ਪਾਕਿ ਸਰਕਾਰ ਦੀ ਦਰਿਆਦਿਲੀ, ਹਿੰਦੂਆਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ
Published : Feb 8, 2020, 12:27 pm IST
Updated : Feb 8, 2020, 12:27 pm IST
SHARE ARTICLE
File photo
File photo

ਮੰਦਰ ਦੀ ਚਾਬੀ ਹਿੰਦੂ ਭਾਈਚਾਰੇ ਨੂੰ ਸੌਂਪੀ ਗਈ।

ਇਸਲਾਮਾਬਾਦ- ਪਾਕਿਸਤਾਨ ਵਿਚ ਬਲੂਚਿਸਤਾਨ ਦੇ ਜ਼ੋਬ ਜ਼ਿਲ੍ਹ ਵਿਚ ਕਾਫ਼ੀ ਸਮੇਂ ਤੋਂ ਬੰਦ ਇਕ ਮੰਦਿਰ ਨੂੰ ਹਿੰਦੂ ਸਮੁਦਾਇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ੋਬ ਦੇ ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ, ਮੰਦਰ ਨੂੰ ਹਿੰਦੂ ਭਾਈਚਾਰੇ ਦੇ ਹਵਾਲੇ ਕਰਨ ਦੇ ਬਦਲੇ ਵਿੱਚ, ਇੱਥੇ ਮੌਜੂਦ ਪ੍ਰਾਇਮਰੀ ਸਕੂਲ ਨੂੰ ਜਲਦੀ ਹੀ ਕਿਸੇ ਹੋਰ ਸਥਾਨ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

PakistanFile photo

ਜ਼ੋਬ ਸ਼ਹਿਰ ਦੇ ਹਿੰਦੂ ਇਲਾਕਿਆ ਵਿਚ ਹਿੰਦੂਆਂ ਨੂੰ ਮੰਦਰ ਸੌਂਪਣ ਲਈ ਇਕ ਸਮਾਰੋਹ ਕੀਤਾ ਗਿਆ ਜਿਸ ਵਿਚ ਬਕਾਇਦਾ ਮੰਦਰ ਦੀ ਚਾਬੀ ਹਿੰਦੂ ਭਾਈਚਾਰੇ ਨੂੰ ਸੌਂਪੀ ਗਈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਜ਼ੋਬ ਦੀ ਜਾਮਾ ਮਸਜਿਦ ਦੇ ਮੌਲਾਨਾ ਅੱਲ੍ਹਾ ਦਾਦ ਕੱਕਟਰ ਸਨ। ਸਮਾਰੋਹ ਵਿਚ ਮੁਸਲਿਮ ਧਾਰਮਿਕ ਨੇਤਾਵਾਂ, ਕਬਾਇਲੀ ਮੁਖੀਆਂ, ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਬਹੁਤ ਸਾਰੇ ਲੋਕ ਜੋ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਸਨ ਨੇ ਭਾਗ ਲਿਆ। 

File PhotoFile Photo

ਮੰਦਰ ਦਾ ਇਤਿਹਾਸ?
ਜ਼ੋਬ ਵਿਚ ਹਿੰਦੂ ਭਾਈਚਾਰੇ ਦੇ ਚੇਅਰਮੈਨ ਸਲੀਮ ਜਾਨ ਨੇ ਕਿਹਾ ਕਿ 'ਇਹ ਮੰਦਰ ਬਹੁਤ ਪੁਰਾਣਾ ਹੈ, ਪਰ ਇਸ ਨੂੰ ਦੁਬਾਰਾ 1929 ਵਿਚ ਬਣਾਇਆ ਗਿਆ ਸੀ ਕਿਉਂਕਿ ਇਸ 'ਤੇ ਇਹੀ ਸਾਲ ਦਰਜ ਹੈ। ਉਨ੍ਹਾਂ ਕਿਹਾ ਕਿ ‘ਪਾਕਿਸਤਾਨ ਬਣਨ ਤੋਂ ਬਾਅਦ ਬਹੁਤੇ ਹਿੰਦੂ ਇਥੋਂ ਚਲੇ ਗਏ ਸਨ, ਜਿਸ ਤੋਂ ਬਾਅਦ ਇਹ ਮੰਦਰ ਬੰਦ ਕਰ ਦਿੱਤਾ ਗਿਆ ਸੀ ਪਰ 30 ਸਾਲ ਪਹਿਲਾਂ ਇਸ ਵਿਚ ਇਕ ਐਲੀਮੈਂਟਰੀ ਸਕੂਲ ਬਣਾਇਆ ਗਿਆ ਸੀ।

Hindu RashtraFile Photo

ਹਿੰਦੂ ਭਾਈਚਾਰੇ ਦੇ ਚੇਅਰਮੈਨ ਨੇ ਕਿਹਾ ਕਿ ‘ਕੁਝ ਸਮਾਂ ਪਹਿਲਾਂ ਬਲੋਚਿਸਤਾਨ ਹਾਈ ਕੋਰਟ ਵਿੱਚ ਵਿਚਾਰ ਵਟਾਂਦਰੇ ਲਈ ਇੱਕ ਕੇਸ ਆਇਆ ਸੀ ਜਿਸ ਤੋਂ ਬਾਅਦ ਹਾਈ ਕੋਰਟ ਦੇ ਚੀਫ਼ ਜਸਟਿਸ ਜਮਾਲ ਖਾਨ ਮੰਡੋਖੇਲ ਦੀ ਅਗਵਾਈ ਵਾਲੀ ਬੈਂਚ ਨੇ ਇਸ ਮੰਦਰ ਨੂੰ ਹਿੰਦੂ ਭਾਈਚਾਰੇ ਦੇ ਹਵਾਲੇ ਕਰਨ ਦਾ ਆਦੇਸ਼ ਦਿੱਤਾ ਸੀ।

Hindu-templeFile Photo

ਮੰਦਰ ਦੀ ਵਾਪਸੀ 'ਤੇ ਹਿੰਦੂਆਂ ਦੀ ਪ੍ਰਤੀਕ੍ਰਿਆ
ਜ਼ੋਬ ਪ੍ਰਸ਼ਾਸਨ ਦੇ ਕਰਮਚਾਰੀਆਂ ਅਤੇ ਧਾਰਮਿਕ ਵਿਦਵਾਨਾਂ ਨੇ ਮੰਦਰ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਧਾਰਮਿਕ ਸਦਭਾਵਨਾ ਦੀ ਇੱਕ ਉਦਾਹਰਣ ਦੱਸਿਆ ਹੈ। ਹਿੰਦੂ ਭਾਈਚਾਰੇ ਦੇ ਸਥਾਨਕ ਚੇਅਰਮੈਨ ਦਾ ਕਹਿਣਾ ਹੈ ਕਿ '70 ਸਾਲਾਂ ਬਾਅਦ, ਹਿੰਦੂ ਭਾਈਚਾਰੇ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਮਿਲਿਆ। ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ।

File PhotoFile Photo

ਉਹਨਾਂ ਨੇ ਇਸ 'ਤੇ ਚੀਫ਼ ਜਸਟਿਸ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਚੀਫ਼ ਜਸਟਿਸ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਸ਼ਮਸ਼ਾਨਘਾਟ ਲਈ ਜ਼ਮੀਨ ਮਿਲਣ ਤੋਂ ਇਲਾਵਾ ਉਹ ਉਹਨਾਂ ਨੂੰ ਰਿਹਾਇਸ਼ੀ ਕਲੋਨੀ ਲਈ ਜ਼ਮੀਨ ਵੀ ਦੇਣਗੇ।’ ਉਨ੍ਹਾਂ ਕਿਹਾ ਕਿ ਜ਼ੋਬ ਦੇ ਅਧੀਨ ਗਰੀਬਾਬਾਦ ਵਿੱਚ ਕਮਿਊਨਟੀ ਦਾ ਇੱਕ ਹੋਰ ਮੰਦਰ ਵੀ ਹੈ ਜੋ ਕਿ ਬੁਰੀ ਹਾਲਤ ਵਿਚ ਹੈ। ਉਸਨੇ ਸਬੰਧਤ ਅਧਿਕਾਰੀਆਂ ਨੂੰ ਇਸ ਮੰਦਰ ਦੀ ਮੁਰੰਮਤ ਕਰਨ ਦੀ ਬੇਨਤੀ ਕੀਤੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement