਕਾਰ ਦੇ ਸੰਪਰਕ 'ਚ ਹਨ, ਕਿਉਂਕਿ ਰਿਹਾਈ ਦੀ ਰਿਪੋਰਟ ਉਨ੍ਹਾਂ ਦੇ ਨੋਟਿਸ 'ਚ ਆਈ ਹੈ। ਇਸ ਮਾਮਲੇ 'ਚ ਅਫ਼ਗ਼ਾਨ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

Location: Afghanistan, Kabol, Kabul

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement