
ਆਸਟ੍ਰੇਲੀਆ ਦੇ ਸੂਬੇ ਤਸਮਾਨੀਆ 'ਚ ਸਨਿਚਰਵਾਰ ਦੀ ਸਵੇਰ ਨੂੰ ਇਕ ਘਰ ਨੂੰ ਅੱਗ ਲੱਗ ਗਈ ਜਿਸ ਕਾਰਨ ਦੋ ਭੈਣਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਇਸ ਬਾਰੇ
ਤਸਮਾਨੀਆ, 11 ਜੂਨ: ਆਸਟ੍ਰੇਲੀਆ ਦੇ ਸੂਬੇ ਤਸਮਾਨੀਆ 'ਚ ਸਨਿਚਰਵਾਰ ਦੀ ਸਵੇਰ ਨੂੰ ਇਕ ਘਰ ਨੂੰ ਅੱਗ ਲੱਗ ਗਈ ਜਿਸ ਕਾਰਨ ਦੋ ਭੈਣਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਇਸ ਬਾਰੇ ਤੜਕਸਾਰ ਸਵੇਰੇ 3.00 ਵਜੇ ਸੂਚਿਤ ਕੀਤਾ ਕਿ ਤਸਮਾਨੀਆ ਦੇ ਉੱਤਰੀ ਸ਼ਹਿਰ ਲੌਨਸੈਸਟਨ 'ਚ ਇਕ ਘਰ ਨੂੰ ਅੱਗ ਲੱਗ ਗਈ ਹੈ।
ਪੁਲਿਸ ਇੰਸਪੈਕਟਰ ਜੌਨ ਕਿੰਗ ਨੇ ਕਿਹਾ ਕਿ ਪਰਵਾਰ ਕੁੜੀਆਂ ਦੀ ਮੌਤ ਨੂੰ ਲੈ ਕੇ ਬੇਹੱਦ ਦੁਖੀ ਹੈ। ਇੰਸਪੈਕਟਰ ਨੇ ਕਿਹਾ ਕਿ ਕੁੜੀਆਂ ਦੇ ਪਿਤਾ ਨੇ ਕਿਹਾ ਕਿ ਬਦਕਿਸਮਤੀ ਨਾਲ ਅਜਿਹਾ ਵਾਪਰ ਗਿਆ, ਜਿਸ 'ਚ ਦੋਵੇਂ ਕੁੜੀਆਂ ਮਾਰੀਆਂ ਗਈਆਂ। ਫ਼ਾਇਰ ਫ਼ਾਈਟਰਜ਼ ਅਧਿਕਾਰੀਆਂ ਨੇ ਦਸਿਆ ਕਿ ਦੋਹਾਂ ਲੜਕੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ ਅਤੇ ਅੱਗ 'ਤੇ ਕਾਬੂ ਪਾ ਲਿਆ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਅੱਗ ਲਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਗ ਲੱਗਣ ਦਾ ਕਾਰਨ ਬਿਜਲਈ ਨੁਕਸ ਹੋਣ ਦੀ ਸੰਭਾਵਨਾ ਹੈ।