
ਸੀਰੀਆ ਦੇ ਸ਼ਹਿਰ ਡੂਮਾ ਵਿਚ ਜ਼ਹਿਰੀਲੀ ਗੈਸ ਦੇ ਹਮਲੇ ਕਾਰਨ 70 ਲੋਕਾਂ ਦੀ ਮੌਤ ਦਾ ਖਦਸਾ ਜਾਹਰ ਹੋਇਆ ਹੈ। ਹਾਲਾਂਕਿ ਅਮਰੀਕੀ ਵਿਦੇਸ਼ ਵਿਭਾਗ...
ਦਮਿਸ਼ਕ : ਸੀਰੀਆ ਦੇ ਸ਼ਹਿਰ ਡੂਮਾ ਵਿਚ ਜ਼ਹਿਰੀਲੀ ਗੈਸ ਦੇ ਹਮਲੇ ਕਾਰਨ 70 ਲੋਕਾਂ ਦੀ ਮੌਤ ਦਾ ਖਦਸਾ ਜਾਹਰ ਹੋਇਆ ਹੈ। ਹਾਲਾਂਕਿ ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਪੂਰਬੀ ਘੋਟਾ ਵਿਚ ਬਾਗੀਆਂ ਦੇ ਕਬਜ਼ੇ ਵਾਲਾ ਡੂਮਾ ਆਖਿਰੀ ਸ਼ਹਿਰ ਹੈ। ਸੀਰੀਆ ਵਿਚ 'ਦੀ ਵ੍ਹਾਈਟ ਹੈਲਮੇਟਸ' ਇਕ ਗੈਰ ਸਰਕਾਰੀ ਸੰਸਥਾ ਹੈ ਅਤੇ ਉਸ ਨੇ ਟਵਿੱਟਰ 'ਤੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਬੇਸਮੈਂਟ ਵਿਚ ਲਾਸ਼ਾਂ ਦਿਸ ਰਹੀਆਂ ਹਨ।
DOOMA
ਇਸ ਸੰਸਥਾ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। 'ਦੀ ਵ੍ਹਾਈਟ ਹੈਲਮੇਟਸ' ਨੇ ਪਹਿਲੇ ਟਵੀਟ ਵਿਚ 150 ਲੋਕਾਂ ਦੀ ਮੌਤ ਦੀ ਗੱਲ ਕਹੀ ਸੀ ਪਰ ਬਾਅਦ ਵਿਚ ਇਸ ਟਵੀਟ ਨੂੰ ਹਟਾ ਦਿਤਾ ਗਿਆ। ਉਧਰ ਸੀਰੀਆਈ ਸਰਕਾਰ ਦਾ ਕਹਿਣਾ ਹੈ ਕਿ ਰਸਾਇਣਿਕ ਹਮਲੇ ਦੀ ਖ਼ਬਰ ਇਕ 'ਝੂਠ' ਦੇ ਇਲਾਵਾ ਕੁਝ ਨਹੀਂ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਖਬਰਾਂ 'ਤੇ ਨਜ਼ਰ ਬਣਾਈ ਹੋਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਰੂਸ ਸੀਰੀਆਈ ਸਰਕਾਰ ਵਲੋਂ ਲੜ ਰਿਹਾ ਹੈ ਅਤੇ ਜੇ ਜਾਨਲੇਵਾ ਰਸਾਇਣਿਕ ਹਮਲਾ ਹੋਇਆ ਹੈ ਤਾਂ ਇਸ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
DOOMA
ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਵੀ ਸਰਕਾਰਾਂ ਅਪਣੇ ਲੋਕਾਂ ਵਿਰੁਧ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰਦੀਆਂ ਰਹੀਆਂ ਹਨ। ਇਸ ਗੱਲ ਨੂੰ ਲੈ ਕੇ ਕੋਈ ਵਿਵਾਦ ਦੀ ਸਥਿਤੀ ਨਹੀਂ ਹੈ। ਰੂਸ ਨੂੰ ਆਖ਼ਰਕਾਰ ਅਣਗਿਣਤ ਸੀਰੀਆਈ ਨਾਗਰਿਕਾਂ 'ਤੇ ਰਸਾਇਣਿਕ ਹਥਿਆਰਾਂ ਨਾਲ ਕੀਤੇ ਬੇਰਹਿਮੀ ਭਰੇ ਹਮਲੇ ਦੀ ਜ਼ੰਮੇਵਾਰੀ ਲੈਣੀ ਹੋਵੇਗੀ। ਘੋਟਾ ਵਿਚ ਵਿਰੋਧੀ ਧਿਰ ਦੇ ਸਮਰਥਕ ਮੀਡੀਆ ਦਾ ਕਹਿਣਾ ਹੈ ਕਿ ਇਸ ਰਸਾਇਣਿਕ ਹਮਲੇ ਵਿਚ 1000 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਮੀਡੀਆ ਦਾ ਕਹਿਣਾ ਹੈ ਕਿ ਕਥਿਤ ਰੂਪ ਨਾਲ ਇਕ ਹੈਲੀਕਾਪਟਰ ਜ਼ਰੀਏ ਬੈਰਲ ਬੰਬ ਸੁੱਟਿਆ ਗਿਆ, ਜਿਸ ਵਿਚ ਸੇਰੇਨ ਅਤੇ ਜ਼ਹਿਰੀਲੇ ਨਰਵ ਏਜੰਟ ਸਨ।