
ਡਰਾਈਵਰ ਦੇ ਬੱਸ ਦਾ ਸੰਤੁਲਨ ਖੋਣ ਕਾਰਨ ਵਾਪਰਿਆ ਹਾਦਸਾ
ਮਲੇਸ਼ੀਆ- ਮਲੇਸ਼ੀਆ ਦੇ ਕੇ. ਐੱਲ. ਕੌਮਾਂਤਰੀ ਹਵਾਈ ਅੱਡੇ ਦੇ ਐੱਮ. ਏ. ਐੱਸ. ਕਾਰਗੋ ਨੇੜੇ ਬੀਤੀ ਰਾਤ ਮੀਂਹ ਦੇ ਪਾਣੀ ਨਾਲ ਭਰੇ ਨਾਲੇ 'ਚ ਵਿਦੇਸ਼ੀ ਕਾਮਿਆਂ ਨੂੰ ਲਿਜਾ ਰਹੀ ਇੱਕ ਬੱਸ ਦੇ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਦਕਿ 34 ਹੋਰ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ 'ਚ ਬੱਸ ਚਾਲਕ ਸਮੇਤ 6 ਵਿਦੇਸ਼ੀ ਕਾਮਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖ਼ਮੀਆਂ ਨੂੰ ਇੱਥੋਂ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ।
ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਇਹ ਖ਼ਦਸ਼ਾ ਜਤਾਇਆ ਹੈ ਕਿ ਚਾਲਕ ਨੇ ਬੱਸ ਦਾ ਸੰਤੁਲਨ ਖੋ ਦਿੱਤਾ ਸੀ ਅਤੇ ਇਸ ਕਾਰਨ ਇਹ ਹਾਦਸਾ ਵਾਪਰਿਆ। ਉੱਥੇ ਹੀ ਰਾਹਤ ਅਤੇ ਬਚਾਅ ਕਰਮਚਾਰੀਆਂ ਨੂੰ ਪੀੜਤਾਂ ਤੱਕ ਪਹੁੰਚਣ ਲਈ ਕਾਫ਼ੀ ਮਸ਼ੱਕਤ ਕਰਨੀ ਪਈ, ਕਿਉਂਕਿ ਉਨ੍ਹਾਂ ਨੂੰ ਬੱਸ ਦੇ ਕਈ ਹਿੱਸਿਆਂ ਨੂੰ ਕੱਟਣਾ ਪਿਆ। ਬਚਾਅ ਕਰਮਚਾਰੀਆਂ ਨੂੰ ਪੀੜਤਾਂ ਦੀ ਮਦਦ ਲਈ ਕਾਫੀ ਸਮਾਂ ਲੱਗਿਆ। ਫਿਲਹਾਲ ਬਚਾਅ ਕਰਮੀ ਹਾਲੇ ਵੀ ਬਚਾਅ ਕਾਰਜ 'ਚ ਲੱਗੇ ਹੋਏ ਹਨ ਅਤੇ ਹਸਪਤਾਲ ਚ ਜ਼ੇਰੇ ਇਲਾਜ ਕਈ ਹੋਰ ਮਰੀਜ਼ਾਂ ਦੀ ਹਾਲਾਤ ਗੰਭੀਰ ਹੋਣ ਦੀ ਖ਼ਬਰ ਵੀ ਆ ਰਹੀ ਹੈ। ਦੇਖੋ ਵੀਡੀਓ