
ਬ੍ਰਿਟੇਨ ਵਿਚ ਛੇ ਔਰਤਾਂ ਨਾਲ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਛੇ ਸਾਲ ਅਤੇ ਇਕ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਬ੍ਰਿਟੇਨ ਵਿਚ ਛੇ ਔਰਤਾਂ ਨਾਲ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਛੇ ਸਾਲ ਅਤੇ ਇਕ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟੇਨ ਪੁਲਿਸ ਨੇ ਇਸ ਵਿਅਕਤੀ ਨੂੰ ‘ਧੋਖੇਬਾਜ਼ ਪ੍ਰੇਮੀ’ ਦਾ ਨਾਂਅ ਦਿੱਤਾ ਹੈ। ਇਹ ਵਿਅਕਤੀ ਔਰਤਾਂ ਨੂੰ ਆਨਲਾਈਨ ਮਿਲਦਾ ਸੀ ਅਤੇ ਬਿਨਾਂ ਕਿਸੇ ਹੋਂਦ ਵਾਲੀਆਂ ਕੰਪਨੀਆਂ ਵਿਚ ਉਹਨਾਂ ਨੂੰ ਨਿਵੇਸ਼ ਦਾ ਲਾਲਚ ਦਿੰਦਾ ਸੀ। ਕਿੰਗਡਮ ਕ੍ਰਾਉਨ ਕੋਰਟ ਨੇ ਧੋਖਾਧੜੀ ਦੇ ਮਾਮਲਿਆਂ ਵਿਚ ਸਕਾਟਲੈਂਡ ਯਾਰਡ ਦੀ ਚਾਰ ਸਾਲਾਂ ਤੋਂ ਚੱਲ ਰਹੀ ਜਾਂਚ ਦੇ ਅਧਾਰ ‘ਤੇ ਪੂਰਬੀ ਲੰਡਨ ਨਿਵਾਸੀ ਕੇਯੁਰ ਵਿਆਸ ਨੂੰ ਬੁੱਧਵਾਰ ਨੂੰ ਇਹ ਸਜ਼ਾ ਸੁਣਾਈ ਗਈ।
Imprisonment
ਮੈਟਰੋਪੋਲੀਟਨ ਪੁਲਿਸ ਨੂੰ ਪਤਾ ਲੱਗਿਆ ਕਿ ਇਸ ਵਿਅਕਤੀ ਨੇ ਛੇ ਅਲੱਗ ਅਲੱਗ ਔਰਤਾਂ ਨਾਲ ਅੱਠ ਲੱਖ ਪੌਂਡ ਤੋਂ ਜ਼ਿਆਦਾ ਦੀ ਧੋਖਾਧੜੀ ਕੀਤੀ ਸੀ। ਮੈਟਰੋਪੋਲੀਟਨ ਪੁਲਿਸ ਦੇ ਕੇਂਦਰੀ ਸਪੈਸ਼ਲਿਸਟ ਕਮਾਂਡ ਜਾਂਚਕਰਤਾ ਡਿਟੈਕਟਿਵ ਕਾਂਸਟੇਬਲ ਐਂਡੀ ਚੈਪਮੈਨ ਨੇ ਕਿਹਾ ਕਿ ਇਹ ਵਿਅਕਤੀ ਉਹਨਾਂ ਛੇ ਔਰਤਾਂ ਦਾ ਭਰੋਸਾ ਜਿੱਤਦਾ ਸੀ ਅਤੇ ਫਿਰ ਉਹਨਾਂ ਦੇ ਇਸੇ ਭਰੋਸੇ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਬਿਨਾਂ ਕਿਸੇ ਹੋਂਦ ਵਾਲੀਆਂ ਕੰਪਨੀਆਂ ਵਿਚ ਨਿਵੇਸ਼ ਕਰਨ ਲਈ ਕਹਿੰਦਾ ਸੀ।
New Scotland Yard
ਮੈਟਰੋਪੋਲੀਟਨ ਪੁਲਿਸ ਨੇ ਅਕਤੂਬਰ 2014 ਵਿਚ ਇਹਨਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਸੀ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਕਥਿਤ ਦੋਸ਼ੀ ਔਰਤਾਂ ਨੂੰ ਅਪਣੇ ਪਿਆਰ ਦੇ ਜਾਲ ਵਿਚ ਫਸਾ ਕੇ ਉਹਨਾਂ ਨੂੰ ਯਕੀਨ ਦਿਵਾਉਂਦਾ ਸੀ ਕਿ ਉਹ ਇਕ ਪ੍ਰਭਾਵਸ਼ਾਲੀ ਵਿਅਕਤੀ ਹੈ ਜੋ ਵਿੱਤੀ ਖੇਤਰ ਵਿਚ ਕੰਮ ਕਰਦਾ ਹੈ। ਵਿਆਸ ਨੇ ਇਸੇ ਸਾਲ ਮਾਰਚ ਵਿਚ ਚਾਰ ਮਾਮਲਿਆਂ ‘ਚ ਅਪਣਾ ਜ਼ੁਰਮ ਕਬੂਲਿਆ ਹੈ ਅਤੇ ਦੋ ਮਾਮਲਿਆਂ ਵਿਚ ਇਲਜ਼ਾਮ ਉਸਦੀ ਫਾਇਲ ਦੇ ਅਧਾਰ ‘ਤੇ ਤੈਅ ਹੋਣਗੇ।