
ਟਾਈਮ ਐਡੀਟਰ-ਇਨ-ਚੀਫ਼ ਸੈਮ ਜੈਕਬਜ਼ ਨੇ ਇਕ ਬਿਆਨ ਵਿਚ ਲਿਖਿਆ, "ਟੇਲਰ ਸਵਿਫਟ ਨੇ ਸੀਮਾਵਾਂ ਨੂੰ ਪਾਰ ਕਰਨ ਅਤੇ ਰੋਸ਼ਨੀ ਦਾ ਸਰੋਤ ਬਣਨ ਦਾ ਇਕ ਤਰੀਕਾ ਲੱਭਿਆ
Taylor Swift: ਟਾਈਮ ਮੈਗਜ਼ੀਨ ਨੇ ਬੁਧਵਾਰ ਨੂੰ ਅਮਰੀਕੀ ਪੌਪ ਸੁਪਰਸਟਾਰ ਟੇਲਰ ਸਵਿਫਟ ਨੂੰ 'ਪਰਸਨ ਆਫ ਦਿ ਈਅਰ' ਚੁਣਿਆ ਹੈ। ਟਾਈਮ ਐਡੀਟਰ-ਇਨ-ਚੀਫ਼ ਸੈਮ ਜੈਕਬਜ਼ ਨੇ ਇਕ ਬਿਆਨ ਵਿਚ ਲਿਖਿਆ, "ਟੇਲਰ ਸਵਿਫਟ ਨੇ ਸੀਮਾਵਾਂ ਨੂੰ ਪਾਰ ਕਰਨ ਅਤੇ ਰੋਸ਼ਨੀ ਦਾ ਸਰੋਤ ਬਣਨ ਦਾ ਇਕ ਤਰੀਕਾ ਲੱਭਿਆ... ਸਵਿਫਟ ਇਕ ਦੁਰਲੱਭ ਵਿਅਕਤੀ ਹੈ ਜੋ ਅਪਣੀ ਕਹਾਣੀ ਦੇ ਲੇਖਕ ਅਤੇ ਨਾਇਕ ਦੋਵੇਂ ਹਨ।"
ਉਨ੍ਹਾਂ ਕਿਹਾ ਕਿ ਸਵਿਫਟ ਨੇ ਸਾਲ 2023 ਵਿਚ ਜੋ ਕੁੱਝ ਹਾਸਲ ਕੀਤਾ, ਉਹ ਕਲਪਨਾ ਤੋਂ ਪਰੇ ਹੈ। ਉਨ੍ਹਾਂ ਨੇ ਅਪਣੀ ਦੀ ਰੂਪਰੇਖਾ ਤਿਆਰ ਕੀਤੀ ਅਤੇ ਨਤੀਜਿਆਂ ਨੂੰ ਦੁਨੀਆਂ ਨਾਲ ਸਾਂਝਾ ਕੀਤਾ।
ਇਸ ਸਾਲ ਦੇ ਸ਼ੁਰੂ ਵਿਚ, ਟੇਲਰ ਸਵਿਫਟ ਦੀ "ਦ ਏਰਾਜ਼ ਟੂਰ" ਫਿਲਮ ਨੇ $92.8 ਮਿਲੀਅਨ ਦੀ ਵੱਡੀ ਸ਼ੁਰੂਆਤ ਕੀਤੀ ਸੀ। ਥੀਏਟਰ ਆਪਰੇਟਰ ਏਐਮਸੀ ਨੇ ਕਿਹਾ ਕਿ ਫਿਲਮ ਲਈ ਅਗਾਊਂ ਟਿਕਟਾਂ ਦੀ ਵਿਕਰੀ ਦੁਨੀਆ ਭਰ ਵਿਚ $100 ਮਿਲੀਅਨ ਤੋਂ ਵੱਧ ਗਈ ਹੈ, ਜਿਸ ਨਾਲ ਇਹ ਇਤਿਹਾਸ ਵਿਚ ਸੱਭ ਤੋਂ ਵੱਧ ਵਿਕਣ ਵਾਲੀ ਫੀਚਲ-ਲੈਂਸ ਕੰਸਰਟ ਫਿਲਮ ਬਣ ਗਈ ਹੈ।
(For more news apart from Taylor Swift named Time magazine's Person of the Year for 2023, stay tuned to Rozana Spokesman)