
ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤਕ 10,500 ਹੋਟਲ ਬੁਕਿੰਗ ਅਤੇ 5,520 ਜਹਾਜ਼ ਦੀਆਂ ਟਿਕਟਾਂ ਰੱਦ ਹੋ ਚੁੱਕੀਆਂ ਹਨ।
Maldives Trip Cancel: ਮਾਲਦੀਵ ਦੇ ਮੰਤਰੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਵਿਰੁਧ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਬਾਅਦ ਭਾਰਤੀ ਸੈਲਾਨੀਆਂ ਦਾ ਗੁੱਸਾ ਭੜਕ ਗਿਆ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਆਨਲਾਈਨ ਬੁਕਿੰਗ ਪਲੇਟਫਾਰਮਾਂ ਤਕ ਹਰ ਪਾਸੇ ਭਾਰਤੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤਕ 10,500 ਹੋਟਲ ਬੁਕਿੰਗ ਅਤੇ 5,520 ਜਹਾਜ਼ ਦੀਆਂ ਟਿਕਟਾਂ ਰੱਦ ਹੋ ਚੁੱਕੀਆਂ ਹਨ।
ਇਹ ਅੰਕੜੇ ਮਾਲਦੀਵ ਦੇ ਸੈਰ-ਸਪਾਟਾ ਉਦਯੋਗ ਲਈ ਵੱਡਾ ਝਟਕਾ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ''ਇੰਡੀਆ ਆਊਟ'' ਨਾਂਅ ਦੀ ਮੁਹਿੰਮ ਚਲਾਈ ਸੀ, ਜਿਸ ਦਾ ਮਕਸਦ ਮਾਲਦੀਵ 'ਚ ਭਾਰਤੀ ਫ਼ੌਜ ਦੀ ਮੌਜੂਦਗੀ ਦਾ ਵਿਰੋਧ ਕਰਨਾ ਸੀ। ਹਾਲਾਂਕਿ, ਇਸ ਮੁਹਿੰਮ ਨੂੰ ਭਾਰਤ ਅਤੇ ਭਾਰਤੀਆਂ ਦੇ ਇਕ ਵੱਡੇ ਵਰਗ ਨੇ ਨਕਾਰਾਤਮਕ ਤੌਰ 'ਤੇ ਲਿਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੰਤਰੀਆਂ ਦੀਆਂ ਵਿਵਾਦਤ ਟਿੱਪਣੀਆਂ ਨੇ ਹੁਣ ਇਸ ਨਾਰਾਜ਼ਗੀ ਨੂੰ ਹੋਰ ਹਵਾ ਦਿਤੀ ਹੈ। ਆਨਲਾਈਨ ਫੋਰਮ ਅਤੇ ਯਾਤਰਾ ਬੁਕਿੰਗ ਪਲੇਟਫਾਰਮ ’ਤੇ ਗੁੱਸੇ ਨਾਲ ਭਰੀਆਂ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕਈ ਭਾਰਤੀ ਸੈਲਾਨੀਆਂ ਨੇ ਅਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਹ ਭਵਿੱਖ ਵਿਚ ਮਾਲਦੀਵ ਨਹੀਂ ਜਾਣਗੇ।
ਭਾਰਤੀ ਸੈਲਾਨੀਆਂ ਦਾ ਇਹ ਬਾਈਕਾਟ ਮਾਲਦੀਵ ਦੇ ਸੈਰ-ਸਪਾਟਾ ਉਦਯੋਗ ਲਈ ਵੱਡਾ ਝਟਕਾ ਹੈ। ਮਾਲਦੀਵ ਦੀ ਆਰਥਿਕਤਾ ਦਾ ਇਕ ਮਹੱਤਵਪੂਰਨ ਹਿੱਸਾ ਸੈਰ-ਸਪਾਟੇ 'ਤੇ ਨਿਰਭਰ ਕਰਦਾ ਹੈ ਅਤੇ ਇਹ ਦੇਖਣਾ ਬਾਕੀ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਦਾ ਕਿੰਨਾ ਅਸਰ ਪਵੇਗਾ।
(For more Punjabi news apart from Indian Tourists cancel travel to Maldives after PM snubbed, stay tuned to Rozana Spokesman)