ਖ਼ਬਰਾਂ |

ਤਾਜ਼ਾ |

ਸਵਾਗਤ ਲਈ ਖੜ੍ਹੇ ਨਾ ਹੋਣ 'ਤੇ ਭਾਜਪਾ ਨੇਤਾ ਦੇ ਭਰਾ ਨੇ ਦੁਕਾਨਦਾਰ ਨੂੰ ਕੁੱਟਿਆ
Published : Jun 8, 2019, 2:00 pm IST
Updated : Jun 8, 2019, 2:00 pm IST
SHARE ARTICLE
BJP leader's brother beat shopkeeper
BJP leader's brother beat shopkeeper

ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਕੁੱਟਮਾਰ ਦੀ ਘਟਨਾ

ਬਿਹਾਰ- ਮੋਦੀ ਸਰਕਾਰ ਦੇ ਦੁਬਾਰਾ ਸੱਤਾ ਵਿਚ ਆਉਣ ਤੋਂ ਬਾਅਦ ਸੱਤਾ ਦਾ ਨਸ਼ਾ ਭਾਜਪਾ ਨੇਤਾਵਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਬਿਹਾਰ ਦੇ ਬੇਤੀਆ ਜ਼ਿਲ੍ਹੇ ਵਿਚ ਇਕ ਭਾਜਪਾ ਦੀ ਰਾਸ਼ਟਰੀ ਉਪ ਪ੍ਰਧਾਨ ਰੇਣੂ ਦੇਵੀ ਦੇ ਭਰਾ ਵੱਲੋਂ ਗੁੰਡਾਗਰਦੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਰੇਣੂ ਦੇਵੀ ਦਾ ਭਰਾ ਪਿਨੂ ਇਕ ਮੈਡੀਕਲ ਸਟੋਰ 'ਤੇ ਪਹੁੰਚਿਆ ਤਾਂ ਦੁਕਾਨਦਾਰ ਉਸ ਦੇ ਸਵਾਗਤ ਵਿਚ ਖੜ੍ਹਾ ਨਹੀਂ ਹੋਇਆ।

ਇਸ ਤੋਂ ਨਾਰਾਜ਼ ਹੋ ਕੇ ਪਿਨੂ ਨੇ ਦੁਕਾਨਦਾਰ ਦੀ ਜਮ ਕੇ ਮਾਰਕੁੱਟ ਕੀਤੀ। ਭੈਣ ਦਾ ਰੁਤਬਾ ਅਤੇ ਸੱਤਾ ਦੇ ਨਸ਼ੇ ਵਿਚ ਚੂਰ ਪਿੰਨੂ ਦੀ ਇਹ ਗੁੰਡਾਗਰਦੀ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਦੱਸ ਦਈਏ ਕਿ ਰੇਣੂ ਦੇਵੀ ਬੇਤੀਆ ਤੋਂ ਕਈ ਵਾਰ ਵਿਧਾਇਕ ਰਹਿ ਚੁੱਕੀ ਹੈ। ਉਸ ਦੇ ਭਰਾ 'ਤੇ ਪਹਿਲਾਂ ਵੀ ਕਈ ਵਾਰ ਗੁੰਡਾਗਰਦੀ ਦੇ ਦੋਸ਼ ਲੱਗ ਚੁੱਕੇ ਹਨ ਪਰ ਭੈਣ ਦੀ ਆੜ ਵਿਚ ਉਹ ਹਮੇਸ਼ਾ ਬਚਦਾ ਰਿਹਾ ਹੈ। ਇਸ ਮਾਮਲੇ ਵਿਚ ਵੀ ਪੁਲਿਸ ਵੱਲੋਂ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement