
ਲੰਡਨ ਬ੍ਰਿਜ 'ਤੇ ਪਿਛਲੇ ਦਿਨੀਂ ਹੋਏ ਹਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਪੂਰਬੀ ਲੰਡਨ ਤੋਂ ਇਕ ਸ਼ੱਕੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। 19 ਸਾਲ ਦੇ ਵਿਅਕਤੀ ਨੂੰ...
ਲੰਡਨ, 12 ਜੂਨ: ਲੰਡਨ ਬ੍ਰਿਜ 'ਤੇ ਪਿਛਲੇ ਦਿਨੀਂ ਹੋਏ ਹਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਪੂਰਬੀ ਲੰਡਨ ਤੋਂ ਇਕ ਸ਼ੱਕੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। 19 ਸਾਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਨਾਲ ਮਾਮਲੇ ਵਿਚ ਹਿਰਾਸਤ ਵਿਚ ਲਏ ਗਏ ਲੋਕਾਂ ਦੀ ਕੁਲ ਸੰਖਿਆ ਸੱਤ ਹੋ ਗਈ ਹੈ।
ਮੇਟੋਪਾਲਿਟਨ ਪੁਲਿਸ ਨੇ ਇਕ ਬਿਆਨ ਵਿਚ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਨੂੰ ਦਖਣੀ ਪੁਲਿਸ ਸਟੇਸ਼ਨ ਵਿਚ ਰਖਿਆ ਗਿਆ ਹੈ। ਉਸ ਨੂੰ ਅਤਿਵਾਦ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਤਾਜ਼ਾ ਗ੍ਰਿਫ਼ਤਾਰੀ ਨਾਲ ਮਾਮਲੇ ਵਿਚ ਹੁਣ ਤਕ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਿਆ ਹੈ ਜਿਸ ਵਿਚ ਸੱਤ ਲੋਕਾਂ ਨੂੰ ਹਿਰਾਸਤ ਵਿਚ ਲੈ ਰਖਿਆ ਗਿਆ ਹੈ ਜਦਕਿ ਬਾਕੀਆਂ 'ਤੇ ਕੋਈ ਮਾਮਲਾ ਦਰਜ ਨਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਲੰਡਨ ਦੇ ਇਕ ਬ੍ਰਿਜ 'ਤੇ ਪੈਦਲ ਚਲ ਰਹੇ ਲੋਕਾਂ 'ਤੇ ਤਿੰਨ ਅਤਿਵਾਦੀਆਂ ਨੇ ਵੈਨ ਚੜ੍ਹਾ ਦਿਤੀ ਸੀ ਅਤੇ ਨਾਲ ਹੀ ਨੇੜਲੇ ਬਾਜ਼ਾਰ ਵਿਚ ਲੋਕਾਂ 'ਤੇ ਚਾਕੂਆਂ ਨਾਲ ਹਮਲੇ ਵੀ ਕੀਤੇ ਸਨ। ਇਨ੍ਹਾਂ ਹਮਲਿਆਂ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਹੋਰ ਜ਼ਖ਼ਮੀ ਹੋਏ ਸਨ। (ਪੀ.ਟੀ.ਆਈ)